ਤੂਫ਼ਾਨ ਨੇ ਫ਼ਿਲੀਪੀਨਜ਼ ’ਚ ਮਚਾਈ ਤਬਾਹੀ, 66 ਲੋਕਾਂ ਦੀ ਮੌਤ

ਟਾਈਫ਼ੂਨ ਕਲਮੇਗੀ ਨੇ ਮੱਧ ਫਿਲੀਪੀਨਜ਼ ’ਚ 66 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ 26 ਲਾਪਤਾ ਹਨ। ਅਧਿਕਾਰੀਆਂ ਨੇ ਬੁੱਧਵਾਰ ਨੂੰ ਕਿਹਾ ਕਿ ਜ਼ਿਆਦਾਤਰ ਮੌਤਾਂ ਗੰਭੀਰ ਹੜ੍ਹਾਂ ’ਚ ਫਸਣ ਤੇ ਤੇਜ਼ ਧਾਰਾਵਾਂ ’ਚ ਵਹਿ ਜਾਣ ਕਾਰਨ ਹੋਈਆਂ ਹਨ। ਫ਼ੌਜ ਨੇ ਕਿਹਾ ਕਿ ਮ੍ਰਿਤਕਾਂ ’ਚ ਛੇ ਲੋਕ ਸ਼ਾਮਲ ਹਨ ਜੋ ਮੰਗਲਵਾਰ ਨੂੰ ਫ਼ਿਲੀਪੀਨ ਏਅਰ ਫ਼ੋਰਸ ਦੇ ਹੈਲੀਕਾਪਟਰ ਹਾਦਸੇ ’ਚ ਮਾਰੇ ਗਏ ਸਨ ਜਦੋਂ ਉਹ ਕਲਮੇਗੀ ਪ੍ਰਭਾਵਿਤ ਸੂਬਿਆਂ ’ਚ ਮਨੁੱਖੀ ਸਹਾਇਤਾ ਪਹੁੰਚਾ ਰਹੇ ਸਨ। ਹੈਲੀਕਾਪਟਰ ਦੱਖਣੀ ਆਗੁਸਾਨ ਡੇਲ ਸੁਰ ਸੂਬੇ ’ਚ ਹਾਦਸਾਗ੍ਰਸਤ ਹੋ ਗਿਆ।

Total Views: 115 ,
Real Estate