ਯੂਪੀ , ਪੰਜਾਬ , ਉਤਰਾਖੰਡ , ਗੋਆ ਅਤੇ ਮਣੀਪੁਰ ਵਿਧਾਨ ਸਭਾ ਚੋਣਾਂ ਦਾ ਅਮਲ ਹੁਣ ਪੂਰਾ ਹੋ ਗਿਆ ਜਿਸਦੇ ਨਤੀਜੇ 10 ਮਾਰਚ ਨੂੰ ਆਉਣਗੇ।
ਜਿੱਤ-ਹਾਰ ਦੇ ਵਿਚਾਲੇ ਇੱਕ ਸਵਾਲ ਸਾਡੇ ਮਨ ‘ਚ ਉੱਠਦਾ ਹੈ ਕਿ ਆਖਿ਼ਰ ਬੂਥ ਉਪਰ ਜਿਸ ਈਵੀਐਮ ਦੇ ਜ਼ਰੀਏ ਵੋਟਰ ਆਪਣੀ ਵੋਟ ਪਾਉਂਦੇ ਹਨ , ਉਸਦੀ ਗਿਣਤੀ ਕਿਵੇਂ ਹੁੰਦੀ ਹੈ? ਈਵੀਐਮ ਵਿੱਚ ਵੋਟਾਂ ਦੀ ਗਿਣਤੀ ਦੇ ਕੁਝ ਖਾਸ਼ ਨਿਯਮ ਵੀ ਹਨ। ਜਿਹੜੇ ਹਾਲ ‘ਚ ਵੋਟ ਦੀ ਗਿਣਤੀ ਹੁੰਦੀ ਹੈ ਉੱਤੇ ਬਾਂਸ- ਬੱਲੀਆਂ ਦੀ ਵਾੜ ਕਰਕੇ ਪਿੱਛੇ 14-14 ਮੇਜ ਹੀ ਲਗਾਏ ਜਾਂਦੇ ਹਨ। ਸਵਾਲ ਆਉਂਦਾ ਕਿਉਂ ਹੁੰਦਾ?
ਈਵੀਐਮ ਦੀ ਗਿਣਤੀ ਪ੍ਰਕਿਰਿਆ
ਗਿਣਤੀ ਤੋਂ ਪਹਿਲਾਂ ਈਵੀਐਮ ਨੂੰ ਗਿਣਤੀ ਕੇਂਦਰ ਤੇ ਸਟਰਾਂਗ ਰੂਮ ਵਿੱਚ ਪੂਰੀ ਸੁਰੱਖਿਆ ਵਿੱਚ ਲਿਆਇਆ ਜਾਂਦਾ ਹੈ। ਸਟਰਾਂਗ ਰੂਮ ਉਹ ਥਾਂ ਨੂੰ ਹੁੰਦੀ ਹੈ ਜਿੱਥੇ ਵੋਟਿੰਗ ਤੋਂ ਮਗਰੋਂ ਈਵੀਐਮ ਨੂੰ ਰੱਖਿਆ ਜਾਂਦਾ ਹੈ।
ਗਿਣਤੀ ਸਥਾਨ ‘ਤੇ ਰਿਟਰਨਿੰਗ ਅਫਸਰ (ਆਰਓ) ਤੋਂ ਇਲਾਵਾ ਉਮੀਦਵਾਰ , ਇਲੈਕਸ਼ਨ ਏਜੰਟ, ਕਾਊਂਟਿੰਗ ਏਜੰਟ ਸਮੇਤ ਹੋਰ ਕਈ ਅਧਿਕਾਰੀ ਮੌਜੂਦ ਰਹਿੰਦੇ ਹਨ। ਕੈਮਰੇ ਵਿੱਚ ਪੂਰੀ ਤਰ੍ਹਾਂ ਪ੍ਰਕਿਰਿਆ ਦੀ ਵੀਡਿਓ ਰਿਕਾਰਡਿੰਗ ਹੁੰਦੀ ਹੈ।
ਕਾਊਟਿੰਗ ਏਜੰਟ ਅਤੇ ਉਮੀਦਵਾਰਾਂ ਦੇ ਵਿਚਾਲੇ ਤਾਰਾਂ ਦੀ ਇੱਕ ਵਾੜ ਲਗਾਈ ਹੁੰਦੀ ਹੈ। ਹਾਲ ਵਿੱਚ ਮੋਬਾਈਲ ਫੋਨ ‘ਤੇ ਪਾਬੰਦੀ ਹੁੰਦੀ ਹੈ।
ਪੂਰੀ ਗਿਣਤੀ ਪੜਾਅਵਾਰ ਹੁੰਦੀ ਹੇ। ਹਰੇਕ ਗੇੜ ਵਿੱਚ 14 ਈਵੀਐਮ ਖੋਲ੍ਹੀਆਂ ਜਾਂਦੀਆਂ ਹਨ।
ਆਮ ਤੌਰ ‘ਤੇ ਇੱਕ ਬੂਥ ਦੇ ਲਈ ਇੱਕ ਹੀ ਈਵੀਐਮ ਹੁੰਦੀ ਅਤੇ ਹਰੇਕ ਬੂਥ ਨੂੰ ਕਰੀਬ 1200 ਵੋਟਰਾਂ ਦੇ ਲਈ ਬਣਾਇਆ ਜਾਂਦਾ ਹੈ। 60% ਤੋਂ 70% ਵੋਟਿੰਗ ਦੇ ਹਿਸਾਬ ਨਾਲ ਹਰੇਕ ਬੂਤ ਤੇ 750 ਤੋਂ 850 ਵੋਟ ਪੈਂਦੇ ਹਨ।
ਇਸ ਹਿਸਾਬ ਨਾਲ ਹਰ ਗੇੜ ਵਿੱਚ 10 ਹਜ਼ਾਰ ਤੋਂ ਲੈ ਕੇ 12 ਹਜ਼ਾਰ ਵੋਟਾਂ ਦੀ ਗਿਣਤੀ ਹੁੰਦੀ ਹੈ। ਵੋਟ ਦੀ ਇਸ ਸੰਖਿਆ ਨੂੰ ਸੁਵਿਧਾਜਨਕ ਮੰਨਦੇ ਹੋਏ ਚੋਣ ਕਮਿਸ਼ਨ ਨੇ ਹਰੇਕ ਗੇੜ ਵਿੱਚ 14 ਈਵੀਐਮ ਦੇ ਵੋਟ ਗਿਣਤੀ ਦੀ ਨੀਤੀ ਬਣਾਈ ਹੈ।
ਇਹੀ ਵਜਾ ਹੈ ਕਿ ਗਿਣਤੀ ਹਾਲ ਵਿੱਚ ਇੱਕ ਵਾੜ-ਬੰਦੀ ਦੇ ਵਿੱਚ 14-14 ਮੇਜ ਲੱਗੇ ਹੁੰਦੇ ਹਨ। ਹਰੇਕ ਮੇਜ ਤੇ ਇੱਕ ਈਵੀਐਮ ਦੇ ਵੋਟ ਗਿਣੇ ਜਾਂਦੇ ਹਨ।
ਇਸ ਵਾੜ ਵਿੱਚ ਇੱਕ ਪਾਸੇ ਬਲੈਕ ਬੋਰਡ ਹੁੰਦਾ ਹੈ । ਜਿੱਥੇ ਹਰੇਕ ਗੇੜ ਦੀ ਗਿਣਤੀ ਤੋਂ ਬਾਅਦ ਸਾਰੇ ਉਮੀਦਵਾਰਾਂ ਨੂੰ ਮਿਲੇ ਵੋਟ ਲਿਖੇ ਜਾਂਦੇ ਹਨ।
ਇੱਕ ਬੂਥ ਦੀ ਈਵੀਐਮ ਮਸ਼ੀਨ ਨੂੰ ਇੱਕ ਟੇਬਲ ਤੇ ਰੱਖਿਆ ਜਾਂਦਾ ਹੈ । ਕਿਹੜੇ ਟੇਬਲ ‘ਤੇ ਕਿਹੜੇ ਬੂਥ ਦੀ ਮਸ਼ੀਨ ਰੱਖੀ ਜਾਵੇਗੀ ਇਹਦੇ ਲਈ ਪਹਿਲਾਂ ਚਾਰਟ ਤਿਆਰ ਕਰ ਲਿਆ ਜਾਂਦਾ ਹੈ।
8 ਵਜੇ ਗਿਣਤੀ ਸੁਰੂ ਹੁੰਦੀ ਹੈ। ਪਹਿਲਾਂ ਪੋਸਟਲ ਬੇਲੇਟ ਦੀ ਗਿਣਤੀ ਕੀਤੀ ਜਾਂਦੀ ਹੈ । ਇਸ 30 ਮਿੰਟ ਮਗਰੋਂ ਈਵੀਐਮ ਦੀ ਗਿਣਤੀ ਹੁੰਦੀ ਹੈ।
ਈਵੀਐਮ ਵਿੱਚ ਮੌਜੂਦ ਰਿਜਲਟ ਵਨ ਨੂੰ ਦਬਾਇਆ ਜਾਂਦਾ ਹੈ , ਜਿਸਦੇ ਬਾਅਦ ‘ਚ ਪਤਾ ਚੱਲਦਾ ਹੈ ਕਿ ਕਿਸ ਉਮੀਦਵਾਰ ਨੂੰ ਕਿੰਨੇ ਵੋਟ ਮਿਲੇ ਹਨ। ਇਹਦੇ ਲਈ 2-3 ਮਿੰਟ ਦਾ ਸਮਾਂ ਮਿਲਦਾ ਹੈ। ਇਸ ਨੂੰ ਡਿਸਪਲੇ ਬੋਰਡ ਦੇ ਫਲੈਸ਼ ਕੀਤਾ ਜਾਂਦਾ ਤਾਂ ਕਿ ਸਾਰੇ 14 ਮੇਜਾਂ ਤੇ ਬੈਠੇ ਚੋਣ ਅਮਲਾ ਅਤੇ ਉਮੀਦਵਾਰਾਂ ਦੇ ਏਜੰਟ ਦੇਖ ਲੈਣ । ਇਸ ਨੂੰ ਅਸੀਂ ਰੁਝਾਨ ਕਹਿੰਦੇ ਹਾਂ ।
ਸਾਰੇ 14 ਮੇਜਾਂ ‘ਤੇ ਮੌਜੂਦ ਗਿਣਤੀ ਅਮਲਾ ਹਰ ਗੇੜ ਵਿੱਚ ਫਾਰਮ 17-ਚ ਭਰ ਕੇ ਏਜੰਟ ਦੇ ਦਸਤਖ਼ਤ ਕਰਵਾਉਣ ਤੋਂ ਬਾਅਦ ਆਰ ਓ ਨੂੰ ਦਿੰਦੇ ਹਨ।
ਆਰ ਓ ਹਰੇਕ ਗੇੜ ਦੀਆਂ ਵੋਟਾਂ ਦੀ ਗਿਣਤੀ ਦਰਜ ਕਰਦੇ ਹਨ ਇਸ ਨਤੀਜੇ ਨੂੰ ਹਰੇਕ ਗੇੜ ਤੋਂ ਬਾਅਦ ਬਲੈਕ ਬੋਰਡ ਤੇ ਲਿਖਿਆ ਜਾਂਦਾ ਹੈ ਅਤੇ ਸਪੀਕਰ ਦੀ ਮੱਦਦ ਨਾਲ ਐਲਾਨ ਵੀ ਕੀਤਾ ਜਾਂਦਾ ਹੈ।
ਪਹਿਲੇ ਗੇੜ ਦੀ ਗਿਣਤੀ ਪੂਰੀ ਤੋਂ ਬਾਅਦ ਚੋਣ ਅਧਿਕਾਰੀ 2 ਮਿੰਟ ਦਾ ਇੰਤਜ਼ਾਰ ਕਰਦਾ ਹੈ ਤਾਂਕਿ ਕਿਸੇ ਉਮੀਦਵਾਰ ਨੂੰ ਕੋਈ ਇਤਰਾਜ਼ ਹੋਵੇ ਤਾਂ ਉਹ ਦਰਜ ਕਰਾ ਸਕੇ ।
ਇਹ ਆਰ ਓ ਤੇ ਨਿਰਭਰ ਕਰਦਾ ਕਿ ਉਹ ਫਿਰ ਤੋਂ ਵੋਟਾਂ ਦੀ ਗਿਣਤੀ ਕਰਵਾਉਣੀ ਚਾਹੁੰਦਾ ਹੈ ਜਾਂ ਉਸ ਉਮੀਦਵਾਰ ਨੂੰ ਯਕੀਨ ਦਿਵਾਉਂਦਾ ਕਿ ਕੋਈ ਗੜਬੜ ਨਹੀਂ ਹੋਈ ।
ਹਰ ਰਾਊਂਡ ਤੋਂ ਬਾਅਦ ਰਿਜਲਟ ਦੇ ਬਾਰੇ ਵਿੱਚ ਰਾਜ ਮੁੱਖ ਚੋਣ ਅਧਿਕਾਰੀ ਨੂੰ ਰਿਟਰਨਿੰਗ ਅਫਸਰ ਸੂਚਨਾ ਦਿੰਦਾ ਹੈ।
10 ਮਾਰਚ ਨੂੰ ਈਵੀਐਮ ਨਾਲ ਕਿਵੇਂ ਗਿਣੇ ਜਾਣਗੇ ਵੋਟ ।
Total Views: 628 ,
Real Estate



















