ਸਪਾਇਸੀ ਕਰੀਮੀ ਕੜਾਹੀ ਚਿਕਨ

ਨਵਿੰਦਰ ਕੌਰ ਭੱਟੀ

ਸਮੱਗਰੀ

ਮੈਰੀਨੇਡ ਕਰਨ ਲਈ :

1 ਕਿਲੋ ਚਿਕਨ
1 Tbsp ਅਦਰਕ ਤੇ ਲੱਸਣ ਦੀ ਪੇਸਟ
1/2 tsp ਕਾਲੀ ਮਿਰਚ ਦਾ ਪਾਊਡਰ
1 Tbsp ਨਿਮਬੂ ਦਾ ਰੱਸ
1 Tbsp ਤੇਲ
ਨਾਮਕ ਸਵਾਦ ਅਨੁਸਾਰ
ਪੇਸਟ ਬਣਾਏ ਲਈ :
2 ਮੀਡੀਅਮ ਟਮਾਟਰ
2 ਹਰੀਆਂ ਮਿਰਚ
1 Tbspਅਦਰਕ ਤੇ ਲਸਣ ਦੇ ਪੇਸਟ
1 tsp ਲਾਲ ਮਿਰਚ ਪਾਊਡਰ
3 ਕਾਲੀ ਇਲਾਇਚੀ
3 ਲੌਂਗ
1 ਕਪ ਪਾਣੀ
ਤੜਕੇ ਲਈ :
2 ਵੱਡੇ ਪਿਆਜ਼ ਬਾਰੀਕ ਕੱਟੇ ਹੋਏ
1/2 tsp ਅਦਰਕ ਬਾਰੀਕ ਕਟਿਆ ਹੋਇਆ
3 ਹਰੀਆਂ ਮਿਰਚ
2 tsp ਲਾਲ ਮਿਰਚ ਪਾਊਡਰ
1 tsp ਹਲਦੀ ਪਾਊਡਰ
3/4 tsp ਗਰਮ ਮਸਾਲਾ
1/2 tsp ਕਸਤੂਰੀ ਮੇਥੀ
1 ਕਪ ਕਰੀਮ

ਵਿਧੀ

1. ਚਿਕਨ ਨੂੰ ਦੱਸੇ ਹੋਏ ਮਸਾਲੇ ਪਾ ਕੇ ਇਕ ਪਾਸੇ 3 ਘੰਟਿਆਂ ਲਈ ਢੱਕ ਕੇ ਰੱਖ ਦੇਵੋ ਤਾਂਕਿ ਚਿਕਨ ਮਸਾਲਿਆਂ ਦਾ ਫਲੇਵਰ ਅਬਸਾਰਬ ਕਰ ਲਵੇ.
2. ਪੇਸਟ ਬਨਾਣੇ ਲਈ ਦਸੇ ਹੋਏ ਸਾਰੀ ਸਮੱਗਰੀ ਨੂੰ ਗਰਾਈਂਡ ਕਰ ਲਓ ਤੇ ਇਕ ਬਾਰੀਕ ਪੇਸਟ ਬਣਾ ਲਓ
3. ਤੇਲ ਪਾ ਕੇ ਫਰਾਈਂਗ ਪੈਨ ਵਿਚ ਚਿਕਨ ਦੇ ਟੁਕੜੇ ਪਾ ਕੇ ਹਲਕੇ ਬ੍ਰਾਊਨ ਰੰਗ ਦੇ ਹੋਣੇ ਤਕ ਫਰਾਈ ਕਰ ਲਓ .
4. ਸੇਮ ਤੇਲ ਵਿਚ ਪਿਆਜ਼ , ਅਦਰਕ,ਲਸਣ ਤੇ ਹਰੀ ਮਿਰਚ ਪਾ ਕੇ ਤੜਕਾ ਭੁਨ ਲਓ. ਜਦ ਤਕ ਪਿਆਜ਼ ਹਲਕੇ ਭੂਰੇ ਰੰਗ ਦਾ ਨਹੀਂ ਹੋ ਜਾਂਦਾ
5.ਲਾਲ ਮਿਰਚ ਪਾਊਡਰ , ਹਲਦੀ ਪਾਊਡਰ , ਗਰਮ ਮਸਾਲਾ ਤੇ ਕਸੂਰੀ ਮੇਥੀ ਮਿਲਾ ਦੋ .
6.ਹੁਣ ਟਮਾਟਰ ਦੀ ਪੇਸਟ ਵਾਲਾ ਮਿਕਸਚਰ ਪਾਕੇ ਇਕ ਕਪ ਪਾਣੀ ਪਾ ਦੋ .
7.ਜਦ ਉਬਾਲ ਆ ਜਾਵੇ ਤਾ ਫਰਾਈ ਕੀਤਾ ਹੋਇਆ ਚੀਕੇਨ ਤੇ ਬਾਕੀ ਮਿਕਸ ਪਾ ਦੇਵੋ
8.ਸਵਾਦ ਅਨੁਸਾਰ ਨਮਕ ਵੀ ਮਿਲਾ ਦੋ
9.ਢੱਕਣ ਨਾਲ ਢੱਕ ਕੇ ਮੀਡੀਅਮ ਸੇਕ ਤੇ 10 ਮਿੰਟ ਲਈ ਪਕਾ ਲੋ
10.ਜਦ ਪੱਕ ਜਾਵੇ ਤਾਂ ਕਰੀਮ ਦਾ ਕਪ ਵਿਚ ਮਿਲਾ ਦੋ .

Total Views: 213 ,
Real Estate