ਕਿਸਾਨਾਂ ਨੂੰ ਚਿਤਾਵਨੀ -‘ਖੇਤੀ ‘ਚ ਬਦਲਾਅ ਨਾ ਕੀਤਾ ਤਾਂ ਬੰਜਰ ਹੋ ਜਾਵੇਗੀ ਜ਼ਮੀਨ’

ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਦੇਣ ਦੇ ਐਲਾਨ ਤੋਂ ਬਾਅਦ ਉੱਘੇ ਵਕੀਲ ਐੱਚਐੱਸ ਫੂਲਕਾ ਨੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਮੇਰੀ ਜ਼ਮੀਨ, ਮੇਰੀ ਜ਼ਿੰਮੇਵਾਰੀ ਨਾਂ ਦੀ ਮੁਹਿੰਮ ਸ਼ੁਰੂ ਕੀਤੀ ਹੈ। ਮੁਹਿੰਮ ਝੋਨੇ ਦੀ ਖੇਤੀ ਲਈ ਡਾਇਰੈਕਟ ਸੀਡਿੰਗ ਆਫ ਰਾਈਸ ਦੀ ਜਗ੍ਹਾ ਐਨਰੋਬਿਕ ਸੀਡਿੰਗ ਆਫ ਰਾਈਸ ਤਕਨੀਕ ਅਪਨਾਉਣ ਲਈ ਹੈ। ਇਸ ਵਿਚ 80 ਤੋਂ 90 ਫੀਸਦੀ ਪਾਣੀ ਦੀ ਬਚਤ ਹੁੰਦੀ ਹੈ। ਸੀਨੀਅਰ ਵਕੀਲ ਐਚ।ਐਸ ਫੂਲਕਾ ਨੇ ਦਾਅਵਾ ਕੀਤਾ ਹੈ ਕਿ ਡੀ।ਐੱਸ।ਆਰ ਵਿਧੀ ਦੇ ਉਲਟ ਇਸ ਵਿਧੀ ਨਾਲ ਝੋਨਾ ਬੀਜਣ ‘ਤੇ ਕੋਈ ਵੀ ਨਦੀਨ ਖਰਚ ਨਹੀਂ ਆਉਂਦਾ ਅਤੇ ਨਾ ਹੀ ਰਵਾਇਤੀ ਢੰਗ ਨਾਲ ਹੋਣ ਵਾਲੀ ਲੇਬਰ ਦਾ ਖਰਚਾ ਝੱਲਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਝੋਨੇ ਕਾਰਨ ਪੰਜਾਬ ਵਿਚ ਪੂਰੇ ਸਾਲ ਭਰ ਵਿਚ ਹੋਣ ਵਾਲੀ ਮੀਂਹ ਨਾਲੋਂ ਦੁੱਗਣੇ ਤੋਂ ਵੱਧ ਪਾਣੀ ਇਸਤੇਮਾਲ ਹੁੰਦਾ ਹੈ। ਇਸ ਲਈ ਪੰਜਾਬ ਤੇਜ਼ੀ ਨਾਲ ਬੰਜਰ ਹੋਣ ਵੱਲ ਵੱਧ ਰਿਹਾ ਹੈ। ਫੂਲਕਾ ਨੇ ਕਿਸਾਨਾਂ ਨੂੰ ਕਿਹਾ ਕਿ ਤੁਹਾਡੀ ਜ਼ਮੀਨ ਬੰਜਰ ਹੋਣ ਤੋਂ ਬਚਾਉਣ ਲਈ ਸਰਕਾਰਾਂ ਅੱਗੇ ਨਹੀਂ ਆਉਣਗੀਆਂ, ਤੁਹਾਨੂੰ ਖੁਦ ਹੀ ਆਪਣੀ ਜ਼ਮੀਨ ਬਚਾਉਣੀ ਹੋਵੇਗੀ। ਇਸ ਲਈ ਅਸੀਂ ‘ਮੇਰੀ ਜ਼ਮੀਨ, ਮੇਰੀ ਜ਼ਿੰਮੇਵਾਰੀ’ ਮੁਹਿੰਮ ਸ਼ੁਰੂ ਕਰਨ ਜਾ ਰਹੇ ਹਨ। ਐਚ।ਐਸ।ਫੂਲਕਾ ਨੇ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਨੂੰ ਵੀ ਆਪਣੇ-ਆਪਣੇ ਪਿੰਡਾਂ ਦੀਆਂ ਜ਼ਮੀਨਾਂ ਬਚਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਨੂੰ ਉਨ੍ਹਾਂ ਨੇ ਆਪਣੀ ਜ਼ਮੀਨ ਠੇਕੇ ‘ਤੇ ਦਿੱਤੀ ਹੈ, ਉਨ੍ਹਾਂ ਨੂੰ 50 ਡਾਲਰ ਭਾਵ 3600 ਰੁਪਏ ਦੇ ਠੇਕੇ ਵਿੱਚ ਛੋਟ ਦਿੱਤੀ ਜਾਵੇ। ਸਿੱਧੀ ਬਿਜਾਈ ਕਰਨ ਵਾਲਿਆਂ ਨੂੰ ਸਰਕਾਰ 1500 ਰੁਪਏ ਦੇਵੇਗੀ। ਇਸ ਵਿਧੀ ਨੂੰ ਅਪਣਾ ਕੇ ਕਿਸਾਨ 6000 ਹਜ਼ਾਰ ਰੁਪਏ ਦੀ ਮਜ਼ਦੂਰੀ ਅਤੇ ਹੋਰ ਬੱਚਤ ਕਰਨਗੇ, ਜਿਸ ਨਾਲ ਦੋ-ਤਿੰਨ ਸਾਲਾਂ ਵਿੱਚ ਧਰਤੀ ਹੇਠਲੇ ਪਾਣੀ ਨੂੰ ਮੁੜ ਸੁਰਜੀਤ ਕੀਤਾ ਜਾਵੇਗਾ।

Total Views: 326 ,
Real Estate