ਲੁਧਿਆਣਾ: ਕਾਰੋਬਾਰੀ ਨਾਲ 7 ਕਰੋੜ ਦੀ ਆਨਲਾਈਨ ਧੋਖਾਧੜੀ, ਕੋਲਕਾਤਾ ਤੋਂ ਕਾਬੂ ਕੀਤਾ ਡਿਜੀਟਲ ਠੱਗ

ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.), ਜਲੰਧਰ ਨੇ ਲੁਧਿਆਣਾ ਦੇ ਉਦਯੋਗਪਤੀ ਐੱਸ.ਪੀ. ਓਸਵਾਲ ਨਾਲ ਕਥਿਤ ਤੌਰ ’ਤੇ ਡਿਜੀਟਲ ਅਰੈਸਟ ਕਰਕੇ ਕੀਤੀ ਗਈ ਠੱਗੀ ਦੇ ਮਾਮਲੇ ਵਿੱਚ ਛਾਪੇਮਾਰੀ ਕਰਨ ਤੋਂ ਬਾਅਦ ਕੋਲਕਾਤਾ ਤੋਂ ਸੁਹੇਲ ਅਖ਼ਤਰ ਉਰਫ਼ ਰਾਜੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਵੀਰਵਾਰ ਨੂੰ ਜਾਰੀ ਇੱਕ ਪ੍ਰੈੱਸ ਬਿਆਨ ਵਿੱਚ ਏਜੰਸੀ ਨੇ ਦੱਸਿਆ ਕਿ ਅਖ਼ਤਰ ਨੂੰ 28 ਸਤੰਬਰ ਨੂੰ ਪੀ.ਐੱਮ.ਐੱਲ.ਏ. (ਮਨੀ ਲਾਂਡਰਿੰਗ ਰੋਕੂ ਕਾਨੂੰਨ) ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਕੋਲਕਾਤਾ ਦੀ ਅਦਾਲਤ ਵੱਲੋਂ ਟਰਾਂਜ਼ਿਟ ਰਿਮਾਂਡ ਦੇਣ ਤੋਂ ਬਾਅਦ ਉਸ ਨੂੰ ਜਲੰਧਰ ਲਿਆਂਦਾ ਗਿਆ। ਜਲੰਧਰ ਦੀ ਵਿਸ਼ੇਸ਼ ਪੀ.ਐੱਮ.ਐੱਲ.ਏ. ਅਦਾਲਤ ਨੇ ਮੁਲਜ਼ਮ ਨੂੰ 6 ਅਕਤੂਬਰ ਤੱਕ ਪੁਲੀਸ ਹਿਰਾਸਤ (ਰਿਮਾਂਡ) ਵਿੱਚ ਭੇਜ ਦਿੱਤਾ ਹੈ। ਹੁਣ ਏਜੰਸੀ ਅਪਰਾਧ ਵਿੱਚ ਉਸ ਦੀ ਕਥਿਤ ਭੂਮਿਕਾ ਦਾ ਪਤਾ ਲਾਉਣ ਅਤੇ ਪੈਸੇ ਦੇ ਲੈਣ-ਦੇਣ (ਮਨੀ ਟ੍ਰੇਲ) ਦੀ ਜਾਂਚ ਕਰਨ ਲਈ ਹਿਰਾਸਤ ਵਿੱਚ ਪੁੱਛਗਿੱਛ ਕਰੇਗੀ।

Total Views: 1 ,
Real Estate