ਤੁਲਸੀ ਦੇ ਪਵਿੱਤਰ ਫਾਇਦੇ

ਵੈਦ ਬੀਕੇ ਸਿੰਘ
ਪਿੰਡ ਜੈ ਸਿੰਘ ਵਾਲਾ(ਮੋਗਾ)
98726-10005
ਪੂਜਣ ਯੋਗ ਤੁਲਸੀ ਨੂੰ ਘਰ ਦੇ ਵਿਹੜੇ ਵਿੱਚ ਬੜ੍ਹੇ ਮਾਣ ਨਾਲ਼ ਸਥਾਪਿਤ ਕੀਤਾ ਜਾਂਦਾ ਹੈ।ਤੁਲਸੀ ਨੂੰ ਮਾਤਾ ਦਾ ਦਰਜਾ ਦੇ ਕੇ ਬੜ੍ਹੀ ਸ਼ਰਧਾ ਨਾਲ਼ ਪੂਜਿਆ ਜਾਂਦਾ ਹੈ।ਪਵਿੱਤਰ ਚੀਜ਼ ਦੀ ਮਨੁੱਖੀ ਜੀਵਨ ਵਿੱਚ ਬਹੁਤ ਬੜੀ ਅਹਿਮੀਅਤ ਹੁੰਦੀ ਹੈ।ਤੁਲਸੀ ਦਾ ਪੌਦਾ ਬੜਾ ਪਵਿੱਤਰ ਹੈ। ਆਯੂਰਵੈਦ ਵਿੱਚ ਤੁਲਸੀ ਬਹੁਤ ਅਸਰਦਾਇਕ ਤੇ ਅਨੇਕਾ ਰੋਗਾਂ ਵਿੱਚ ਬਹੁਤ ਫਾਇਦੇਮੰਦ ਮੰਨੀ ਗਈ ਹੈ।ਤੁਲਸੀ ਕਫ ਰੋਗਾਂ ਵਿੱਚ ਕਾਰਗਰ ਹੈ।ਇੰਮੀਨਿਊਟੀ ਬੂਸਟਰ ਹੈ ਤੇ ਸਰੀਰ ਨੂੰ ਡਿਟੌਕਸ ਕਰਦੀ ਹੈ ਭਾਵ ਸਰੀਰ ਵਿਚੋਂ ਵਿਸ਼ੈਲੇ ਤੱਤਾਂ ਨੂੰ ਬਾਹਰ ਕੱਢਦੀ ਹੈ।ਆਯੂਰਵੈਦਿਕ ਵਿੱਚ ਜਿੰਨੇ ਵੀ ਕਫ ਸਿਰਪ ਆਉਂਦੇ ਹਨ।ਉਨ੍ਹਾਂ ਵਿੱਚ ਤੁਲਸੀ ਜ਼ਰੂਰ ਪਾਈ ਜਾਂਦੀ ਹੈ।ਕਈ ਕੰਪਨੀਆ ਪੰਜ ਤੁਲਸੀ ਦੇ ਨਾਂਮ ਤੇ ਡਰੌਪਸ ਬੜੇ ਜ਼ੋਰਾਂ-ਸ਼ੋਰਾਂ ਨਾਲ਼ ਬਜ਼ਾਰ ‘ਚ ਵੇਚ ਰਹੀਆਂ ਹਨ।ਪੰਜ ਤੁਲਸੀ ਨਾਲ਼ ਕਈ ਰੋਗਾਂ ਦੇ ਠੀਕ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ।ਜੋ ਇੱਕ ਸੱਚਾਈ ਹੈ ਕਿਉਕਿ ਇਹ ਸਰੀਰ ਦੀ ਸਫਾਈ ਕਰਦੀ ਹੈ।ਸਰੀਰ ‘ਚ ਇੱਕਠੇ ਹੋਏ ਵਿਸ਼ੈਲੇ ਤੱਤ ਬਾਹਰ ਕੱਢਦੀ ਹੈ।ਜਦੋਂ ਤੁਹਾਡੇ ਸਰੀਰ ਚੋਂ ਵਿਸੈਲਾਪਣ ਬਾਹਰ ਨਿਕਲਦਾ ਹੈ ਤਾਂ ਤੁਹਾਡੇ ਸਰੀਰ ਦੀ ਸਫਾਈ ਹੁੰਦੀ ਹੈ।ਜਿਹੜੀ ਗੰਦਗੀ ਸਰੀਰ ‘ਚੋਂ ਬਾਹਰ ਜਾਏਗੀ ਉਸ ਨਾਲ਼ ਤੁਹਾਡੇ ਸਰੀਰ ਦਾ ਸਿਸਟਮ ਠੀਕ ਹੋਣਾ ਸ਼ੁਰੂ ਹੋ ਜਾਵੇਗਾ। ਜਿਸ ਨਾਲ਼ ਸਰੀਰ ਨੂੰ ਲੱਗੇ ਰੋਗ ਠੀਕ ਹੋਣੇ ਸ਼ੁਰੂ ਹੋ ਜਾਣਗੇ।ਇਸ ਲਈ ਆਪਾਂ ਨੂੰ ਘਰ ‘ਚ ਕੋਈ ਵੀ ਮੈਡੀਸਨਲ਼ ਪਲਾਂਟ ਲਗਾ ਕੇ ਵਿਹਲ਼ੇ ਨਹੀਂ ਹੋਣਾ ਚਾਹੀਦਾ।ਸਗੋਂ ਉਸ ਦੀ ਪੂਰੀ ਜਾਣਕਾਰੀ ਲੈ ਕੇ ਰੋਜ਼ਾਨਾ ਜਿੰਦਗੀ ‘ਚ ਉਹਨੂੰ ਵਰਤੋ ‘ਚ ਲਿਆਉਣਾ ਚਾਹੀਦਾ ਹੈ।। ਮੇਰਾ ਦਾਅਵਾ ਹੈ ਕਿ ਤੁਹਾਨੂੰ ਸਾਰੀ ਜ਼ਿੰਦਗੀ ਕੋਈ ਰੋਗ ਨਹੀਂ ਹੋ ਸਕਦਾ ਕਿਉਕਿ ਆਪਣੀ ਧਰਤੀ ਤੇ ਹਰ ਬੀਮਾਰੀ ਦੇ ਮੈਡੀਸਨਲ਼ ਪਲਾਂਟ ਤੇ ਜੜ੍ਹੀ ਬੂਟੀਆਂ ਪਈਆਂ ਹਨ। ਜਿੰਨ੍ਹਾਂ ਚੋਂ ਤੁਲਸੀ ਵੀ ਇੱਕ ਹੈ।ਤੁਲਸੀ ਪੰਜ ਤਰ੍ਹਾਂ ਦੀ ਹੁੰਦੀ ਹੈ। ਸ਼ਾਮ ਤੁਲਸੀ , ਰਾਮ ਤੁਲਸੀ ,ਵਿਸ਼ਣੂ ਤੁੱਲਸੀ, ਵਨ ਤੁਲਸੀ, ਨਿੰਬੂ ਤੁਲਸੀ, ਇੰਨ੍ਹਾਂ ‘ਚ ਰਾਮ ਤੁਲਸੀ ਤੇ ਸ਼ਾਮ ਤੁਲਸੀ ਨੂੰ ਘਰਾਂ ‘ਚ ਲਾਇਆਂ ਜਾਂਦਾ ਹੈ। ਰਾਮ ਤੁਲਸੀ ਦੇ ਹਰੇ ਰੰਗ ਦੇ ਪੱਤੇ ਹੁੰਦੇ ਹਨ।ਸ਼ਾਮ ਤੁਲਸੀ ਦੇ ਪੱਤੇ ਹਲਕੇ-2 ਕਾਲ਼ੇ ਹੁੰਦੇ ਹਨ। ਵਣ ਤੁਲਸੀ ਦੇ ਪੱਤੇ ਇੰਨ੍ਹਾਂ ਦੋਵਾਂ ਨਾਲੋਂ ਵੱਡੇ ਹੁੰਦੇ ਹਨ।ਇਹ ਤਿੰਨੇ ਤੁਲਸੀਆਂ ਅਸਾਨੀ ਨਾਲ਼ ਮਿਲ਼ ਜਾਂਦੀਆਂ ਹਨ ਤੇ ਬਾਕੀ ਦੋ ਤੁਲਸੀਆਂ ਦੇ ਪੱਤੇ ਹਰੇ ਹੀ ਹੁੰਦੇ ਹਨ।ਉਹ ਹਰੇਕ ਜਗ੍ਹਾਂ ਤੇ ਨਹੀਂ ਮਿਲਦੀਆਂ, ਗ੍ਰੰਥਾਂ ‘ਚ ਤੁਲਸੀ 10 ਪ੍ਰਕਾਰ ਦੀ ਦੱਸੀ ਗਈ । ਇਸ ਦਾ ਕਾਰਨ ਤੁਲਸੀ ਦੇ ਬੂਟੇ ਨਾਲ਼ ਮਿਲਦੇ-ਜੁਲਦੇ ਪੌਦੇ ਨੂੰ ਹੀ ਤੁਲਸੀ ਦੱਸਿਆ ਜਾਂਦਾ ਹੈ।
ਪਹਿਲਾਂ ਦੱਸੀਆਂ ਪੰਜ ਤੁਲਸੀਆਂ ਦਾ ਅਰਕ ਕੱਢਿਆ ਜਾਂਦਾ ਹੈ।ਜਿਹਨੂੰ ਬਜ਼ਾਰ ‘ਚ ਪੰਜ ਤੁਲਸੀ ਡਰੌਪ ਕਹਿ ਕੇ ਕਈ ਰੋਗ ,ਠੀਕ ਹੋਣ ‘ਚ ਕਾਰਗਾਰ ਦੱਸਿਆ ਗਿਆ ਹੈ।ਕਿਉਕਿ ਇਹ ਐੈਂਟੀ ਔਕਸੀਡੈਟ {ਸਰੀਰ ਚੋਂ ਜ਼ਹਿਰ ਕੱਢਣਾ} ਐਂਟੀ ਬੈਕਟੀਰਿਅਲ਼ {ਕਿਸੇ ਵੀ ਵਾਇਰਲ ਬੁਖਾਰ ਨੂੰ ਖਤਮ ਕਰਨ ਵਾਲ਼ੀ } ਐੈਟੀ ਫਲੂ {ਅਲਰਜਿਕ ਜੁਖਾਮ,ਖਾਂਸੀ} ਐੈਟੀਬਾਉਟਿਕ {ਹਰੇਕ ਤਰ੍ਹਾਂ ਦੀ ਇੰਨਫੈਕਸ਼ਨ ਖਤਮ ਕਰਨ ਵਾਲ਼ੀ} ਐਂਟੀ ਇਨਫਲਮੈਂਨਟਰੀ {ਦਰਦ ਨਾਸ਼ਕ} ਹੁੰਦੀ ਹੈ।ਐੈਨੇ ਗੁਣ ਹੋਣ ਕਰਕੇ ਇਹ ਕਈ ਰੋਗ ਠੀਕ ਕਰਦੀ ਹੈ।ਤੁਲਸੀ ਦੇ ਪੱਤੇ ਚਾਹ ‘ਚ ਲੌਗ, ਛੋਟੀ ਇਲਾਚੀ, ਅਦਰਕ ਪਾ ਕੇ ਪੀਤੇ ਜਾਂਦੇ ਹਨ। ਜਿਸ ਨਾਲ਼ ਖਾਂਸੀ ,ਜੁਕਾਮ ,ਗਲਾ ਖਰਾਬ ਨਹੀਂ ਹੁੰਦਾ ਜੇਕਰ ਇਹ ਬੀਮਾਰੀਆਂ ਲੱਗੀਆਂ ਹੋਣ ਤਾਂ ਜਲਦੀ ਠੀਕ ਹੁੰਦੀਆਂ ਹਨ। ਬਜ਼ਾਰ ‘ਚ ਤੁਲਸੀ ਦਾ ਰਸ ਵੇਚਿਆ ਜਾਂਦਾ ਹੈ। ਜਿਸ ਵਿੱਚ ਕੈਮੀਕਲ਼ ਹੁੰਦੇ ਹਨ। ਜਿਵੇਂ ਸੋਡੀਅਮ ਬੈਜੁਏਟ,ਮਥੈਲ਼ ਪੈਰਾਬੀਨ ਸੋਡੀਅਮ ਕਈ ਹੋਰ ਵੀ ਕੈਮੀਕਲ਼ ਪਾਏ ਜਾਂਦੇ ਹਨ।ਜਿੰਨ੍ਹਾਂ ਦੇ ਸਰੀਰ ਤੇ ਭੈੜੇ ਪ੍ਰਭਾਵ ਹਨ।ਤਾਜੀ ਚੀਜ਼ ਵਰਤਣ ਦੇ ਹਾਨੀ ਰਹਿਤ ਫਾਇਦੇ ਹੁੰਦੇ ਹਨ।ਇੰਨ੍ਹਾਂ ‘ਚ ਕੈਮੀਕਲ਼ ਪਾ ਕੇ ਕਈ ਸਾਲ ਪ੍ਰੋਡੇਕਟ ਵਰਤਣ ਦੀ ਤਰੀਕ ਵਧਾਈ ਜਾਂਦੀ ਹੈ। ਜੋ ਕੁਦਰਤੀ ਚੀਜ਼ ਨਾਲ਼ ਸਿੱਧੀ ਛੇੜਛਾੜ ਹੈ। ਸੋ ਜਿਹੜੀਆ ਚੀਜ਼ਾਂ ਆਪ ਨੂੰ ਆਮ ਮਿਲ਼ ਜਾਂਦੀਆ ਹਨ।ਉਨ੍ਹਾਂ ਨੂੰ ਆਪ ਤਿਆਰ ਕਰਕੇ ਵਰਤਣ ‘ਚ ਭਲਾਈ ਹੈ।
ਕਰੋਨਾ ਕਾਲ਼ ਦੇ ਦੌਰ ‘ਚ ਤੁਲਸੀ ਇੰਮੀਨਿਊਟੀ ਵਧਾਉਣ ‘ਚ ਬਹੁਤ ਲਾਹੇਮੰਦ ਹੈ।ਹੁਣ ਆਪਾਂ ਤੁਲਸੀ ਨੂੰ ਹੋਰ ਜੜ੍ਹੀਆ ਬੂਟੀਆਂ ਨਾਲ਼ ਵਰਤਕੇ ਬਹੁਤ ਫਾਇਦੇ ਲੈ ਸਕਦੇ ਹਾਂ।
 ਤੁਲਸੀ ਦਾ ਤੇਲ਼ ਨੱਕ ‘ਚ ਪਾਉਣ ਨਾਲ਼ ਪੁਰਾਣਾ ਸਿਰ ਦਰਦ ਠੀਕ ਹੁੰਦਾ ਹੈ।ਇਸਦਾ ਤੇਲ਼ ਸਿਰ ‘ਚ ਲਾਉਣ ਨਾਲ਼ ਸਿਰ ‘ਚ ਪਈਆਂ ਲੀਖਾਂ ਤੇ ਸਿਰ ਦੀਆਂ ਜੂੰਆਂ ਮਰ ਜਾਂਦੀਆਂ ਹਨ।
 ਕਾਲ਼ੀ ਮਿਰਚ ਤੇ ਤੁਲਸੀ ਦੇ ਪੱਤਿਆਂ ਨੂੰ ਆਪਸ ‘ਚ ਰਗੜਕੇ ਗੋਲੀ ਜਿਹੀ ਬਣਾਉ ਜਿੰਨ੍ਹਾਂ ਦੀ ਜਾੜ੍ਹ ਦੁਖਦੀ ਹੈ ਉਨ੍ਹਾਂ ਨੂੰ ਇਹ ਗੋਲੀ ਜਾੜ੍ਹ ਥੱਲੇ ਰੱਖਣੀ ਚਾਹੀਦੀ ਹੈ ਦਰਦ ਠੀਕ ਹੋ ਜਾਂਦਾ ਹੈ।
 ਇੱਕ ਚਮਚ ਤੁਲਸੀ ਰਸ, ਥੋੜ੍ਹੀ ਜਿਹੀ ਹਲਦੀ,ਥੋੜ੍ਹਾਂ ਜਿਹਾ ਸੇਂਧਾ ਨਮਕ, ਇੱਕ ਗਲਾਸ ਕੋਸੇ ਪਾਣੀ ‘ਚ ਪਾ ਕੇ ਗਰਾਰੇ ਕਰੋਂ।ਦੰਦਾਂ ਦੇ ਰੋਗ,ਗਲਾ ਦੁਖਣਾ ਜਾਂ ਟੌਂਸਲ਼ ਠੀਕ ਹੁੰਦੇ ਹਨ।
 ਤੁਲਸੀ ਦੇ ਬੀਜ਼ 100ਗ੍ਰਾਮ ਸਤਾਵਰ 100ਗ੍ਰਾਮ ਸਫੈਦ ਮੁਸਲ਼ੀ 100ਗ੍ਰਾਮ ਕੌਚ ਬੀਜ਼ 100ਗ੍ਰਾਮ ਸਭ ਨੂੰ ਪਾਊਡਰ ਬਣਾਉ ਅੱਧਾ ਚਮਚ ਦੁੱਧ ਨਾਲ ਸਵੇਰੇ ਸ਼ਾਮ ਖਾਉ,ਵੀਰਜ਼ ਗਾੜਾ ਹੋਵੇਗਾ।ਸਿਘਰਪਤਨ,ਨਾਮਰਦੀ ‘ਚ ਬਹੁਤ ਫਾਇਦਾ ਹੁੰਦਾ ਹੈ।
 ਇੱਕ ਚਮਚ ਤੁਲਸੀ ਰਸ, ਇੱਕ ਟੁਕੜਾ ਅਦਰਕ, ਕਾਲ਼ੀ ਮਿਰਚ,ਇਕ ਟੁਕੜਾ ਗਿਲੋ ਸਭ ਨੂੰ ਮੋਟਾ-2 ਕੁਟਕੇ ਦੋ ਗਲਾਸ ਪਾਣੀ ‘ਚ ਉਬਾਲ਼ੋ।ਇੱਕ ਗਲਾਸ ਰਹਿਣ ਤੇ 1 ਚਮਚ ਸ਼ਹਿਦ ਮਿਲਾਕੇ ਪੀ ਲਵੋਂ।ਇਮੀਨਿਊਟੀ ਵਧੇਗੀ,ਖਾਂਸੀ ਜੁਕਾਮ ਕਰਕੇ ਬੁਖਾਰ ਹੋਇਆ ਹੋਵੇ ਇਸ ‘ਚ ਅਸਰਦਾਰ ਸਿੱਧ ਹੁੰਦੀ ਹੈ।
 ਆਯੂਰਵੈਦਿਕ ਚਾਹ ਮਸਾਲਾ:- ਛੋਟੀ ਇਲਾਚੀ 50 ਗ੍ਰਾਮ,ਬੜੀ ਇਲਾਚੀ 5 ਨਗ,ਤੁਲਸੀ ਦੇ ਸੁਕੇ ਪੱਤੇ 25ਗ੍ਰਾਮ, ਸੁੰਢ 25ਗ੍ਰਾਮ, ਜੈ ਫਲ਼ 10 ਗ੍ਰਾਮ, ਦਾਲ ਚੀਨੀ 50 ਗ੍ਰਾਮ, ਕਾਲ਼ੀ ਮਿਰਚ 20 ਗ੍ਰਾਮ ,ਲੌਗ 20 ਗ੍ਰਾਮ ਇੰਨ੍ਹਾਂ ਸਭ ਨੂੰ ਕੜਾਹੀ ‘ਚ ਪਾ ਕੇ ਬਿਲਕੁਲ ਹਲਕਾ-2 ਫਰਾਈ ਕਰੋਂ।ਸਭ ਦਾ ਪਾਊਡਰ ਬਣਾਉ।ਹੁਣ ਇਸ ‘ਚ 50ਗ੍ਰਾਮ ਮਿਸ਼ਰੀ ਤੇ 10ਗ੍ਰਾਮ ਮੁਠਲ਼ੀ ਕੁਟਕੇ ਮਿਲਾ ਲਵੋਂ।ਇਹ ਚਾਹ ਮਸਾਲਾ ਤੁਸੀ ਆਪਣੇ ਹੱਥੀ ਬਣਾ ਕੇ ਦੇਖ ਲਵੋਂ ਸਾਰੀ ਉਮਰ ਇਹਨੂੰ ਰਸੋਈ ਦਾ ਹਿੱਸਾ ਬਣਾ ਕੇ ਰੱਖੋਗੇ। ਚਾਹ ਬਹੁਤ ਹੀ ਸਵਾਦ ਬਣਦੀ ਹੈ।ਇਸ ਨਾਲ਼ ਖਾਂਸੀ,ਜੁਕਾਮ ਨਹੀਂ ਹੁੰਦਾ ਹਾਜ਼ਮਾ ਠੀਕ ਰਹਿੰਦਾ ਹੈ ਤੇ ਇਮੀਨਿਊਟੀ ਬ੍ਰਸਟਰ ਹੈ।ਪਾਠਕਾਂ ਨਾਲ਼ ਪਿਆਰ ਹੈ ਇਸ ਲਈ ਮੈਂ ਇਹ ਨੁਸਖਾਂ ਸਭ ਨੂੰ ਦੱਸ ਦਿੱਤਾ।ਚਾਹ ਪੀ ਕੇ ਮੈਨੂੰ ਫੋਨ ਜ਼ਰੂਰ ਕਰਨਾ ਕੀ ਚਾਹ ਦੇ ਸੁਆਦ ‘ਚ ਕਿੰਨਾਂ ਕੁ ਵਾਧਾ ਹੋਇਆ।ਤੁਲਸੀ ਆਪਣੇ ਘਰ ਜ਼ਰੂਰ ਲਾਵੋਂ।ਤੁਸੀ ਅਨੇਕਾਂ ਰੋਗ ਤੋਂ ਬਚੇ ਰਹੋਗੇ।

Total Views: 181 ,
Real Estate