ਅਮਰੀਕਾ: ਸ਼ਾਪਿੰਗ ਮਾਲ ’ਚ ਗੋਲੀਬਾਰੀ, 14 ਜ਼ਖ਼ਮੀ

 
ਦੱਖਣੀ ਕੈਰੋਲੀਨਾ ਦੀ ਰਾਜਧਾਨੀ ਕੋਲੰਬੀਆ ਦੇ ਸ਼ਾਪਿੰਗ ਮਾਲ ਵਿੱਚ ਹੋਈ ਗੋਲੀਬਾਰੀ ਕਾਰਨ ਘੱਟੋ-ਘੱਟ 14 ਵਿਅਕਤੀ ਜ਼ਖਮੀ ਹੋ ਗਏ। ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਅਚਾਨਕ ਹਮਲਾ ਨਹੀਂ ਸੀ। ਕੋਲੰਬੀਆ ਦੇ ਪੁਲਿਸ ਮੁਖੀ ਨੇ ਕਿਹਾ ਕਿ ਕੋਲੰਬੀਆ ਸੈਂਟਰ ਵਿੱਚ ਅੱਜ ਬਾਅਦ ਦੁਪਹਿਰ ਨੂੰ ਹੋਈ ਗੋਲੀਬਾਰੀ ਦੇ ਸਬੰਧ ਵਿੱਚ ਤਿੰਨ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।ਕੋਲੰਬੀਆ ਦੇ ਪੁਲਿਸ ਮੁਖੀ ਹੋਲਬਰੂਕ ਨੇ ਕਿਹਾ ਕਿ ਪੀੜਤਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਇਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਹੈ ਅਤੇ ਛੇ ਦੀ ਹਾਲਤ ਸਥਿਰ ਹੈ। ਉਨ੍ਹਾਂ ਕਿਹਾ ਕਿ ਪੀੜਤਾਂ ਦੀ ਉਮਰ 15 ਤੋਂ 73 ਸਾਲ ਦਰਮਿਆਨ ਸੀ।
Total Views: 267 ,
Real Estate