ਬਰਨਾਲਾ – 11 ਸੈਪਲਾਂ ‘ਚੋਂ 9 ਦੀ ਕਰੋਨਾ ਰਿਪੋਰਟ ਨੈਗੇਟਿਵ ਆਈ

1 ਰਿਪੋਰਟ ਅਜੇ ਬਾਕੀ ਅਤੇ 1 ਦੇ ਸੈਂਪਲ ਦੁਬਾਰਾ ਮੰਗੇ

ਬਰਨਾਲਾ, 8 ਅਪ੍ਰੈਲ (ਜਗਸੀਰ ਸਿੰਘ ਸੰਧੂ) : ਬਰਨਾਲਾ ‘ਚ ਕਰੋਨਾ ਦੇ ਸ਼ੱਕੀ ਕੇਸਾਂ ਦੇ ਲਏ ਗਏ 11 ਸੈਂਪਲਾਂ ਵਿੱਚੋਂ 9 ਸੈਂਪਲਾਂ ਦੀ ਰਿਪੋਰਟ ਨੈਗਟਿਵ ਆਈ ਹੈ ਅਤੇ ਇੱਕ ਕੇਸ ਦੀ ਰਿਪੋਰਟ ਅਜੇ ਆਉਣੀ ਹੈ, ਜਦਕਿ ਕਰੋਨਾ ਦੀ ਮਰੀਜਾਂ ਪਾਈ ਸਥਾਨਕ ਸੇਖਾ ਰੋਡ ਦੀ ਵਸਨੀਕ ਰਾਧਾ ਰਾਣੀ ਦੀ ਬੇਟੀ ਦੇ ਦੁਬਾਰਾ ਸੈਂਪਲ ਪੈਂਡਿੰਗ ਤੇ ਇੱਕ ਦੇ ਸੈਂਪਲ ਦੁਬਾਰਾ ਮੰਗੇ ਗਏ ਬਰਨਾਲਾ (ਵਿਵੇਕ ਸਿੰਧਵਾਨੀ) : ਸਥਾਨਕ ਸੇਖਾ ਰੋਡ ਤੋਂ ਇੱਕ ਔਰਤ ਦਾ ਸੈਂਪਲ ਮੰਗੇ ਗਏ ਹਨ। ਐਸ.ਐਮ.ਓ ਬਰਨਾਲਾ ਡਾ: ਤਪਿੰਦਰਜੋਤ (ਜੋਤੀ ਕੌਸ਼ਲ) ਅਨੁਸਾਰ ਸਥਾਨਕ ਸੇਖਾ ਰੋਡ ਨਿਵਾਸੀ ਇਕ ਔਰਤ ਦੇ ਪਾਜ਼ੀਟਿਵ ਆਉਣ ਤੋਂ ਬਾਅਦ ਇਹਤਿਆਤ ਵਜੋਂ ਉਸਦੇ ਪਰਵਾਰ ਅਤੇ ਉਸਦਾ ਇਲਾਜ ਕਰਨ ਵਾਲੇ ਡਾਕਟਰੀ ਅਮਲੇ ਸਮੇਤ 11 ਵਿਅਕਤੀਆਂ ਦੇ ਟੈਸਟ ਕਰਕੇ ਸੈਂਪਲ ਲਈ ਭੇਜੇ ਗਏ ਸਨ, ਜਿਨ੍ਹਾਂ ਵਿੱਚੋਂ 9 ਦੇ ਸੈਂਪਲ ਨੈਗੇਟਿਵ ਪਾਏ ਗਏ ਹਨ।ਇੱਕ ਵਿਅਕਤੀ ਦੀ ਰਿਪੋਰਟ ਅਜੇ ਪੈਂਡਿੰਗ ਹੈ ਅਤੇ ਕਰੋਨਾ ਪੋਜਟਿਵ ਆਈ ਰਾਧਾ ਰਾਣੀ ਦੀ ਬੇਟੀ ਦੇ ਸੈਂਪਲ ਦੁਬਾਰਾ ਮੰਗੇ ਗਏ ਹਨ।ਵਰਨਣਯੋਗ ਹੈ ਕਿ ਜਾਂਚ ਲਈ ਭੇਜੇ ਗਏ ਇਨ੍ਹਾਂ 11 ਸੈਂਪਲਾਂ ਵਿੱਚ ਰਾਧਾ ਰਾਣੀ ਦਾ ਇਲਾਜ ਕਰਨ ਵਾਲੇ ਡਾਕਟਰ ਮਨਪ੍ਰੀਤ ਸਿੱਧੂ ਸਮੇਤ ਚਾਰ ਹੋਰ ਮੈਡੀਕਲ ਸਟਾਫ ਦੇ ਟੈਸਟ ਵੀ ਕੀਤੇ ਗਏ ਸਨ, ਜਿਹਨਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਜ਼ਿਕਰਯੋਗ ਹੈ ਕਿ ਬਰਨਾਲਾ ਵਾਸੀ ਇਹਨਾਂ ਜਾਂਚ ਰਿਪੋਰਟਾਂ ਦਾ ਸਾਹ ਰੋਕ ਕੇ ਇੰਤਜ਼ਾਰ ਕਰ ਰਹੇ ਸਨ ਅਤੇ ਹੁਣ 11 ਚੋਂ 9 ਰਿਪੋਰਟਾਂ ਨੈਗੇਟਿਵ ਆਉਣ ਨਾਲ ਸ਼ਹਿਰ ਵਾਸੀਆਂ ਨੇ ਸੁੱਖ ਦਾ ਸਾਹ ਲਿਆ ਹੈ।

Total Views: 95 ,
Real Estate