ਰਾਏਗੜ੍ਹ (ਮਹਾਰਾਸ਼ਟਰ ) ਵਿਚ ਅੱਠ ਵਿਦਿਆਰਥੀ ਸਮੁੰਦਰ ਵਿਚ ਡੁੱਬ ਗਏ। ਸਾਰੇ ਅੱਠ ਵਿਦਿਆਰਥੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਪੁਲਿਸ ਨੇ ਦਸਿਆ ਕਿ ਹਾਦਸੇ ਦਾ ਸ਼ਿਕਾਰ ਹੋਏ ਵਿਦਿਆਰਥੀ 11ਵੀਂ ਅਤੇ 12ਵੀਂ ਜਮਾਤ ਵਿਚ ਪੜ੍ਹ ਰਹੇ ਸਨ।ਉਹ ਪੁਣੇ ਜ਼ਿਲ੍ਹੇ ਦੇ ਅਲਾਂਦੀ ਵਿਚ ਸਥਿਤ ਇਕ ਨਿਜੀ ਕੋਚਿੰਗ ਸੰਸਥਾ, ਵਿਨਰਜ਼ ਅਕੈਡਮੀ ਦੇ ਇਕ ਸਮੂਹ ਨਾਲ ਪਿਕਨਿਕ ਲਈ ਆਏ ਸਨ। ਪੁਲਿਸ ਅਧਿਕਾਰੀ ਅਨੁਸਾਰ, 48 ਲੋਕਾਂ ਦਾ ਸਮੂਹ ਬੀਚ ’ਤੇ ਆਇਆ ਸੀ। ਇਸ ਸਮੂਹ ਵਿਚ 25 ਮੁੰਡੇ, 17 ਕੁੜੀਆਂ ਅਤੇ ਛੇ ਅਧਿਆਪਕ ਸ਼ਾਮਲ ਸਨ।
Total Views: 1 ,
Real Estate





















