‘ਆਪ’ ਆਗੂਆਂ ਨੇ ਖੋਹੇ 50 ਹਜ਼ਾਰ ਰੁਪਏ

ਗੁਰਦਾਸਪੁਰ : ਸ੍ਰੀ ਹਰਗੋਬਿੰਦਪੁਰ ਵਿੱਚ ਆਮ ਆਦਮੀ ਪਾਰਟੀ ਦੇ ਇੱਕ ਆਗੂ ਨੇ ਆਪਣੀ ਸਿਆਸੀ ਪਹੁੰਚ ਦਿਖਾਉਣ ਲਈ ਇੱਕ ਵਾਈਨ ਕੰਪਨੀ ਦੇ ਕਰਿੰਦੇ ਤੋਂ 50 ਰੁਪਏ ਖੋਹ ਲਏ । ਇਹ ਘਟਨਾ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ ,ਜਿਸ ਦੇ ਆਧਾਰ ਤੇ ਪੁਲੀਸ ਜਾਂਚ ਕਰ ਰਹੀ ਹੈ। ਬੇਸ਼ੱਕ ਮਾਮਲੇ ਦੀ ਜਾਂਚ ਹੋ ਰਹੀ ਹੈ ਪਰ ਸਿ਼ਕਾਇਤਕਰਤਾ ਡਰੇ ਹੋਏ ਹਨ ਕਿ ਜਿੰਨ੍ਹਾਂ ਵਿਅਕਤੀਆਂ ਖਿਲਾਫ਼ ਸਿ਼ਕਾਇਤ ਹੈ ਉਹ ਉਹਨਾ ਨੂੰ ਜਾਨੋ ਮਾਰਨ ਦੀ ਧਮਕੀ ਦੇ ਕੇ ਗਏ ਹਨ।
ਇੱਥੋਂ ਦੀ ਵਿਕਰਮ ਟਰੇਡਰਸ ਕੰਪਨੀ ਦੇ ਕਰਿੰਦੇ ਤੋਂ ਉਸਦੇ ਦਫ਼ਤਰ ਵਿੱਚ ਆ ਕੇ 4 ਵਿਅਕਤੀਆਂ ਨੇ 50 ਹਜ਼ਾਰ ਰੁਪਏ ਖੋਹ ਲਏ । ਚਾਰੇ ਵਿਅਕਤੀ ਸੱਤਾਧਾਰੀ ਧਿਰ ਦੇ ਬੇਹੱਦ ਨੇੜਲੇ ਦੱਸੇ ਜਾਂਦੇ ਹਨ। ਕੰਪਨੀ ਦੇ ਸੰਚਾਲਕ ਅਨਿਲ ਕੋਛੜ ਨੇ ਦੱਸਿਆ ਕਿ ਹਮਲਾਵਰ ਜਾਂਦੇ ਹੋਏ ਜਾਨੋ -ਮਾਰਨ ਦੀ ਧਮਕੀ ਦੇ ਕੇ ਗਏ ਹਨ।

Total Views: 369 ,
Real Estate