ਅੰਮ੍ਰਿਤਸਰ ਦੇ ਅੱਡਾ ਜੇਤੀਪੁਰ ਸਥਿਤ ਐਨਆਰਆਈ ਸੁਖਚਰਨ ਸਿੰਘ ਬੱਲ ਦੇ ਘਰ ਤੇ ਤਿੰਨ ਵਿਅਕਤੀਆਂ ਨੇ ਤਾਬੜਤੋੜ ਫਾਇਰਿੰਗ ਕੀਤੀ । ਹਮਲਾਵਰ ਮੋਟਰ ਸਾਈਕਲ ਤੇ ਸਵਾਰ ਸਨ ।
ਏਐਸਆਈ ਰਾਜਿੰਦਰਪਾਲ ਸਿੰਘ ਨੇ ਦੱਸਿਆ ਕਿ ਅੱਡਾ ਜੈਤੀਪੁਰ ਦੇ ਵਸਨੀਕ ਸੁਖਚਰਨ ਸਿੰਘ ਬੱਲ ਜਿਹੜੇ ਆਸਟਰੇਲੀਆ ਰਹਿੰਦੇ ਹਨ ਉਸਨੂੰ ਲਾਰੈਂਸ ਬਿਸ਼ਨੋਈ ਦੇ ਬੰਦਿਆਂ ਨੇ ਪਹਿਲਾਂ ਫੋਨ ਤੇ ਧਮਕੀ ਦੇ ਕੇ ਫਿਰੌਤੀ ਦੀ ਮੰਗ ਕੀਤੀ ਸੀ । ਇਸ ਤੋਂ ਬਾਅਦ ਬਿਸ਼ਨੋਈ ਦੇ ਸਾਥੀਆਂ ਨੇ ਉਸਦੀ ਰਿਹਾਇਸ਼ ਦੇ ਬਾਹਰ ਫਾਇਰਿੰਗ ਕੀਤੀ ਹੈ। ਪੁਲਿਸ ਨੇ ਘਟਨਾ ਸਥਾਨ ਤੋਂ 8 ਖੋਲ੍ਹ ਵੀ ਬਰਾਮਦ ਕੀਤੇ ਹਨ।
ਪੁਲਿਸ ਨੇ ਐਨਆਰਆਈ ਦੀ ਸਿ਼ਕਾਇਤ ਤੇ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
Total Views: 412 ,
Real Estate



















