ਸਾਬਕਾ ਮੁੱਖ ਮੰਤਰੀ ਨੇ 87 ਸਾਲ ਦੀ ਉਮਰ ‘ਚ 10ਵੀਂ-12ਵੀਂ ਦਾ ਨੰਬਰ ਕਾਰਡ ਕੀਤਾ ਹਾਸਿਲ

ਹਰਿਆਣਾ ਬੋਰਡ ਨੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਅਤੇ ਇੰਡੀਅਨ ਨੈਸ਼ਨਲ ਲੋਕ ਦਲ ਦੇ ਮੁਖੀ ਓਮ ਪ੍ਰਕਾਸ਼ ਚੌਟਾਲਾ ਨੂੰ 10ਵੀਂ ਅਤੇ 12ਵੀਂ ਦੀ ਮਾਰਕਸ਼ੀਟ ਦਿੱਤੀ ਹੈ। ਦੱਸ ਦੇਈਏ ਕਿ ਚੌਧਰੀ ਚੌਟਾਲਾ ਸੋਮਵਾਰ ਨੂੰ ਵੀਰ ਸ਼੍ਰੋਮਣੀ ਮਹਾਰਾਣਾ ਪ੍ਰਤਾਪ ਦੀ 428ਵੀਂ ਜਯੰਤੀ ‘ਤੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨ ਪਹੁੰਚੇ ਸਨ। ਭਿਵਾਨੀ ‘ਚ ਹਰਿਆਣਾ ਸਿੱਖਿਆ ਬੋਰਡ ਦੇ ਅਧਿਕਾਰੀਆਂ ਨੇ ਸਾਬਕਾ ਮੁੱਖ ਮੰਤਰੀ ਨੂੰ 10ਵੀਂ ਅਤੇ 12ਵੀਂ ਦੀ ਮਾਰਕਸ਼ੀਟ ਬੜੇ ਹੀ ਸਨਮਾਨ ਨਾਲ ਦਿੱਤੀ। ਜ਼ਿਕਰਯੋਗ ਹੈ ਕਿ ਸਾਬਕਾ ਸੀਐੱਮ ਚੌਟਾਲਾ ਨੇ ਸਾਲ 2019 ‘ਚ 10ਵੀਂ ਦੀ ਪ੍ਰੀਖਿਆ ਦਿੱਤੀ ਸੀ ਪਰ ਉਸ ਸਮੇਂ ਉਹ ਅੰਗਰੇਜ਼ੀ ਦਾ ਪੇਪਰ ਨਹੀਂ ਦੇ ਸਕੇ ਸਨ। ਚੌਟਾਲਾ ਦੇ 10ਵੀਂ ਦਾ ਅੰਗਰੇਜ਼ੀ ਦਾ ਨਤੀਜਾ ਨਾ ਆਉਣ ਕਾਰਨ ਹਰਿਆਣਾ ਸਕੂਲ ਸਿੱਖਿਆ ਬੋਰਡ ਨੇ ਵੀ ਉਨ੍ਹਾਂ ਦਾ 12ਵੀਂ ਦਾ ਨਤੀਜਾ ਰੋਕ ਦਿੱਤਾ ਸੀ।ਹਾਲਾਂਕਿ, ਅਗਸਤ 2021 ਵਿੱਚ, ਉਨ੍ਹਾਂ ਨੇ 10ਵੀਂ ਦਾ ਅੰਗਰੇਜ਼ੀ ਦਾ ਪੇਪਰ ਦਿੱਤਾ ਸੀ ਜਿਸ ਵਿੱਚ ਉਨ੍ਹਾਂ ਨੇ 88% ਅੰਕ ਪ੍ਰਾਪਤ ਕੀਤੇ ਸਨ। ਸਾਬਕਾ ਮੁੱਖ ਮੰਤਰੀ ਨੇ ਬੋਰਡ ਨੂੰ ਇਕ ਦਰਖਾਸਤ ਦਿੱਤੀ, ਜਿਸ ਵਿਚ ਕਿਹਾ ਗਿਆ ਸੀ ਕਿ ਉਨ੍ਹਾਂ ਦਾ 10ਵੀਂ ਦਾ ਨਤੀਜਾ ਐਲਾਨਿਆ ਜਾ ਚੁੱਕਾ ਹੈ ਅਤੇ ਉਨ੍ਹਾਂ ਦਾ 12ਵੀਂ ਦਾ ਬਕਾਇਆ ਨਤੀਜਾ ਵੀ ਐਲਾਨਿਆ ਜਾਵੇ। ਇਸ ਤੋਂ ਬਾਅਦ ਹੀ ਹਰਿਆਣਾ ਸਕੂਲ ਸਿੱਖਿਆ ਬੋਰਡ ਨੇ ਆਪਣਾ ਪੂਰਾ ਨਤੀਜਾ ਜਾਰੀ ਕਰ ਦਿੱਤਾ।ਇਸ ਨਾਲ ਉਹ 87 ਸਾਲ ਦੀ ਉਮਰ ‘ਚ 10ਵੀਂ ਅਤੇ 12ਵੀਂ ਪਾਸ ਕਰਨ ਵਾਲੇ ਨੇਤਾ ਬਣ ਗਏ।

Total Views: 713 ,
Real Estate