ਨੀਰਜ ਝਾਅ
‘ ਹੇ ਤੁਮਨੇ ਕੋਈ ਫਾਰਮ ਫੀਲ ਕਿਆ, — , ਰੇਲਵੇ ਕੋ 400 ਐਕਸਟਰਾ ਦੀਆ – ਮੈਨੇ ਵੀ ਦਿਆ — । ਮੇਰੀ ਉਮਰ ਕੇ ਬੇਰੋਜਗਾਰੋਂ — ਜਾਤੀ- ਧਰਮ ਕੇ ਚਸ਼ਮੇ ਉਤਾਰੋ –। ਫਿਲਮ ਕਰਜ਼ ਦਾ ਗੀਤ ‘ ਤੁਸ ਨੇ ਕਭੀ ਕਿਸੇ ਸੇ ਪਿਆਰ ਕੀਆ ਹੈ, ਨੂੰ ਜਦੋਂ ਭਾਗਲਪੁਰ ਦੇ ਆਦਰਸ਼ ਆਨੰਦ ਨੇ ਬੇਰੁਜ਼ਗਾਰੀ ਦੇ ਦਰਦ ਅਤੇ ਸਰਕਾਰੀ ਨੌਕਰੀ ਦੀ ਟੈਨਸ਼ਨ ਦੇ ਹੇਰ-ਫੇਰ ਕਰਕੇ ਆਪਣੀ ਆਵਾਜ਼ ਅਤੇ ਸ਼ਬਦਾਂ ਵਿੱਚ ਗਾਇਆ ਤਾਂ ਦੇਖਦੇ ਹੀ ਦੇਖਦੇ ਉਹ ਵਾਇਰਲ ਹੋ ਗਿਆ। ਨੌਜਵਾਨਾਂ ਨੂੰ ਲੈ ਕੇ ਨੇਤਾਵਾਂ ਤੱਕ ਨੇ ਇਸ ਗੀਤ ਨੂੰ ਸੇ਼ਅਰ ਕੀਤਾ । ਜੇ ਤੁਸੀ ਵੀ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਹੋ ਤਾਂ ਇਸਦੀ ਵੀਡਿਓ ਨੂੰ ਜਰੂਰ ਦੇਖਿਆ ਹੋਵੇਗਾ ।
ਬਿਹਾਰ ਦੇ ਭਾਗਲਪੁਰ ਤੋਂ ਆਉਣ ਵਾਲੇ ਆਦਰਸ਼ ਆਨੰਦ ਇੱਕ ਯੂਟਿਊਬ ਵੀਡਿਓ ਕਰੀਏਟਰ ਅਤੇ ਐਕਟਰ ਹਨ। ਆਦਰਸ਼ ਕਲਰਜ ਸਮੇਤ ਕਈ ਐਂਟਰਟੇਨਮੈਂਟ ਚੈਨਲਾਂ ਦੇ ਰਿਆਲਿਟੀ ਅਤੇ ਟੈਲੇਂਟ ਸੋ਼ਅ ਵਿੱਚ ਹਿੱਸਾ ਲੈ ਚੁੱਕੇ ਹਨ । ਹੁਣ ਉਹ ਕਈ ਵੈੱਬ ਸੀਰੀਜ਼ ਅਤੇ ਸੋ਼ਆਂ ‘ਚ ਕੰਮ ਕਰ ਰਹੇ ਹਨ।
ਅੱਜ ਉਸਦੀ ਸਫਲਤਾ ਦਾ ਕਿੱਸਾ ਸਾਂਝਾ ਕਰਦੇ ਹਾਂ।।
ਬਚਪਨ ਤੋਂ ਹੀ ਐਕਟਿੰਗ ਦਾ ਸੌ਼ਕ ਸੀ
‘ਕੁਝ ਤੋਂ ਲੋਗ ਕਹੇਗੇ , ਲੋਗੋਂ ਦਾ ਕਾਮ ਹੈ ਕਹਿਣਾ – ’ ਇਹ ਗਾਣਾ ਬੇਸ਼ੱਕ ਹੀ ਫਿਲਮ ਅਮਰ ਪ੍ਰੇਮ ਦਾ ਹੈ। ਪਰ , ਇਸਦੀ ਹਕੀਕਤ ਦਾ ਸਾਹਮਣਾ ਆਦਰਸ਼ ਆਨੰਦ ਨੇ ਕੀਤਾ ਹੈ। ਉਹ ਕਹਿੰਦੇ ਹਨ , ‘ ਪਿਤਾ ਜੀ , ਟੀਚਰ ਹਨ। ਉਹ ਬੱਚਿਆਂ ਨੂੰ ਪੜਾਉਂਦੇ ਹਨ। ਉਹਨਾਂ ਨੂੰ ਗਾਉਣ-ਵਜਾਉਣ ਦਾ ਸੌ਼ਕ ਹੈ। ਮੈਂ ਬਚਪਨ ਵਿੱਚ ਬਹੁਤ ਹੀ ਸ਼ਰਮੀਲਾ ਕਿਸਮ ਦਾ ਲੜਕਾ ਸੀ । ਕਿਸੇ ਨਾਲ ਕੋਈ ਜਿ਼ਆਦਾ ਗੱਲਬਾਤ ਨਹੀਂ ਕਰਦਾ ਸੀ । ਪਾਪਾ ਕਰਕੇ ਬਹੁਤ ਕੁੱਟਦੇ ਸਨ।
ਫਿਰ ਹੌਲੀ- ਹੌਲੀ ਮੈਨੂੰ ਐਕਟਿੰਗ ਦਾ ਸੌ਼ਕ ਹੋ ਗਿਆ। ਪਿੰਡਾਂ- ਸ਼ਹਿਰਾਂ ਵਿੱਚ ਹੋਣ ਵਾਲੇ ਪ੍ਰੋਗਰਾਮਾਂ ‘ਚ ਜਾ ਕੇ ਡਾਂਸ ਕਰਦਾ ਸੀ । ਘਰ ਦੀ ਆਰਥਿਕ ਸਥਿਤੀ ਜਿ਼ਆਦਾ ਵਧੀਆ ਨਹੀਂ ਸੀ । ਇਸ ਲਈ ਆਰਕੈਸਟਰਾ ਵਿੱਚ ਗਾਣਾ ਗਾ ਕੇ , ਡਾਂਸ ਕਰਕੇ ਕੁਝ ਪੈਸੇ ਕਮਾਉਣ ਲੱਗਾ। ਲੋਕਾਂ ਨੇ ਇਸਨੂੰ ਪਸੰਦ ਕਰਨਾ ਸੁਰੂ ਕੀਤਾ। ਮੈਨੂੰ ਵੀ ਮਜਾ ਆਉਣ ਲੱਗਾ, ਪਰ ਨਾਲ ਮੈਂ ਪੜਾਈ ਜਾਰੀ ਰੱਖੀ ।
ਜਿਵੇਂ ਹਰੇਕ ਬੱਚੇ ਦਾ ਸੌ਼ਕ ਹੁੰਦਾ ਕਿ ਉਹ ਡਾਕਟਰ , ਇੰਜੀਨੀਅਰ ਬਣੇ । ਆਦਰਸ਼ ਵੀ ਚਾਹੁੰਦੇ ਸਨ ਕਿ ਕੁਝ ਚੰਗਾ ਕਰਾਂ । ਉਹ ਕਹਿੰਦੇ ਹਨ, ‘ 12ਵੀਂ ਦੇ ਬਾਅਦ ਮੈਂ ਵੀ ਜੇਈਈ ਦੀ ਪ੍ਰੀਖਿਆ ਦਿੱਤੀ ਅਤੇ ਪਾਸ ਹੋ ਗਿਆ। ਪਰ ਪੈਸਿਆਂ ਦੀ ਤੰਗੀ ਕਾਰਨ ਦਾਖਲਾ ਨਾ ਮਿਲ ਸਕਿਆ । ਮੈਂ ਵੀ ਚਾਹੁੰਦਾ ਸੀ ਕਿ ਕੁਝ ਬਣਾ । ਕੁਝ ਸਾਲ ਤੱਕ ਜਨਰਲ ਕੰਪੀਟੀਸ਼ਨ ਦੀ ਵੀ ਤਿਆਰੀ ਕੀਤੀ , ਪ੍ਰੀਖਿਆ ਦਿੱਤੀ ਪਰ ਸਫਲ ਨਹੀਂ ਹੋ ਸਕਿਆ।

ਨਾ ਕੋਈ ਐਕਟਿੰਗ ਕੋਰਸ ਕੀਤਾ ਨਾ ਹੀ ਕੋਈ ਡਾਂਸਿੰਗ ਕਲਾਸ ਲਾਈ
ਉਸਦੀ ਐਕਟਿੰਗ ਨੂੰ ਦੇਖ ਕੇ ਲੱਗਦਾ ਹੈ ਕਿ ਉਸਨੇ ਕਿਸੇ ਐਕਟਿੰਗ ਇੰਸਟੀਚਿਊਟ ਤੋਂ ਕੋਰਸ ਜਾਂ ਡਾਂਸ ਸਿੱਖਿਆ , ਪਰ ਅਜਿਹਾ ਨਹੀਂ , ਉਸਨੇ ਸਭ ਕੁਝ ਪ੍ਰੈਕਟਿਸ ਨਾਲ ਹੀ ਹਾਸਲ ਕੀਤਾ ਹੈ।
ਆਦਰਸ਼ ਆਨੰਦ ਕਹਿੰਦੇ ਹਨ , ‘ ਪੈਸੇ ਨਹੀਂ ਸੀ ਤਾਂ ਐਕਟਿੰਗ ਕਿਵੇਂ ਸਿੱਖਦਾ । ਮੇਂ ਇੱਕ ਡਾਂਸ ਕਲਾਸ ਦੇ ਲਈ ਗਿਆ ਸੀ , ਪਰ ਮੇਰੇ ਕੋਲ ਐਨੀ ਫੀਸ ਦੇਣ ਯੋਗੇ ਪੈਸੇ ਨਹੀਂ ਸੀ , ਇਸ ਲਈ ਟੀਚਰ ਨੇ ਮੈਨੂੰ ਕਿੱਥੋਂ ਰੱਖਣਾ ਸੀ । ਡਾਂਟ ਫਿਟਕਾਰ ਕਰਕੇ ਮੈਨੂੰ ਬਾਹਰ ਭੇਜ ਦਿੱਤਾ। ’ ਪਰ ਹੁਣ ਉਹੀ ਲੋਕ ਮੇਰੀ ਐਕਟਿੰਗ ਦਾ ਲੋਹਾ ਮੰਨ ਰਹੇ ਹਨ।
ਘਰ ਦੀ ਤੰਗੀ ਸਾਹਮਣੇ ਆਉਣ ਲੱਗੀ ਪਰ ਨੌਕਰੀ ਵਿੱਚ ਸਫ਼ਲਤਾ ਨਹੀਂ ਮਿਲੀ ਤਾਂ ਫਿਰ ਐਕਟਿੰਗ, ਮਿਮਕਰੀ ਅਤੇ ਛੋਟੇ- ਛੋਟੇ ਵੀਡਿਓਜ ਬਣਾ ਕੇ ਯੂਟਿਊਬ , ਸੋਸ਼ਲ ਮੀਡੀਆ ਤੇ ਪਾਉਣੇ ਸੁਰੂ ਕੀਤੇ ।
ਆਦਰਸ ਪਿੰਡ ‘ਚ ਰਹਿੰਦੇ ਹਨ ਅਤੇ ਉਸੇ ਲੋਕੇਸ਼ਨ ਤੇ ਵੀਡਿਓ ਸੂਟ ਵੀ ਕਰਦੇ ਹਨ। ਉਹ ਕਹਿੰਦੇ ਹਨ , ‘ ਮੈਂ ਕਿਸੇ ਸਟੂਡਿਓ ਦੇ ਅੰਦਰ ਵੀਡਿਓ ਸੂਟ ਕਰਨ ਬਾਰੇ ਕਦੇ ਸੋਚਿਆ ਵੀ ਨਹੀਂ । ਅਜਿਹਾ ਇਸ ਲਈ ਕਿ ਜਦੋਂ ਵੀ ਕੋਈ ਇਸ ਵੀਡਿਓ ਨੂੰ ਦੇਖੇ ਤਾਂ ਉਹਨਾਂ ਨੂੰ ਆਪਣਾ ਪਿੰਡ , ਤੇ ਇੱਥੋਂ ਦਾ ਕਲਚਰ ਯਾਦ ਆਵੇ ।’
ਲੜਕੀ ਬਣਕੇ ਕਰਦੇ ਸਨ ਐਕਟਿੰਗ ਤੇ ਲੋਕ ‘ਛੱਕਾ’ ਕਹਿੰਦੇ ਸੀ
ਉਹ ਦੱਸਦੇ ਹਨ ਕਿ ਜਦੋਂ ਸੁਰੂਆਤ ਵਿੱਚ ਉਸਨੇ ਲੜਕੀ ਦੀ ਗੈਟਅਪ ਵਿੱਚ ਐਕਟਿੰਗ ਕਰਨੀ ਸੁਰੂ ਕੀਤੀ ਤਾਂ ਲੋਕਾਂ ਨੇ ਉਸਨੂੰ ਛੱਕਾ/ ਖੁਸਰਾ ਵੀ ਕਿਹਾ । ਉਹ ਦੱਸਦੇ ਹਨ , ‘ ਇੱਕ ਵਾਰ ਮੈਨੂੰ ਇਸਟਾ ਤੇ ਇੱਕ ਲੜਕੀ ਨੇ ਮੈਸੇਜ ਕਰਕੇ ਪੁੱਛਿਆ ਕਿ ਤੁਸੀ ‘ਛੱਕਾ ਹੋ ?” ਆਦਰਸ਼ ਕਹਿੰਦੇ ਹਨ ਕਿ ਲੋਕ ਟ੍ਰਾਂਸ ਔਰਤਾਂ ਨੂੰ ਛੱਕਾ ਕਹਿੰਦੇ ਹਨ। ਇਸ ਨੂੰ ਗਾਲ ਵਜੋਂ ਵਰਤਦੇ ਹਨ।
ਸਾਨੂੰ ਇਸ ਨੂੰ ਬਦਲਣ ਦੀ ਜਰੂਰਤ ਹੈ। ਉਹ ਕਹਿੰਦੇ ਹਨ ਕਿ ਕਈ ਵਾਰ ਮੇਰੇ ਕੋਲ ਟ੍ਰਾਂਸ ਜੈਂਡਰ ਆਏ ਹਨ ਜਿਹੜੇ ਕਹਿੰਦੇ ਹਨ ਕਿ ਸਾਡੇ ਹੱਕ ‘ਚ ਆਵਾਜ਼ ਚੱਕੋ ।
ਆਡੀਸ਼ਨ ਦੇਣ ਗਿਆ ਤਾਂ ਬਾਹਰ ਕੱਢ ਦਿੱਤਾ ਗਿਆ
ਆਦਰਸ਼ , ਐਕਟਿੰਗ ਦਾ ਸੁਪਨਾ ਲੈ ਕੇ ਚੰਡੀਗੜ੍ਹ ਆਏ ਸੀ , ਪਰ ਉਹਨਾਂ ਨੂੰ ਆਡੀਸ਼ਨ ਵਿੱਚੋਂ ਕਰ ਦਿੱਤਾ ਗਿਆ। ਉਹ ਕਹਿੰਦੇ ਹਨ , ‘ ਚੰਦਾ ਲੈ ਕੇ ਪਾਪਾ ਨੇ ਆਡੀਸ਼ਨ ਦੇ ਲਈ ਚੰਡੀਗੜ੍ਹ ਭੇਜਿਆ ਸੀ । ਮੇਰਾ ਸਿਲੈਕਸ਼ਨ ਵੀ ਹੋ ਗਿਆ ਸੀ , ਪਰ ਫਿਰ ਪਤਾ ਨਹੀਂ ਕੀ ਹੋਇਆ, ਮੈਨੂੰ ਬੋਲਿਆ ਗਿਆ ਕਿ ਟਾਪ 10 ਜਿਹੜੇ ਚੁਣੇ ਗਏ ਹਨ ਉਹਨਾਂ ਦੀ ਐਕਟਿੰਗ ਦੇਖੋ । ਮੈਂ ਰੋਇਆ ਵੀ ਬਹੁਤ । ਫਿਰ ਮੈਂ ਧਾਰ ਲਿਆ ਕਿ ਹੁਣ ਮੈਂ ਕਿਤੇ ਨਹੀਂ ਜਾਣਾ , ਆਪਣੀ ਐਕਟਿੰਗ ਨੂੰ ਖੁਦ ਸਾਬਿਤ ਕਰਨਾ ਹੈ ।’
ਹੁਣ ਮੁੰਬਈ ਵਾਲੇ ਭਾਗਲਪੁਰ ਆ ਰਹੇ ਹਨ-
2016 ਤੋਂ ਆਦਰਸ਼ ਸੋਸ਼ਲ ਮੀਡੀਆ ਤੇ ਕੰਟੈਂਟ ਪਾ ਰਹੇ ਹਨ। ਯੂਟਿਊਬ ਅਤੇ ਇਸਟਾਗ੍ਰਾਮ ਤੇ ਉਸਦੇ ਡੇਢ ਮਿਲੀਅਨ ਸਬਸਕਰਾਈਬਰ ਅਤੇ ਫਾਲੋਅਰਜ਼ ਹਨ। ਕੁਝ ਦਿਨ ਪਹਿਲਾਂ ਉਹ ਕਲਰਜ ਦੇ ਰਿਆਲਿਟੀ ਸੋ਼ ਵਿੱਚ ਗਏ ਸਨ।
ਆਨੰਦ ਦੱਸਦੇ ਹਨ, ‘ ਕਈ ਥਾਵਾਂ ਤੇ ਮੈਨੂੰ ਬਿਹਾਰੀ ਹੋਣ ਦੀ ਵਜਾਹ ਨਾਲ ਭੇਦਭਾਵ ਦਾ ਸਾਹਮਣਾ ਕਰਨਾ ਪੈਂਦਾ , ਪਰ ਹੁਣ ਮੇਰੀ ਐਕਟਿੰਗ ਨਾਲ ਮੁੰਬਈ ਵਾਲੇ ਭਾਗਲਪੁਰ ਆ ਰਹੇ ਹਨ । ਇਹ ਮੇਰੇ ਲਈ ਸੁਭਾਗ ਦੀ ਗੱਲ ਹੈ।’
ਆਦਰਸ਼, ਐਕਟਰ ਗੋਵਿੰਦਾ ਦੇ ਸਟੇਪਸ ਅਤੇ ਐਕਟਿੰਗ ਨੂੰ ਕਾਪੀ ਕਰਦੇ ਹਨ। ਉਹ ਕਹਿੰਦੇ ਹਨ ਕਿ ਮਹਿਮੂਦ ਅਤੇ ਗੋਬਿੰਦਾ ਉਸਦੇ ਮਨਪਸੰਦ ਹਨ। ਉਹ ਲਗਭਗ 2000 ਐਕਟਰ ਦੀ ਆਵਾਜ਼ ਕੱਢ ਲੈਂਦੇ ਹਨ। ਆਦਰਸ਼ ਦਾ ਸੁਪਨਾ ਹੈ ਕਿ ਆਉਣ ਵਾਲੇ ਸਮੇਂ ‘ਚ ਅਮਿਤਾਬ ਬਚਨ ਅਤੇ ਗੋਵਿੰਦਾ ਵਰਗੇ ਕਲਾਕਾਰਾਂ ਨਾਲ ਐਕਟਿੰਗ ਕਰਾਂ।
ਹੁਣ ਉਹ ਕਈ ਓਟੀਟੀ ਪਲੇਟਫਾਰਮਸ ਦੇ ਲਈ ਕੰਮ ਕਰ ਰਹੇ ਹਨ। ਹਰੇਕ ਹਫ਼ਤੇ ਯੂ ਟਿਊਬ ਲਈ ਵੀਡਿਓ ਬਣਾਉਂਦੇ ਹਨ। ਉਹ ਖੁਦ ਸਕ੍ਰਿਪਟ ਲਿਖਦੇ , ਡਾਇਰੈਕਟ ਕਰਦੇ ਹਨ ਅਤੇ ਫਿਰ ਖੁਦ ਹੀ ਇਸਨੂੰ ਐਡਿਟ ਕਰਦੇ ਹਨ।
ਆਦਰਸ਼ ਆਨੰਦ , ਆਪਣੀ ਅਲੱਗ ਐਕਟਿੰਗ ਦੇ ਲਈ ਜਾਣੇ ਜਾਂਦੇ ਹਨ। ਉਸਦੀ ਹਰ ਵੀਡਿਓ ‘ਚ ਲੜਕੀਆਂ ਦੀ ਗੈੱਟ ਅਪ ‘ਚ ਬੱਚੇ ਦਿਖਾਈ ਦਿੰਦੇ ਹਨ।ਇਹ ਕਦੇ ਫਨੀ ਹੁੰਦਾ ਕਦੇ ਸੀਰੀਅਸ ਵੀ । ਸਾਰੇ ਬੱਚੇ ਐਕਟਿੰਗ ਦੇ ਨਾਲ ਨਾਲ ਪੜਾਈ ਕਰ ਰਹੇ ਹਨ। ਸਰਕਾਰੀ ਮਕਾਨ ‘ਚ ਰਹਿੰਦਾ ਆਦਰਸ਼ ਖੁਦ ਫਿਜਿਕਸ ‘ਚ ਮਾਸਟਰ ਡਿਗਰੀ ਵੀ ਕਰ ਰਹੇ ਹਨ।



















