
ਭਾਰਤ ਦੇ ਸਾਬਕਾ ਕ੍ਰਿਕਟਰ ਅਰੁਣ ਲਾਲ 66 ਸਾਲ ਦੀ ਉਮਰ ‘ਚ ਦੂਜੀ ਵਾਰ ਲਾੜਾ ਬਣੇ ਹਨ। ਉਸ ਨੇ ਆਪਣੇ ਤੋਂ 28 ਸਾਲ ਛੋਟੀ ਬੁਲਬੁਲ ਸਾਹਾ ਨੂੰ ਪਤਨੀ ਬਣਾਇਆ ਹੈ। ਇਸ ਜੋੜੇ ਦੇ ਵਿਆਹ ਸਮਾਗਮ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਅਰੁਣ ਲਾਲ ਆਪਣੀ ਪਹਿਲੀ ਪਤਨੀ ਰੀਨਾ ਤੋਂ ਵੱਖ ਹੋ ਗਿਆ ਸੀ।
ਸਾਬਕਾ ਕ੍ਰਿਕਟਰ ਅਤੇ ਬੁਲਬੁਲ ਦਾ ਵਿਆਹ ਕੋਲਕਾਤਾ ਵਿੱਚ ਹੋਇਆ ਸੀ। ਪਿਛਲੇ ਹਫਤੇ ਦੋਹਾਂ ਦੀ ਹਲਦੀ ਦੀ ਰਸਮ ਦੀਆਂ ਤਸਵੀਰਾਂ ਵੀ ਵਾਇਰਲ ਹੋਈਆਂ ਸਨ। ਬੁਲਬੁਲ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਅਰੁਣ ਲਾਲ ਹੁਣ ਬੰਗਾਲ ਟੀਮ ਦੇ ਮੁੱਖ ਕੋਚ ਹਨ। ਅਰੁਣ ਦਾ ਜਨਮ 1 ਅਗਸਤ 1955 ਨੂੰ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਵਿੱਚ ਹੋਇਆ ਸੀ। ਉਸਨੇ ਭਾਰਤ ਲਈ 16 ਟੈਸਟ ਅਤੇ 13 ਵਨਡੇ ਖੇਡੇ। ਇਸ ‘ਚ ਉਨ੍ਹਾਂ ਨੇ 729 ਅਤੇ 122 ਦੌੜਾਂ ਬਣਾਈਆਂ।
Total Views: 309 ,
Real Estate



















