ਬਦਨਾਮ ਅਪਰਾਧੀ ਛੋਟਾ ਰਾਜਨ ਦੀ ਪਹਿਲਾਂ ਮੌਤ ਦੀ ਖ਼ਬਰ , ਹੁਣ ਏਮਸ ਦਾ ਦਾਅਵਾ ਕਿ ਉਹ ਜਿੰਦਾ ਹੈ।

ਬਦਨਾਮ ਅਪਰਾਧੀ ਛੋਟਾ ਰਾਜਨ ਦੀ ਪਹਿਲਾਂ ਮੌਤ ਦੀ ਖ਼ਬਰ , ਹੁਣ ਏਮਸ ਦਾ ਦਾਅਵਾ ਕਿ ਉਹ ਜਿੰਦਾ ਹੈ।। ਉਸਨੂੰ ਤਿਹਾੜ ਦੀ ਹਾਈ ਸਕਿਊਰਿਟੀ ਜੇਲ੍ਹ ਵਿੱਚ ਰੱਖਿਆ ਗਿਆ ਸੀ । ਜਿੱਥੇ ਉਹ ਕਰੋਨਾ ਪੀੜਤ ਹੋ ਗਿਆ ਸੀ । ਪਹਿਲਾਂ ਜੇਲ੍ਹ ਦੇ ਹਸਪਤਾਲ ‘ਚ ਇਲਾਜ ਚੱਲਦਾ ਰਿਹਾ ਜਦੋਂ ਹਾਲਤ ਖ਼ਰਾਬ ਹੋਈ ਤਾਂ 25 ਮਾਰਚ ਨੂੰ ਉਸਨੂੰ ਏਮਸ ਵਿੱਚ ਤਬਦੀਲ ਕਰ ਦਿੱਤਾ ਗਿਆ  । ਉਹ 27 ਸਾਲ ਫਰਾਰ ਰਿਹਾ ਸੀ । ਨਵੰਬਰ 2015 ‘ਚ ਰਾਜਨ ਨੂੰ ਇੰਡੋਨੇਸ਼ੀਆ ਤੋਂ ਗ੍ਰਿਫ਼ਤਾਰ ਕਰਕੇ ਭਾਰਤ ਲਿਆਂਦਾ ਸੀ ।
ਰਾਜਿੰਦਰ ਸਦਾਸਿ਼ਵ ਨਿਖਲਜੇ ਉਰਫ ਛੋਟਾ ਰਾਜਨ ਮੁੰਬਈ ਦੇ ਚੇਂਬੂਰ ਇਲਾਕੇ ਦੀ ਤਿਲਕ ਨਗਰ ਬਸਤੀ ‘ਚ ਜੰਮਿਆ ਸੀ। ਸਕੂਲ ਦੀ ਪੜ੍ਹਾਈ ਵਿਚਾਲੇ ਛੱਡ ਕੇ ਫਿਲਮਾਂ ਦੀ ਟਿਕਟਾਂ ਦੀ ਬਲੈਕ ਕਰਨ ਲੱਗਾ । ਇਸ ਦੌਰਾਨ ਉਹ ਰਾਜਨ ਨਾਇਰ ( ਬੜਾ ਰਾਜਨ ) ਗੈਂਗ ਦਾ ਨਜ਼ਦੀਕੀ ਬਣ ਗਿਆ । ਇਸ ਤਰ੍ਹਾਂ ਉਹ ਅੰਡਰਵਰਲਡ ‘ਚ ਸ਼ਾਮਿਲ ਹੋ ਗਿਆ ।
ਵੱਡੇ ਰਾਜਨ ਦੀ ਮੌਤ ਮਗਰੋਂ ਉਹ ਉਸਦੇ ਗ੍ਰੋਹ ਦਾ ਮੁਖੀ ਬਣਿਆ ਗਿਆ । ਛੋਟਾ ਰਾਜਨ ਜਦੋਂ ਫਰਾਰ ਸੀ ਤਾਂ ਭਾਰਤ ‘ਚ ਉਸਦੇ ਵਿਰੁੱਧ ਹੱਤਿਆ, ਲੁੱਟਖੋਹ , ਨਜਾਇਜ਼ ਵਸੂਲੀ ਵਰਗੇ 65 ਤੋਂ ਜਿ਼ਆਦਾ ਅਪਰਾਧਿਕ ਮਾਮਲੇ ਦਰਜ ਸਨ । 20 ਤੋਂ ਵੱਧ ਹੱਤਿਆਵਾਂ ਦੇ ਮਾਮਲੇ ਵੀ ਉਸ ਖਿਲਾਫ਼ ਦਰਜ ਸਨ।
ਅੰਡਰਵਰਲਡ ਵਿੱਚੋਂ ਹੀ ਉਸਦੀ ਸਾਂਝ ਦਾਊਂਦ ਇਬਰਾਹੀਮ ਨਾਲ ਪੈ ਗਈ । ਫਿਰ ਅਪਰਾਧ ਜਗਤ ਵਿੱਚ ਦੋਵਾਂ ਦੀ ਬਹੁਤ ਦਹਿਸ਼ਤ ਬਣ ਗਈ । ਦੋਵਾਂ ਨੇ ਰਲ ਕੇ ਮੁੰਬਈ ਵਿੱਚ ਨਜ਼ਾਇਜ਼ ਵਸੂਲੀ , ਹੱਿਤਆ ਅਤੇ ਸਮਗਲਿੰਗ ਵਰਗੇ ਕੰਮ ਕੀਤੇ। 1988 ਵਿੱਚ ਉਹ ਰਾਜਨ ਦੁਬਈ ਭੱਜ ਗਿਆ ਸੀ । ਫਿਰ ਉਹ ਪੂਰੀ ਦੁਨੀਆਂ ‘ਚ ਅਪਰਾਧਿਕ ਗਤੀਵਿਧੀਆਂ ਕਰਨ ਲੱਗੇ, ਪਰ ਬਾਬਰੀ ਮਸਜਿਦ ਕਾਂਡ ਤੋਂ ਬਾਅਦ 1993 ਵਿੱਚ ਜਦੋਂ ਮੁੰਬਈ ‘ਚ ਲੜੀਵਾਰ ਬੰਬ ਧਮਾਕੇ ਹੋਏ ਤਾਂ ਰਾਜਨ ਨੇ ਦਾਊਦ ਤੋਂ ਕਿਨਾਰਾ ਕਰ ਲਿਆ । ਜਦੋਂ ਉਸਨੂੰ ਪਤਾ ਲੱਗਿਆ ਕਿ ਦਾਊਦ ਦਾ ਮੁੰਬਈ ਧਮਾਕਿਆਂ ‘ਚ ਹੱਥ ਹੈ ਤਾਂ ਉਹ ਦਾਊਦ ਨੂੰ ਆਪਣਾ ਦੁਸ਼ਮਣ ਸਮਝਣ ਲੱਗਾ। ਫਿਰ ਖੁਦ ਆਪਣਾ ਗੈਂਗ ਬਣਾ ਲਿਆ ।

Total Views: 180 ,
Real Estate