ਪੈਰਿਸ ਓਲੰਪਿਕਸ-2024 ਦੇ ਮਹਾਂਕੁੰਭ ਦਾ ਆਗਾਜ਼ ਸ਼ੁੱਕਰਵਾਰ ਨੂੰ ਫਰਾਂਸ ਦੀ ਇਸ ਰਾਜਧਾਨੀ ਵਿਚ ਸੀਨ ਨਦੀ ’ਤੇ ਉਦਘਾਟਨੀ ਸਮਾਗਮ ਨਾਲ ਹੋਵੇਗਾ। ਟੇਬਲ ਟੈਨਿਸ ਖਿਡਾਰੀ ਅਚੰਤਾ ਸ਼ਰਤ ਕਮਲ ਅਤੇ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਇਸ ਉਦਘਾਟਨੀ ਸਮਾਗਮ ਵਿੱਚ ਭਾਰਤ ਦੇ ਝੰਡਾਬਰਦਾਰ ਹੋਣਗੇ। ਦੋਵਾਂ ਨੇ ਇਨ੍ਹਾਂ ਯਾਦਗਾਰੀ ਪਲਾਂ ਲਈ ਆਪਣੀਆਂ ਭਾਵਨਾਵਾਂ ਪ੍ਰਗਟ ਕੀਤੀਆਂ ਹਨ। ਸ਼ਰਤ ਕਮਲ ਦੀਆਂ ਇਹ ਪੰਜਵੀਆਂ ਓਲੰਪਿਕ ਖੇਡਾਂ ਹਨ। ਪਹਿਲੀ ਵਾਰ ਟੇਬਲ ਟੈਨਿਸ ਖਿਡਾਰੀ ਨੂੰ ਝੰਡਾਬਰਦਾਰ ਨਿਯੁਕਤ ਕੀਤਾ ਗਿਆ ਹੈ ਅਤੇ ਸੀਨ ਨਦੀ ’ਤੇ ਉਦਘਾਟਨ ਸਮਾਰੋਹ ਵਿੱਚ ਟੀਮ ਦੀ ਅਗਵਾਈ ਕਰਨ ’ਤੇ ਉਸ ਨੂੰ ਮਾਣ ਹੈ। ਗਗਨ ਨਾਰੰਗ ਨੂੰ 117 ਮੈਂਬਰੀ ਭਾਰਤੀ ਦਲ ਦਾ ਮੁਖੀ ਬਣਾਇਆ ਗਿਆ ਹੈ। ਦੁਨੀਆਂ ਦੇ ਬਾਕੀ ਅਥਲੀਟਾਂ ਵਾਂਗ ਭਾਰਤ ਦੇ 117 ਖਿਡਾਰੀ ਵੀ ਭਲਕੇ ਤੋਂ ਪੈਰਿਸ ਓਲੰਪਿਕ ਖੇਡਾਂ ਵਿੱਚ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਲਈ ਤਿਆਰ ਹਨ ਜਿੱਥੇ ਉਨ੍ਹਾਂ ਦਾ ਟੀਚਾ ਤਗ਼ਮਿਆਂ ਦੀ ਗਿਣਤੀ ਦਹਾਈ ਅੰਕ ਤੱਕ ਪਹੁੰਚਾਉਣਾ ਰਹੇਗਾ। ਭਾਰਤ ਨੇ ਟੋਕੀਓ ਓਲੰਪਿਕ ਵਿੱਚ ਸੱਤ ਤਗ਼ਮੇ ਜਿੱਤੇ ਸਨ। ਇਹ ਭਾਰਤ ਦਾ ਓਲੰਪਿਕ ਖੇਡਾਂ ਵਿੱਚ ਹੁਣ ਤੱਕ ਦਾ ਸਰਵੋਤਮ ਪ੍ਰਦਰਸ਼ਨ ਹੈ। ਹਾਲਾਂਕਿ, ਭਾਰਤੀ ਅਥਲੀਟਾਂ ਲਈ ਟੋਕੀਓ ਤਗ਼ਮਿਆਂ ਦੀ ਬਰਾਬਰੀ ਕਰਨਾ ਸੌਖਾ ਕੰਮ ਨਹੀਂ ਹੋਵੇਗਾ ਕਿਉਂਕਿ ਜੈਵਲਿਨ ਥਰੋਅ ਵਿੱਚ ਮੌਜੂਦਾ ਓਲੰਪਿਕ ਚੈਂਪੀਅਨ ਨੀਰਜ ਚੋਪੜਾ ਤੋਂ ਇਲਾਵਾ ਕੋਈ ਹੋਰ ਖਿਡਾਰੀ ਤਗ਼ਮੇ ਦਾ ਮਜ਼ਬੂਤ ਦਾਅਵੇਦਾਰ ਨਹੀਂ ਹੈ।
ਪੈਰਿਸ ਓਲੰਪਿਕ ਖੇਡਾਂ ਦਾ ਆਗ਼ਾਜ਼ ਅੱਜ ਤੋਂ
Total Views: 211 ,
Real Estate


















