ਪੰਜਾਬ ਪੁਲੀਸ ਦੇ ਸੂਤਰਾਂ ਦਾ ਦੱਸਣਾ ਹੈ ਕਿ ਡੀਜੀਪੀ ਦਿਨਕਰ ਗੁਪਤਾ ਵੱਲੋਂ ਕੱਲ੍ਹ ਪੁਲੀਸ ਦੇ ਮੁੱਖ ਦਫ਼ਤਰ ਵਿਚ ਤਾਇਨਾਤ ਆਈਜੀ ਅਤੇ ਡੀਆਈਜੀ ਰੈਂਕ ਦੇ ਪੁਲੀਸ ਅਧਿਕਾਰੀਆਂ ਨੂੰ ਮੀਟਿੰਗ ਲਈ ਬੁਲਾਇਆ ਗਿਆ ਸੀ। ਉਮਰਾਨੰਗਲ ਜੋ ਕਿ ਆਈਜੀ (ਪਾਲਿਸੀ ਐਂਡ ਰੂਲਜ਼) ਦੇ ਅਹੁਦੇ ’ਤੇ ਤਾਇਨਾਤ ਹੈ, ਪੁਲੀਸ ਹੈੱਡਕੁਆਰਟਰ ਦੀ ਦੂਜੀ ਮੰਜ਼ਿਲ ’ਤੇ ਸਥਿਤ ਦਫ਼ਤਰ ਵਿੱਚ ਬੈਠਦਾ ਸੀ। ਦਫ਼ਤਰ ਦੀ 6ਵੀਂ ਮੰਜ਼ਿਲ ’ਤੇ ਜਿਵੇਂ ਹੀ ਮੀਟਿੰਗ ਖ਼ਤਮ ਹੋਈ ਤਾਂ ਐੱਸਆਈਟੀ ਮੈਂਬਰਾਂ ਨੇ ਮੀਟਿੰਗ ਵਿੱਚ ਸ਼ਾਮਲ ਹੋਣ ਆਏ ਉਮਰਾਨੰਗਲ ਨੂੰ ਹਿਰਾਸਤ ਵਿਚ ਲੈਣ ਦਾ ਐਲਾਨ ਕਰ ਦਿੱਤਾ। ਉਮਰਾਨੰਗਲ ਨੂੰ ਘਰੋਂ ਕੁੜਤਾ-ਪਜਾਮਾ ਮੰਗਵਾ ਕੇ ਪਹਿਨਾਇਆ ਗਿਆ ਤੇ ਫਿਰ ਐੱਸਆਈਟੀ ਮੈਂਬਰਾਂ ਨੇ ਕੋਟਕਪੂਰਾ ਗੋਲੀ ਕਾਂਡ ਵਿੱਚ ਗ੍ਰਿਫ਼ਤਾਰ ਕਰਨ ਦੀ ਗੱਲ ਆਖ ਕੇ ਫ਼ਰੀਦਕੋਟ ਨੂੰ ਚਾਲੇ ਪਾ ਦਿੱਤੇ।
ਐੱਸਆਈਟੀ ਮੁਖੀ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਉਮਰਾਨੰਗਲ ਨੂੰ ਪੁਖ਼ਤਾ ਸਬੂਤਾਂ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਪੁਲੀਸ ਅਧਿਕਾਰੀ ਦਾ ਮੈਡੀਕਲ ਕਰਵਾਇਆ ਗਿਆ ਹੈ ਤੇ ਉਸ ਨੂੰ ਪੁੱਛਗਿੱਛ ਲਈ ਥਾਣਾ ਸਦਰ ਵਿਚ ਰੱਖਿਆ ਗਿਆ ਹੈ।
ਪੜ੍ਹੋ ਕਿਵੇਂ ਹੋਈ ਆਈਜੀ ਉਮਰਾਨੰਗਲ ਦੀ ਗ੍ਰਿਫਤਾਰੀ ?
Total Views: 589 ,
Real Estate