ਗਾਜਰ ਹਲਵਾ

 

Gajar Halwa

ਗਾਜਰ ਹਲਵਾ
ਸਮੱਗਰੀ
500 ਗ੍ਰਾਮ ਗਾਜਰ
2 ਕਪ ਫੁਲ ਫੈਟ ਦੁੱਧ
1/2 ਕਪ ਚੀਨੀ ਜਾ ਸਵਾਦ ਅਨੁਸਾਰ
4 Tsp ਘੀਉ
1 Tsp ਸੌਗੀ
1 Tsp ਕਾਜੁ ਟੁਕੜਿਆਂ ਵਿਚ
1 Tsp ਬਦਾਮ ਕਟੇ ਹੋਏ
1 Tsp ਪਿਸਤਾ ਕਟਿਆ ਹੋਇਆ
ਅੱਧਾ tsp ਛੋਟੀ ਇਲਾਇਚੀ ਪਾਊਡਰ
ਵਿਧੀ
-ਗਾਜਰ ਨੂੰ ਧੋ ਕੇ ਛਿੱਲ ਕੇ ਕੱਦੂਕਸ ਕਰ ਲਓ
-ਪ੍ਰੈਸ਼ਰ ਕੂਕਰ ਵਿਚ ਸਾਰੀ ਸਮੱਗਰੀ ਪਾ ਲਓ
-ਚੰਗੀ ਤਰਾਂ ਮਿਲਾ ਕੇ ਪ੍ਰੈਸ਼ਰ ਕੂਕਰ ਬੰਦ ਕਰ ਦੋ
-ਜਦੋ ਪਹਿਲੀ ਸੀਟੀ ਵਜੇ ਜਾ ਪ੍ਰੈਸ਼ਰ ਬਣਨਾ ਸ਼ੁਰੂ ਹੀ ਹੋਵੇ ਸਟੋਵ ਬੰਦ ਕਰ ਦੋ , ਇਸ ਪਰਿਕਿਰਿਆ ਨੂੰ ਤਕਰੀਬਨ 20 ਤੋਂ 25 ਮਿੰਟ ਲੱਗਣਗੇ .
-ਜਦ ਆਪਣੇ ਆਪ ਕੂਕਰ ਦਾ ਪ੍ਰੈਸ਼ਰ ਨਿਕਲ ਜਾਵੇ ਤਾਂ ਢੱਕਣ ਖੋਲ ਲਓ
– ਢੱਕਣ ਖੋਲ ਕੇ ਚੰਗੀ ਤਰਾਂ ਮਿਸ਼੍ਰਣ ਨੂੰ ਮਿਲਾ ਲਓ ਤੇ ਮੀਡੀਅਮ ਸੇਕ ਤੇ ਗਾੜ੍ਹਾ ਹੋਣ ਤਕ ਪਕਾਓ
-ਬਾਰ ਬਾਰ ਕੜਛੀ ਚਲਾਂਦੇ ਰਹੋ ਨਹੀਂ ਤਾਂ ਥੱਲੇ ਲੱਗ ਜਾਏਗਾ
-ਗਰਮ ਗਰਮ ਪਰੋਸੋ
ਨਵ ਭੱਟੀ

Total Views: 157 ,
Real Estate