ਅਮਰੀਕੀ ਨੇਵੀ ਨੇ ਸਮੁੰਦਰੀ ਜਹਾਜ਼ ਵਿੱਚੋਂ ਬਰਾਮਦ ਕੀਤੇ ਹਜ਼ਾਰਾਂ ਹਮਲਾਵਰ ਹਥਿਆਰ

ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ), 10 ਮਈ 2021
ਅਮਰੀਕਾ ਦੀ ਨੇਵੀ ਨੇ ਹਜ਼ਾਰਾਂ ਅਸਾਲਟ ਹਥਿਆਰ, ਮਸ਼ੀਨ ਗਨ ਅਤੇ ਸਨਾਈਪਰ ਰਾਈਫਲਾਂ ਨੂੰ ਇੱਕ ਸਮੁੰਦਰੀ ਜਹਾਜ਼ ਵਿੱਚੋਂ ਬਰਾਮਦ ਕੀਤਾ ਹੈ, ਜੋ ਕਿ ਨੇਵੀ ਅਨੁਸਾਰ ਇਰਾਨ ਵੱਲੋਂ ਯਮਨ ਵਿੱਚ ਯੁੱਧ ‘ਚ ਸਹਾਇਤਾ ਲਈ ਭੇਜੇ ਹੋਏ ਮੰਨੇ ਜਾਂਦੇ ਹਨ। ਮਿਜ਼ਾਈਲ ਕਰੂਜ਼ਰ ਯੂ ਐਸ ਮੋਨਟੇਰੀ ਨੇ ਇਹਨਾਂ ਲੁਕੇ ਹੋਏ ਹਥਿਆਰਾਂ ਦੀ ਖੋਜ ਕੀਤੀ। ਇਹ ਇਕ ਰਵਾਇਤੀ ਮੀਡਿਆਸਟ ਸਮੁੰਦਰੀ ਜਹਾਜ਼ ਸੀ ਜੋ ਕਿ ਓਮਾਨ ਅਤੇ ਪਾਕਿਸਤਾਨ ਤੋਂ ਬਾਹਰ ਅਰਬ ਸਾਗਰ ਦੇ ਉੱਤਰੀ ਹਿੱਸੇ ਵਿੱਚ ਪਾਇਆ ਗਿਆ ਸੀ। ਹਥਿਆਰਾਂ ਦੀ ਇਹ ਵਿਸ਼ਾਲ ਖੇਪ ਡੇਕ ਦੇ ਹੇਠਾਂ ਪਾਈ ਗਈ, ਜਿਸ ਨੂੰ ਜ਼ਿਆਦਾਤਰ ਹਰੇ ਪਲਾਸਟਿਕ ਵਿੱਚ ਲਪੇਟਿਆ ਗਿਆ ਸੀ। ਨੇਵੀ ਨੇ ਦੱਸਿਆ ਕਿ ਇਸ ਵਿੱੱਚ ਲੱਗਭਗ 3,000 ਚੀਨੀ ਟਾਈਪ 56 ਅਸਾਲਟ ਰਾਈਫਲਾਂ, ਸੈਂਕੜੇ ਹੋਰ ਭਾਰੀ ਮਸ਼ੀਨਗਨ ਅਤੇ ਸਨਾਈਪਰ ਰਾਈਫਲਾਂ ਵੀ ਸ਼ਾਮਿਲ ਹਨ। ਇਸਦੇ ਇਲਾਵਾ ਦਰਜਨਾਂ ਐਡਵਾਂਸਡ, ਰੂਸ ਦੀਆਂ ਬਣੀਆਂ ਐਂਟੀ-ਟੈਂਕ ਗਾਈਡਡ ਮਿਜ਼ਾਈਲਾਂ, ਅਤੇ ਕਈ ਸੌ ਰਾਕੇਟ ਨਾਲ ਚੱਲਣ ਵਾਲੇ ਗ੍ਰਨੇਡ ਲਾਂਚਰ ਵੀ ਸਨ। ਅਧਿਕਾਰੀਆਂ ਅਨੁਸਾਰ ਜਹਾਜ਼ ਸਟੇਟ ਰਹਿਤ ਸੀ, ਅਤੇ ਮੁੱਢਲੀ ਜਾਂਚ ਵਿੱਚ ਪਾਇਆ ਗਿਆ ਕਿ ਇਹ ਈਰਾਨ ਤੋਂ ਯਮਨ ਜਾ ਰਿਹਾ ਸੀ। ਅਧਿਕਾਰਤ ਤੌਰ ‘ਤੇ, ਨੇਵੀ ਨੇ ਕਿਹਾ ਕਿ ਹਥਿਆਰਾਂ ਦਾ ਅਸਲ ਸਰੋਤ ਅਤੇ ਉਦੇਸ਼ ਇਸ ਸਮੇਂ ਜਾਂਚ ਅਧੀਨ ਹੈ। ਸਿਤੰਬਰ, 2014 ਤੋਂ ਸ਼ੁਰੂ ਹੋਈ ਯਮਨ ਦੀ ਲੜਾਈ ਵਿੱਚ ਟਾਰਗੇਟ ਹਮਲਿਆਂ ਵਿੱਚ ਮਾਰੇ ਗਏ 13,000 ਤੋਂ ਵੱਧ ਨਾਗਰਿਕਾਂ ਸਮੇਤ ਲੱਗਭਗ 130,000 ਲੋਕਾਂ ਦੀ ਮੌਤ ਹੋਈ ਹੈ।

Total Views: 183 ,
Real Estate