ਅਮਰੀਕੀ ਮੋਟਰਸਾਈਕਲਾਂ ‘ਤੇ 2 ਮਿੰਟ ‘ਚ ਭਾਰਤ ਵਿੱਚ ਲੱਗਦੀ ਇਮੋਰਟ ਡਿਊਟੀ ਅੱਧੀ ਕਰਵਾ ਦਿੱਤੀ – ਟਰੰਪ

Trumpਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਉਹਨਾ ਨੇ ਯੂਐਸ ਵਿੱਚੋਂ ਭਾਰਤ ਐਕਸਪੋਰਟ ਹੋਣ ਵਾਲੇ ਮੋਟਰ ਸਾਈਕਲਾਂ ਉਪਰ 2 ਵਿੱਚ ਹੀ ਇਮੋਰਟ ਡਿਊਟੀ ਅੱਧੀ ਕਰਵਾ ਦਿੱਤੀ । ਪਿਛਲੇ ਸਾਲ ਟਰੰਪ ਨੇ ਧਮਕੀ ਦਿੱਤੀ ਸੀ ਕਿ ਉਹ ਭਾਰਤ ਵਿੱਚੋਂ ਅਮਰੀਕਾ ਜਾਣ ਵਾਲੇ ਮੋਟਰ ਸਾਈਕਲਾ ਉਪਰ ਡਿਊਟੀ ਵਧਾ ਦੇਣਗੇ । ਇਸ ਤੋਂ ਬਾਅਦ ਭਾਰਤ ਨੇ ਹਾਰਲੇ-ਡੇਵਿਡਸਨ ਵਰਗੇ ਮੋਟਰ ਸਾਈਕਲਾਂ ਦੇ ਇਮੋਰਟ ਉਪਰ ਡਿਊਟੀ 50% ਕਰ ਦਿੱਤੀ ਸੀ । ਵੀਰਵਾਰ ਨੂੰ ਟਰੰਪ ਨੇ ਕਿਹਾ ਕਿ ਭਾਰਤ ਦਾ ਇਹ ਫੈਸਲਾ ਸਹੀ ਸੀ । ਹਾਲਾਂਕਿ , ਭਾਰਤੀ ਡਿਊਟੀ ( 50% ) ਹਾਲੇ ਵੀ ਅਮਰੀਕਾ ਦਾ 2.4% ਤੋਂ ਕਾਫੀ ਜਿ਼ਆਦਾ ਹੈ।
ਟਰੰਪ ਨੇ ਭਾਰਤ ਵਿੱਚ ਅਮਰੀਕੀ ਸ਼ਰਾ ਉਪਰ ਲੱਗਣ ਵਾਲੀ ਇਮੋਰਟ ਡਿਊਟੀ ਉਪਰ ਵੀ ਅਫਸੋਸ ਪ੍ਰਗਟ ਕੀਤਾ ਹੈ। ਉਹਨਾਂ ਨੇ ਕਿਹਾ ਕਿ ਭਾਰਤ ਸ਼ਰਾਬ ਉਪਰ 150% ਪ੍ਰਤੀਸ਼ਤ ਇਮੋਰਟ ਡਿਊਟੀ ਵਸੂਲਦਾ ਹੈ ਜਦਕਿ ਸਾਨੂੰ ਭਾਰਤੀ ਸ਼ਰਾਬ ਦੇ ਇਮੋਰਟ ‘ਤੇ ਕੁਝ ਨਹੀਂ ਮਿਲਦਾ।
ਅਮਰੀਕਾ ਅਤੇ ਹੋਰ ਦੇਸ਼ਾਂ ਦੇ ਵਪਾਰਕ ਨਿਯਮਾਂ ਉਪਰ ਕਾਨੂੰਨਸਾਜਾਂ ਨਾਲ ਗੱਲ ਕਰਦੇ ਹੋਏ ਉਹਨਾਂ ਹਰੇ ਰੰਗ ਦਾ ਬੋਰਡ ਵੀ ਦਿਖਾਇਆ ਜੋ ਦੂਜੇ ਦੇਸ਼ਾਂ ਦੇ ਵਪਾਰ ਡਿਊਟੀ ਨੂੰ ਦਰਸਾਉਂਦਾ ਹੈ। ਟਰੰਪ ਨੇ ਕਿਹਾ ਕਿ ਆਪਸੀ ਵਪਾਰ ਸਹਿਯੋਗ ਨਾਲ ਅਮਰੀਕੀ ਉਦਮੀਆਂ ਨੂੰ ਫਾਇਦਾ ਹੋਵੇਗਾ ਅਤੇ ਉਹਨਾਂ ਨੂੰ ਬਰਾਬਰ ਦੇ ਮੌਕੇ ਮਿਲਣਗੇ।
ਟਰੰਪ ਨੇ ਦੋਹਰਾਇਆ ਕਿ ਦੂਜੇ ਦੇਸ਼ ਅਮਰੀਕਾ ਦਾ ਫਾਇਦਾ ਉਠਾ ਰਹੇ ਹਨ। ਉਹ ਕਈ ਤਰ੍ਹਾਂ ਦੇ ਟੈਰਿਫ ਅਤੇ ਟੈਕਸ ਲਗਾਉਂਦੇ ਹਨ। ਉਨ੍ਹਾਂ ਦੇ ਬਾਜ਼ਾਰਾਂ ਵਿੱਚ ਕਈ ਤਰ੍ਹਾਂ ਦੀ ਪਾਬੰਦੀਆਂ ਵੀ ਹਨ। ਇਸ ਲਈ , ਅਸੀਂ ਆਪਣੇ ਪ੍ਰੋਡਕਟ ਉੱਥੇ ਨਹੀਂ ਵੇਚ ਸਕਦੇ। ਉਹਨਾਂ ਲੱਗਦਾ ਹੈ ਅਮਰੀਕਾ ਬਹੁਤ ਚੰਗਾ ਹੈ ਜਾਂ ਸਮਾਰਟ ਨਹੀਂ ਹੈ। ਕਈ ਸਾਲਾਂ ਤੋਂ ਅਜਿਹਾ ਹੋ ਰਿਹਾ ਹੈ, ਅਸੀਂ ਇਸਨੂੰ ਬੰਦ ਕਰਨਾ ਚਾਹੁੰਦੇ ਹਾਂ। ਟਰੰਪ ਦਾ ਕਹਿਣਾ ਕਿ ਦੂਜੇ ਦੇਸ਼ ਜਾਂ ਤਾਂ ਟੈਰਿਫ਼ ਲਗਾਉਣਾ ਬੰਦ ਕਰ ਦੇਣ ਨਹੀਂ ਤਾਂ ਅਸੀਂ ਉਹਨਾਂ ‘ਤੇ ਕਈ ਗੁਣਾ ਜਿ਼ਆਦਾ ਡਿਊਟੀ ਲਗਾਵਾਂਗੇ।

Total Views: 51 ,
Real Estate