USA ਐੱਚ-1ਬੀ ਵੀਜ਼ਾ, ਸੈਂਕੜੇ ਮਾਮਲਿਆਂ ਦੀ ਜਾਂਚ ਸ਼ੁਰੂ

saਟਰੰਪ ਪ੍ਰਸ਼ਾਸਨ ਨੇ ਐੱਚ-1ਬੀ ਵੀਜ਼ਾ ਪ੍ਰੋਗਰਾਮ ’ਚ ਸੰਭਾਵੀ ਦੁਰਵਰਤੋਂ ਲਈ 175 ਮਾਮਲਿਆਂ ਦੀ ਜਾਂਚ ਸ਼ੁਰੂ ਕੀਤੀ ਹੈ। ਕੰਪਨੀਆਂ ’ਚ ਘਟ ਤਨਖਾਹ, ਕੰਮ ਵਾਲੀਆਂ ਥਾਵਾਂ ਨਾ ਹੋਣ ਅਤੇ ਮੁਲਾਜ਼ਮਾਂ ਨੂੰ ਬਾਹਰ ਬਿਠਾਉਣ ਆਦਿ ਜਿਹੀਆਂ ਖਾਮੀਆਂ ਮਿਲਣ ਮਗਰੋਂ ਇਹ ਕਾਰਵਾਈ ਕੀਤੀ ਗਈ ਹੈ। ਕਿਰਤ ਵਿਭਾਗ ਨੇ ਸ਼ੁੱਕਰਵਾਰ ਨੂੰ ‘ਐਕਸ’ ’ਤੇ ਕਿਹਾ ਕਿ ਅਮਰੀਕੀ ਨਾਗਰਿਕਾਂ ਨੂੰ ਨੌਕਰੀਆਂ ’ਚ ਤਰਜੀਹ ਦੇਣ ਦੇ ਮਿਸ਼ਨ ਤਹਿਤ ਐੱਚ-1ਬੀ ਵੀਜ਼ਿਆਂ ਦੀ ਦੁਰਵਰਤੋਂ ਸਬੰਧੀ 175 ਮਾਮਲਿਆਂ ਦੀ ਜਾਂਚ ਸ਼ੁਰੂ ਕੀਤੀ ਗਈ ਹੈ।

Total Views: 2 ,
Real Estate