ਮਹਾਰਾਸ਼ਟਰ (ਕਮਲਪ੍ਰੀਤ ਕੌਰ ) ਦੇਖੋ ਹਿੰਦੂ ਧਰਮ ਦੀ ਰਾਖੀ ਕਰਨ ਵਾਲੇ , ਖੁਦ ਨੂੰ ਧਾਰਮਿਕ ਗੁਰੂ ਦੱਸਣ ਵਾਲੇ ਹਿੰਦੂ ਧਰਮ ਦੀਆਂ ਲੜਕੀ ਨਾਲ ਛੇੜ ਛਾੜ ਤੇ ਉਨ੍ਹਾਂ ਦੀ ਇੱਜਤ ਨਾਲ ਖੇਡ ਦੇ ਰਹਿੰਦੇ ਨੇ ਫਿਰ ਆਪਣੀ ਇੱਜਤ ਬਚਾਉਣ ਦੇ ਚੱਕਰ ਵਿਚ ਲੜਕੀ ਨੂੰ ਬਲੈਕਮੇਲ ਕਰਦੇ ਨੇ ਜਾਂ ਉਨ੍ਹਾਂ ਨੂੰ ਜੜ੍ਹ ਤੋਂ ਖਤਮ ਕਰ ਦਿੰਦੇ ਹਨ।
ਤੁਸੀਂ ਦੇਖੋ ਇਸ ਪੰਡਤ ਨੂੰ ਲਵ ਜਿਹਾਦ’ ਰੋਕਣ ਦੇ ਨਾਮ ‘ਤੇ ਸਨਮਾਨ ਪ੍ਰਾਪਤ ਕਰਨ ਵਾਲੇ ਆਪੇ ਬਣੇ ਬੈਠੇ ਭਗਵਾਨ ਰਿਸ਼ੀ ਵੈਦਿਆ ਖਿਲਾਫ ਮਹਾਰਾਸ਼ਟਰ ਵਿੱਚ ਇੱਕ 35 ਸਾਲਾ ਹਿੰਦੂ ਔਰਤ ਨੇ ਹਿੰਮਤ ਜੁਟਾ ਕੇ ਬਲਾਤਕਾਰ ਦੀ ਸ਼ਿਕਾਇਤ ਦਰਜ ਕਰਵਾਈ ਹੈ।
ਰਿਸ਼ੀ ਵੈਦਿਆ ਨੇ ਆਪਣੇ ਆਪ ਨੂੰ ਭਗਵਾਨ ਸ਼ਿਵ ਦਾ ਅਵਤਾਰ ਦੱਸ ਕੇ ਇਸ ਔਰਤ ਨੂੰ ਧੋਖੇ ਵਿੱਚ ਰੱਖਿਆ।ਐਫ਼ਆਈਆਰ ਮੁਤਾਬਕ, ਉਸ ਨੇ ਪੀੜਤਾ ਨੂੰ ਕਥਿਤ ਤੌਰ ‘ਤੇ ਕਿਹਾ ਕਿ ਉਹ ਮਹਾਦੇਵ (ਭਗਵਾਨ ਸ਼ਿਵ) ਦਾ ਰੂਪ ਹੈ ਅਤੇ ਔਰਤ ਉਸ ਦੀ “ਪਾਰਵਤੀ” ਹੈ।
ਸ਼ਿਕਾਇਤਕਰਤਾ ਦੇ ਅਨੁਸਾਰ, ਦੋਸ਼ੀ ਉਸ ਨੂੰ ਪੁਣੇ ਦੇ ਮੰਜਰੀ ਇਲਾਕੇ ਵਿੱਚ ਇੱਕ ਲੌਜ ਵਿੱਚ ਲੈ ਗਿਆ, ਜਿੱਥੇ ਉਸ ਨੇ ਉਸਨੂੰ ਸੁੰਨ ਕਰਨ ਵਾਲੀ ਦਵਾਈ ਦਿੱਤੀ ਅਤੇ ਫਿਰ ਉਸ ਨਾਲ ਬਲਾਤਕਾਰ ਕੀਤਾ। ਇਸ ਦੌਰਾਨ ਉਸ ਨੇ ਔਰਤ ਦੀਆਂ ਤਸਵੀਰਾਂ ਵੀ ਉਸਦੀ ਜਾਣਕਾਰੀ ਤੋਂ ਬਿਨਾਂ ਖਿੱਚੀਆਂ ਤੇ ਬਾਅਦ ਵਿੱਚ ਤਸਵੀਰਾਂ ਨਾਲ ਉਸਨੂੰ ਬਲੈਕਮੇਲ ਕੀਤਾ।
ਮਹਾਦੇਵ ਹਾਂ, ਤੂੰ ਪਾਰਵਤੀ ਹੈ ਵਿਆਹੀ ਔਰਤ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿੱਚ ਇੱਕ ਨਕਲੀ ਬਾਬਾ ਰਿਸ਼ੀਕੇਸ਼ ਵੈਦਿਆ ਗ੍ਰਿਫ਼ਤਾਰ
Real Estate


















