ਜੰਗ ਜਿੱਤਣ ਤੱਕ ਮੈਂ ਇੱਥੇ ਹੀ ਰਹਾਂਗਾ- ਜ਼ੇਲੇਂਸਕੀ

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਹੈ ਕਿ ਰੂਸ ਨਾਲ ਜਾਰੀ ਜੰਗ ਨੂੰ ਜਿੱਤਣ ਵਿੱਚ ਜਿੰਨੀ ਦੇਰ ਲੱਗੇਗੀ ਉਹ ਉਨੀਂ ਦੇਰ ਟਿਕੇ ਰਹਿਣਗੇ। ਉਨ੍ਹਾਂ ਨੇ ਕਿਹਾ, ”ਮੈਂ ਲੁਕ ਨਹੀਂ ਰਿਹਾ ਅਤੇ ਮੈਨੂੰ ਕਿਸੇ ਦਾ ਡਰ ਨਹੀਂ।” ਉਨ੍ਹਾਂ ਨੇ ਇਹ ਗੱਲ ਰਾਜਧਾਨੀ ਕੀਵ ਵਿੱਚ ਸਥਿਤ ਆਪਣੇ ਦਫ਼ਤਰ ਤੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਪੋਸਟ ਕੀਤੀ ਵੀਡੀਓ ਵਿੱਚ ਕਹੀ। ਜ਼ੇਲੇਂਸਕੀ ਨੇ ਇਹ ਦਰਸਾਉਣ ਲਈ ਕਿ ਵੀਡੀਓ ਸੋਮਵਾਰ ਸ਼ਾਮ ਹੀ ਰਿਕਾਰਡ ਕੀਤਾ ਗਿਆ ਹੈ, ਕੀਵ ਦੀ ਸ਼ਾਮ ਦੇ ਦ੍ਰਿਸ਼ ਵੀ ਦਿਖਾਏ।

Total Views: 369 ,
Real Estate