ਦਵਿੰਦਰ ਸਿੰਘ ਸੋਮਲ
ਪਾਕਿਸਤਾਨ ਵਿੱਚ ਅੱਜ ਤੱਕ ਕੋਈ ਸਿਆਸੀ ਪ੍ਰਧਾਨਮੰਤਰੀ ਐਸਾ ਨਹੀ ਹੋਇਆ ਜਿਸਨੇ ਪੂਰੇ ਪੰਜ ਸਾਲ ਰਾਜ ਕੀਤਾ ਹੋਵੇ ਹਾਂਲਾਕਿ ਪਾਰਟੀਆ ਨੇ ਆਪਣੇ ਪੰਜ ਸਾਲ ਜਰੂਰ ਪੂਰੇ ਕੀਤੇ ਨੇ।
ਐਤਕੀ ਇਮਰਾਨ ਖਾਨ ਤੋ ਉਮੀਦ ਸੀ ਕੇ ਸ਼ਾਇਦ ਉਹ ਪੰਜ ਸਾਲ ਪੂਰੇ ਕਰ ਲੇਣਗੇ ਪਰ ਅੱਜ ਵਿਰੋਧੀ ਧਿਰਾ ਨੇ ਇਕੱਠੀਆ ਹੋਕੇ ਤਹਰੀਕ ਏ ਇੰਨਸਾਫ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਖਿਲਾਫ ਪਾਕਿਸਤਾਨੀ ਪਾਰਲੀਮੈਂਟ ‘ਚ ਬੇਭਰੋਸਗੀ ਦਾ ਮਤਾ (no trust motion) ਦਾਖਿਲ ਕਰ ਦਿੱਤਾ ਹੈ।
ਇਸ ਮਤੇ ਦੀ ਸਫਲਤਾ ਲਈ ਵਿਰੋਧੀ ਧਿਰਾ ਨੂੰ 172 ਮੈਬਰਸ ਆਫ ਪਾਰਲੀਮੈਂਟ ਦੀ ਜਰੂਰਤ ਹੈ ਕਿਉਕਿ 172 ਦਾ ਅੰਕੜਾ ਲੋੜੀਦਾ ਹੈ ਤਹਾਨੂੰ ਪਾਕਿਸਤਾਨ ਦੀ ਸੰਸਦ ‘ਚ ਬਹੁਮਤ ਲਈ।
ਸੱਤਾਧਾਰੀ ਤਹਰੀਕ ਏ ਇੰਨਸਾਫ ਨੂੰ ਚੌਣਾ ‘ਚ 155 ਸੀਟਾ ਮਿਲੀਆ ਸੰਨ ਅਤੇ ਉਹਨਾਂ ਨੇ ਗੱਠਜੋੜ ਕਰਕੇ ਸਰਕਾਰ ਬਣਾਈ ਸੀ। ਪਿਛਲੇ ਵਰੇ ਖਾਨ ਸਾਹਬ ਨੇ ਜਦੋ ਖੁਦ ਬਹੁਮਤ ਸਾਬਿਤ ਕੀਤਾ ਸੀ ਤੇ ਉਹਨਾਂ ਨੇ ਲੋੜੀਦੀਆ 172 ਤੋ ਛੇ ਵੋਟਾ ਜਿਆਦਾ ਹਾਸਿਲ ਕੀਤੀਆ ਸੰਨ।
ਪਾਕਿਸਤਾਨ ਦੀ ਸਿਆਸਤ ‘ਚ ਇਸਟਬਲਿਸ਼ਮੈਂਟ ਭਾਵ ਉੱਥੋ ਦੀ ਫੌਜ ਦਾ ਰੌਲ ਹਮੇਸ਼ਾ ਅਹਿਮ ਮੰਨਿਆ ਜਾਂਦਾ ਤੇ ਵਿਰੋਧੀਆ ਦਾ ਦਾਅਵਾ ਵੀ ਇਹੀ ਸੀ ਕੇ ਖਾਨ ਸਾਹਬ ਨੂੰ ਪੀਐਮ ਬਣਾਉਣ ਲਈ ਪਾਕਿਸਤਾਨੀ ਇਸਟਬਲਿਸ਼ਮੈਂਟ ਨੇ ਜੋਰ ਮਾਰਿਆ ਜਦਕਿ ਖਾਨ ਸਾਹਬ ਦੀ ਜਮਾਤ ਦਾ ਕਹਿਣਾ ਸੀ ਕੇ ਇਹ ਸਾਡੀ ਦੋ ਦਹਾਕਿਆ ਦੀ ਮਹਿਨਤ ਹੈ।
ਇਸ ਸਮੇ ਮੀਡੀਆ ਦੇ ਸੋਰਸਸ ਮੁਤਾਬਿਕ ਇਸਟਬਲਿਸ਼ਮੈਂਟ ਖਾਨ ਸਾਹਬ ਨਾਲ ਕੋਈ ਜਿਆਦਾ ਮੁਹੱਬਤ ‘ਚ ਨਹੀ ਇਸ ਲਈ ਜਿਹੜੇ ਮੈਬਰ ਪਾਰਲੀਮੈਟ ਕਿਸੇ ਇਸ਼ਾਰੇ ਦੀ ਉਡੀਕ ‘ਚ ਰਹਿੰਦੇ ਨੇ ਉਹਨਾਂ ਨੂੰ ਕੋਈ ਖਾਨ ਸਾਹਬ ਦਾ ਸਾਥ ਦੇਣ ਲਈ ਕਹੇ ਇਸਦੀਆ ਸੰਭਾਵਨਾਵਾ ਬਹੁਤ ਘੱਟ ਨੇ।
ਵਿਰੋਧੀ ਧਿਰਾ ਦਾ ਦਾਅਵਾ ਹੈ ਕੀ ਗੱਠਜੋੜ ਦੀਆ ਪਾਰਟੀਆ ਦੀ ਸਾਨੂੰ ਜਰੂਰਤ ਹੀ ਨਹੀ ਪੈਣੀ ਖਾਨ ਸਾਹਬ ਦੇ ਆਪਣੇ ਲੋਕ ਹੀ ਉਹਨਾਂ ਦੇ ਨਾਲ ਨਹੀ ਖੜਨਗੇ ਪਰ ਪਾਕਿਸਤਾਨੀ ਸੱਤਾ ਦੀ ਕੁਰਸੀ ਤੇ ਬੇਠੇ ਕਪਤਾਨ ਖਾਨ ਦਾ ਕਹਿਣਾ ਹੈ ਕੀ ਅਸੀ ਇਸ ਇਮਤਹਾਨ ਨੂੰ ਆਸਾਨੀ ਨਾਲ ਪਾਸ ਕਰ ਲਵਾਗੇ।
ਵਿਰੋਧੀ ਕਹਿੰਦੇ ਨਹੀ ਬਣਨ ਦੇਣਾ ਖਾਨ ਸਾਹਬ ਦਾ ਰਿਕਾਰਡ !
Total Views: 247 ,
Real Estate



















