ਟਰੱਕ ਦੇ ਪਿੱਛੇ ਕਾਰ ਵੱਜੀ, ਤਿੰਨ ਮੌਤਾਂ

ਟੱਲੇਵਾਲ (ਬਰਨਾਲਾ), 14 ਮਾਰਚ

ਬਰਨਾਲਾ ਜ਼ਿਲ੍ਹੇ ਦੇ ਪਿੰਡ ਵਜ਼ੀਦਕੇ ਦੇ ਨਜ਼ਦੀਕ ਲੁਧਿਆਣਾ ਮੁੱਖ ਮਾਰਗ ਉਤੇ ਸਵੇਰ ਸਮੇਂ ਹਾਦਸੇ 3 ਲੋਕਾਂ ਦੀ ਮੌਤ ਹੋ ਗਈ, ਜਦੋਂਕਿ ਲੜਕੀ ਗੰਭੀਰ ਜ਼ਖ਼ਮੀ ਹੋ ਗਈ। ਇਹ ਸਾਰੇ ਕਾਰ ਵਿੱਚ ਮਾਤਾ ਚਿੰਤਪੂਰਨੀ ਦੇ ਦਰਸ਼ਨ ਕਰਕੇ ਵਾਪਸ ਕਾਲਿਆਂਵਾਲੀ ਜਾ ਰਹੇ ਸਨ। ਪਿੰਡ ਵਜ਼ੀਦਕੇ ਦੇ ਨਜ਼ਦੀਕ ਟਰੱਕ ਤੇਲ ਪਵਾਉਣ ਲਈ ਪੈਟਰੋਲ ਪੰਪ ਵੱਲ ਮੁੜਿਆ ਅਤੇ ਪਿੱਛੇ ਆ ਰਹੀ ਕਾਰ ਟਰੱਕ ਨਾਲ ਟਕਰਾਈ ਗਈ। ਦੋ ਦੀ ਮੌਕੇ ’ਤੇ ਮੌਤ ਹੋ ਗਈ, ਇੱਕ ਨੇ ਹਸਪਤਾਲ ਲਿਜਾਣ ਸਮੇਂ ਰਸਤੇ ਵਿੱਚ ਪ੍ਰਾਣ ਤਿਆਗ ਦਿੱਤੇ।

Total Views: 280 ,
Real Estate