
ਇੱਕ ਸਟੱਡੀ ਦੇ ਮੁਤਾਬਕ, ਭਾਰਤ ਅੰਦਰ 18 ਸਾਲਾਂ ‘ਚ ਬਲਾਤਕਾਰ ਨਾਲ ਜੁੜੇ ਅਪਰਾਧਾਂ ਦੇ ਮਾਮਲਿਆਂ ਵਿੱਚ 70.7 ਫੀਸਦੀ ਤੱਕ ਦਾ ਵਾਧਾ ਹੋਇਆ ਹੈ। ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਨੇ ਸਾਲ 2001 ਤੋਂ ਲੈ ਕੇ 2018 ਤੱਕ ਬਲਾਤਕਾਰ ਸਬੰਧੀ ਅਪਰਾਧਾਂ ਦੇ 15,97,466 ਮਾਮਲੇ ਦਰਜ ਕੀਤੇ ਹਨ। 2 ਸਾਲਾਂ ਤੱਕ ਚੱਲੀ ਸਟੱਡੀ ਵਿੱਚ, ਸਾਲ 2001 ਵਿੱਚ 59,945 ਤੋਂ ਲੈ ਕੇ 2018 ਵਿੱਚ 1,33,836 ਮਾਮਲਿਆਂ ਦੇ ਨਾਲ, ਬਲਾਤਕਾਰ ਸਬੰਧੀ ਮਾਮਲਿਆਂ ਵਿੱਚ 70.7 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।
ਸਟੱਡੀ ਮੁਤਾਬਕ ਬਹੁਤ ਸਾਰੇ ਮਾਮਲਿਆਂ ਵਿੱਚ ਅਪਰਾਧ ਨੂੰ ਅੰਜਾਮ ਦੇਣ ਵਾਲਾ ਵਿਅਕਤੀ ਕੋਈ ਕਰੀਬੀ ਜਾਂ ਜਾਣਕਾਰ ਹੁੰਦਾ ਹੈ। ਸਿਹਤ ਸਬੰਧੀ ਮੈਗਜ਼ੀਨ, ਬੀਐੱਮਸੀ ਹੈਲਥ ‘ਚ ਇਸ ਰਿਸਰਚ ਪੇਪਰ ਸਬੰਧੀ ਆਰਟੀਕਲ ਛਾਪਿਆ ਗਿਆ ਹੈ । ਜਿਸ ਵਿੱਚ ਸਟੱਡੀ ਲੇਖਕਾਂ ਦਾ ਕਹਿਣਾ ਹੈ ਕਿ, ”ਬਲਾਤਕਾਰ ਨਾਲ ਜੁੜੇ ਅਪਰਾਧਾਂ ਦੇ 70.7 ਫੀਸਦੀ ਵਾਧੇ ਵਿੱਚ, ਜ਼ਿਆਦਾਤਰ ਵਾਧਾ ਸਾਲ 2012 ਵਿੱਚ ਹੋਏ ਨਿਰਭਿਆ ਗੈਂਗਰੇਪ ਤੋਂ ਬਾਅਦ ਹੋਇਆ।” ਸਟੱਡੀ ਵਿੱਚ ਕਿਹਾ ਗਿਆ ਹੈ ਕਿ ਬਹੁਤ ਸਾਰੇ ਮਾਮਲਿਆਂ ਵਿੱਚ (44.4%) ਅਜਿਹੇ ਅਪਰਾਧ ਨੂੰ ਅੰਜਾਮ ਦੇਣ ਵਾਲਾ ਵਿਅਕਤੀ ਕੋਈ ਕਰੀਬੀ ਜਾਂ ਜਾਣਕਾਰ (41.1%) ਹੀ ਹੁੰਦਾ ਹੈ। ਸਾਲ 2018 ਦੇ ਅੰਤ ਤੱਕ, ਸਿਰਫ 9.6 ਫੀਸਦੀ ਮਾਮਲਿਆਂ ਦੀ ਸੁਣਵਾਈ ਪੂਰੀ ਹੋਈ ਸੀ ਅਤੇ 73 ਫੀਸਦੀ ਮਾਮਲਿਆਂ ਵਿੱਚ ਰਿਹਾਈ ਦਿੱਤੀ ਗਈ ਸੀ।



















