ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਨੇ ਵੀਰਵਾਰ ਨੂੰ 2027 ਵਨਡੇਅ ਵਿਸ਼ਵ ਕੱਪ ਲਈ ਪੂਰੇ ਸ਼ਡਿਊਲ ਦਾ ਐਲਾਨ ਕਰ ਦਿੱਤਾ ਹੈ। ਆਈਸੀਸੀ ਵਨਡੇ ਵਿਸ਼ਵ ਕੱਪ 2027 ਦੀ ਸ਼ੁਰੂਆਤ 2 ਅਕਤੂਬਰ ਨੂੰ ਹੋਵੇਗੀ ਅਤੇ ਫਾਈਨਲ ਮੁਕਾਬਲਾ 21 ਨਵੰਬਰ ਨੂੰ ਖੇਡਿਆ ਜਾਵੇਗਾ। ਇਹ ਟੂਰਨਾਮੈਂਟ ਦੱਖਣੀ ਅਫਰੀਕਾ, ਜ਼ਿੰਬਾਬਵੇ ਅਤੇ ਨਾਮੀਬੀਆ ਦੀ ਸਾਂਝੀ ਮੇਜ਼ਬਾਨੀ ਵਿੱਚ ਆਯੋਜਿਤ ਕੀਤਾ ਜਾਵੇਗਾ।ਵਿਸ਼ਵ ਕੱਪ ਵਿੱਚ ਕੁੱਲ 57 ਮੁਕਾਬਲੇ ਖੇਡੇ ਜਾਣੇ ਹਨ, ਜੋ ਇਹਨਾਂ ਤਿੰਨਾਂ ਦੇਸ਼ਾਂ ਦੇ 12 ਸ਼ਹਿਰਾਂ ਵਿੱਚ ਖੇਡੇ ਜਾਣਗੇ। ਦੱਖਣੀ ਅਫਰੀਕਾ ਵਿੱਚ ਸਭ ਤੋਂ ਵੱਧ 8 ਸ਼ਹਿਰਾਂ ਵਿੱਚ ਮੈਚ ਹੋਣਗੇ। ਇਸ ਤੋਂ ਇਲਾਵਾ ਜ਼ਿੰਬਾਬਵੇ ਦੇ ਤਿੰਨ ਸਟੇਡੀਅਮਾਂ ਵਿੱਚ ਮੈਚ ਖੇਡੇ ਜਾਣਗੇ। ਨਾਮੀਬੀਆ ਦੀ ਰਾਜਧਾਨੀ ਵਿੰਡਹੋਕ ਵਿੱਚ ਇਕਲੌਤੇ ਵੈਨਿਊ ‘ਤੇ ਮੁਕਾਬਲੇ ਹੋਣਗੇ। ਟੂਰਨਾਮੈਂਟ ਵਿੱਚ ਕੁੱਲ 14 ਟੀਮਾਂ ਹਿੱਸਾ ਲੈਣਗੀਆਂ। ਦੱਖਣੀ ਅਫਰੀਕਾ ਵਿੱਚ 24 ਸਾਲਾਂ ਬਾਅਦ ਵਿਸ਼ਵ ਕੱਪ ਖੇਡਿਆ ਜਾਵੇਗਾ।
Total Views: 2 ,
Real Estate





















