ਦੇਸ਼ ਵਿੱਚ ਸਭ ਤੋਂ ਜਿ਼ਆਦਾ ਲੌਕਡਾਊਨ ਦੇਖਣ ਵਾਲੇ ਕਸ਼ਮੀਰ ਦੀ ਹੱਡਬੀਤੀ

ਹੀਰਾ ਅਜਮਤ
ਸ੍ਰੀਨਗਰ- ਮੈਨੂੰ ਆਪਣਾ ਬਚਪਨ ਯਾਦ ਆਉਂਦਾ ਹੈ ਜਦੋਂ ਦਸੰਬਰ ਵਿੱਚ ਰੇਡੀਓ ਉਪਰ ਖ਼ਬਰ ਸੁਣਕੇ ਸਾਡੀ ਸਵੇਰ ਹੁੰਦੀ ਸੀ । ਅਨਾਊਂਸਰ ਖ਼ਰਾਬ ਮੌਸਮ ਦੀ ਖ਼ਬਰ ਸੁਣਾ ਰਿਹਾ ਹੁੰਦਾ ਸੀ ਅਤੇ ਇਹ ਚੇਤਾਵਨੀ ਵੀ ਕਿ ਭਾਰੀ ਬਰਫ਼ਬਾਰੀ ਹੋਈ ਤਾਂ ਜੰਮੂ-ਸ੍ਰੀਨਗਰ ਹਾਈਵੇ ਬੰਦ ਹੋ ਜਾਏਗੀ। ਯਾਨੀ ਘਾਟੀ ਨੂੰ ਬਾਕੀ ਦੁਨੀਆ ਨਾਲ ਜੋੜਨ ਵਾਲਾ ਰਸਤਾ ਬੰਦ । ਇਸ ਮਤਲਬ ਹੁੰਦਾ ਕਿ ਜਰੂਰੀ ਸਾਮਾਨ ਦੀ ਕਿੱਲਤ ਹੋਣ ਵਾਲੀ ਹੈ। ਬੁਲੇਟਿਨ ਪੂਰਾ ਵੀ ਨਹੀਂ ਹੋਇਆ ਹੁੰਦਾ ਸੀ ਕਿ ਮੇਰੇ ਅੱਬਾ ਦੇ ਹੱਥ ਵਿੱਚ ਕੱਪੜੇ ਦਾ ਬਣਿਆ ਝੋਲਾ ਲੈ ਕੇ ਨਿਕਲ ਜਾਂਦੇ ਸਨ ਅਤੇ ਵਾਪਸ ਆਉਂਦੇ ਤਾਂ ਸਬਜ਼ੀਆਂ, ਲੋਕਲ ਬਰੈਡ ਅਤੇ ਰੇਡੀਓ ਵਾਸਤੇ ਸੈੱਲ ਲੈ ਆਉਂਦੇ । ਮਾਂ ਜਲਦੀ –ਜਲਦੀ ਪੁਰਾਣੀਆਂ ਲੱਕੜੀਆਂ, ਗੈਸ ਲਾਲਟੇਨ ਅਤੇ ਬਰਫ਼ ਵਿੱਚ ਪਾਂਉਣ ਵਾਲੇ ਬੂਟਾਂ ਨੂੰ ਸਾਫ਼ ਕਰਨ ਲੱਗਦੀ ।
ਅਗਲੀ ਸਵੇਰ ਅਸੀਂ ਉਠਦੇ ਤਾਂ ਸਾਡੀ ਪੂਰੀ ਦੁਨੀਆ ਸਫੇਦ ਹੋ ਚੁੱਕੀ ਹੁੰਦੀ । ਟੂਟੀਆਂ ਉਪਰ ਗਰਮ ਪਾਣੀ ਪਾ ਕੇ ਅਸੀਂ ਬਾਥਰੂਮ ਇਸਤੇਮਾਲ ਕਰ ਪਾਉਂਦੇ। ਅੱਬੂ , ਰਬੜ ਦੇ ਬੂਟ ਪਾ ਕੇ ਬਰਫ਼ ਵਿੱਚ ਘਰ ਤੋਂ ਬਾਹਰ ਜਾਣ ਦਾ ਰਸਤਾ ਬਣਾਉਂਦੇ । ਅਗਲੇ ਦੋ –ਤਿੰਨ ਦਿਨ ਬੱਸ ਹਮਾਮ ਵਿੱਚ ਬੈਠ ਕੇ ਖਾਣਾ –ਪੀਣਾ ਅਤੇ ਰੇਡੀਓ ਉਪਰ ਬੁਲੇਟਿਨ ਸੁਣਨ ਦਾ ਕੰਮ ਹੁੰਦਾ ਸੀ । ਕਸ਼ਮੀਰ ਵਿੱਚ ਸਭ ਤੋਂ ਵੱਧ ਚਿੱਲੇ ਕਲਾਂ ਅਸੀਂ ਇਸ ਤਰ੍ਹਾ ਹੀ ਗੁਜਾਰਦੇ ਸੀ । ਇਹ ਸਾਡੇ ਸਰਦੀਆਂ ਵਾਲਾ ਲੌਕ ਡਾਊਨ ਹੋਇਆ ਕਰਦਾ ਸੀ ।
ਕਸ਼ਮੀਰ ਵਿੱਚ ਸਭ ਤੋਂ ਜਿ਼ਆਦਾ ਸਰਦੀ ਵਾਲੇ 40 ਦਿਨ ਚਿੱਲੇ ਕਲਾਂ ਅਖਵਾਉਂਦੇ ਹਨ। ਦਸੰਬਰ- ਜਨਵਰੀ ਵਿੱਚ ਇਹ ਉਹ ਦਿਨ ਹੁੰਦੇ ਹਨ ਜਦੋਂ ਟੂਟੀਆਂ ਵਿੱਚ ਪਾਣੀ ਜੰਮ ਜਾਂਦਾ ਹੈ ਅਤੇ ਆਸਪਾਸ ਦੀ ਵਾਦੀਆਂ ਬਰਫ਼ ਨਾਲ ਢੱਕ ਜਾਂਦੀਆਂ ਹਨ। ਮੈਨੂੰ ਨਹੀਂ ਪਤਾ ਸੀ ਬਰਫ਼ਬਾਰੀ ਕੁਝ ਦਿਨ ਵਾਲੀ ਇਹ ਸਵਾਈਵਲ ਟੈਕਨੀਕ ਸਾਨੂੰ ਮਹੀਨਿਆਂ ਚੱਲਣ ਵਾਲੇ ਲੌਕਡਾਊਨ ਦੇ ਲਈ ਜੀਣਾ ਸਿਖਾ ਦਿੰਦੀ ਹੈ। ਪੈਦਾ ਹੋਈ ਹਾਂ ਉਦੋਂ ਤੋਂ ਲੈ ਕੇ ਹੁਣ ਤੱਕ ਦੇ 25 ਸਾਲਾਂ ਵਿੱਚ ਕਈ ਵੱਡੇ ਲੌਕਡਾਊਨ ਅਤੇ ਇੱਕ ਭਿਆਨਕ ਤਰ੍ਹਾਂ ਦੇ ਹੜ੍ਹ ਦੀ ਗਵਾਹ ਬਣੀ ਹਾਂ। 2008 ਵਿੱਚ ਅਮਰਨਾਥ ਸ਼ਰਾਈਨ ਬੋਡ ਦੇ ਭੂਮੀ ਵਿਵਾਦ ਨੂੰ ਲੈ ਕੇ 2010 ਤੱਕ ਦੇ ਲੰਬੇ ਕਰਫਿਊ ਤੱਕ —- । ਅਫ਼ਜਲ ਗੁਰੂ ਦੀ ਫਾਂਸੀ ਹੋਣ ਤੋਂ ਬਾਅਦ 2014 ਫਰਵਰੀ ਵਿੱਚ ਹੜਤਾਲਾਂ ਦੇ ਉਸ ਦੌਰ ਤੋਂ ਲੈ ਕੇ ਸਤੰਬਰ ਵਿੱਚ ਓਸੇ ਸਾਲ ਆਏ ਸੈਲਾਬ ਤੱਕ — ਫਿਰ 2016 ਵਿੱਚ ਬੁਰਹਾਨ ਬਾਨੀ ਦੇ ਐਨਕਾਉਂਟਰ ਤੋਂ ਲੈ ਕੇ 2019 ਵਿੱਚ ਧਾਰਾ 370 ਹਟਾਉਣ ਤੋਂ ਬਾਅਦ ਜੰਮੂ ਕਸ਼ਮੀਰ ਦੇ ਸਪੈਸ਼ਲ ਸਟੇਟਸ ਨੂੰ ਖੋ ਜਾਣ ਤੱਕ ਕਈ ਲੌਕਡਾਊਨ ਦੇਖੇ ਹਨ।
ਹੁਣ ਅਸੀਂ ਇੱਕ ਹੋਰ ਆਜਾ਼ਬ ਝੱਲਣ ਲਈ ਮਜਬੂਰ ਹਾਂ, ਇਹ ਪੁਰਾਣੇ ਸਾਰੇ ਲੌਕਡਾਊਨ ਤੋਂ ਅਲੱਗ ਹੈ। ਪਹਿਲੀ ਵਾਰ ਕਿਸੇ ਨੇ ਮਹਾਮਾਰੀ ਦੇ ਚੱਲਦੇ ਅਜਿਹੇ ਲੌਕਡਾਊਨ ਦੇਖਿਆ ਹੈ। ਨਵੀਂ ਗੱਲ ਇਹ ਹੈ ਕਿ ਕਸ਼ਮੀਰ ਦੇ ਨਾਲ ਨਾਲ ਪੂਰੇ ਦੇਸ਼ ਲੌਕਡਾਊਨ ਹੈ। ਸਾਨੂੰ ਕਸ਼ਮੀਰੀਆਂ ਨੂੰ ਇਹ ਸਵਾਲ ਵਾਰ ਵਾਰ ਪੁੱਛਿਆ ਜਾ ਰਿਹਾ ਹੈ ਕਿ ਆਖਿਰ ਅਸੀਂ ਪਾਬੰਦੀਆਂ ਵਿੱਚ ਕਿਵੇਂ ਰਹਿ ਪਾਉਂਦੇ ਹਾਂ? ੳਤੇ ਇਸ ਦਾ ਜਵਾਬ ਮੈਂ ਠੀਕ ਉਸੇ ਤਰ੍ਹਾ ਹੀ ਦਿੱਤਾ ਜਿਵੇ ਉਪਰ ਦਿੱਤਾ ਹੈ। ਅਜਿਹੇ ਵਿੱਚ ਲੌਕਡਾਊਨ ਦੇ ਦੌਰਾਨ ਜਿਉਣ ਦੇ ਕੁਝ ਹੋਰ ਤਰੀਕੇ ਲਿਖਦੀ ਹਾਂ ।
ਇਸ ਅਜਾਬ ਤੋਂ ਪਹਿਲਾਂ ਪਿਛਲੇ ਸਾਲ ਜੁਲਾਈ ਵਿੱਚ ਜਦੋਂ ਟੂਰਿਸਟ ਸੀਜਨ ਚੱਲ ਰਿਹਾ ਸੀ ਤਾਂ ਅਚਾਨਕ ਇੱਕ ਅਜਿਹੇ ਼ਲੋਕ ਡਾੳੈਨ ਦੀ ਚਰਚਾ ਸੋਸਲ ਮੀਡੀਆ ‘ਤੇ ਹੋਣ ਲੱਗੀ, ਜਿਸਨੇ ਘਾਟੀ ਦੀ ਚਿੰਤਾ ਅਚਾਨਕ ਵਧਾ ਦਿੱਤੀ । ਤੂਫਾਨ ਦੀ ਤਰਜ਼ ‘ਤੇ ਉਸ ਲੌਕਡਾਊਨ ਨਾਲ ਨਜਿੱਠਣ ਦੀ ਤਿਆਰੀ ਹੋਣ ਲੱਗੀ ।
ਮੇਰੀ ਮਾਂ ਨੇ ਸਾਡੇ ਸਟੋਰ ਰੁਮ ਵਿੱਚੋਂ ਗਰੌਸਰੀ ਇਕੱਠੀ ਕਰ ਲਈ । ਬਿਮਾਰ ਦਾਦੀ ਦੀਆਂ ਦਵਾਈਆਂ ਦੇ ਤੁਰੰਤ ਕਈ ਪੈਕੇਟ ਮੰਗਵਾਏ। ਖਾਰ ਦਾ ਟੈਂਕ ਫਿਰ ਇੱਕ ਵਾਰ ਫੁੱਲ ਹੋਇਆ ਅਤੇ ਏਟੀਐਮ ਵਿੱਚੋਂ ਵੀ ਭਰਪੂਰ ਕੈਸ਼ ਕੱਢਵਾ ਲਿਆ ਗਿਆ। ਹਾਲੇ ਅਗਸਤ ਆਉਣ ‘ਚ ਥੋੜਾ ਸਮਾਂ ਬਾਕੀ ਸੀ, ਪਰ ਜਦੋਂ ਅਗਸਤ ਆਇਆ ਤਾਂ ਸਭ ਦੀ ਬੇਚੈਨੀ ਹੋਰ ਵੱਧ ਚੁੱਕੀ ਸੀ ।
5 ਅਗਸਤ ਦੀ ਸਵੇਰ ਬਾਕੀ ਦਿਨਾਂ ਦੇ ਮੁਕਾਬਲੇ ਥੋੜੀ ਗਰਮ ਸੀ , ਜਦੋਂ ਅਸੀਂ ਸੌ ਕੇ ਜਾੲ ਤਾਂ ਉੱਠ ਕੇ ਦੇਖਿਆ ਇੰਟਰਨੈੱਟ ਅਤੇ ਫੋਨ ਬੰਦ ਹਨ। ਮੋਬਾਈਲ ਦੀ ਸਕਰੀਨ ਉਪਰ ਸਿੰਗਨਲ ਦੀਆਂ ਸਿੱਧੀਆਂ ਡੰਡੀਆਂ ਦੀ ਜਗਾ ਕਰਾਸ ਦਾ ਨਿਸ਼ਾਨ ਨਜ਼ਰ ਆ ਰਿਹਾ ਸੀ । ਮੈਂ ਆਪਣੇ ਅਨੁਭਵਾਂ ਦੇ ਆਧਾਰ ‘ਤੇ ਅੰਦਾਜ਼ਾ ਲਾ ਲਿਆ ਕਿ ਇਹ 15 ਅਗਸਤ ਤੱਕ ਚੱਲੇਗਾ ਹੀ, ਹਾਲਾਂ ਇਹ ਬਹੁਤ ਲੰਬਾ ਚੱਲਿਆ।
ਸ੍ਰੀਨਗਰ ਦਾ ਇਤਿਹਾਸਕ ਲਾਲਚੌਕ ਵੈਸੇ ਤਾਂ ਸ਼ਹਿਰ ਦਾ ਬਿਜ਼ਨਸ ਹੱਬ ਹੈ ਪਰ ਘਾਟੀ ਦੀ ਕਿਸੇ ਵੀ ਪ੍ਰਸਥਿਤੀ ਦਾ ਪਹਿਲਾ ਅਸਰ ਇਸ ਇਲਾਕੇ ਉਪਰ ਹੀ ਪੈਦਾ ਹੈ। ਲੌਕਡਾਊਨ ਲੱਗਦੇ ਹੀ ਸੁਰੱਖਿਆ ਬਲ ਸਭ ਤੋਂ ਪਹਿਲਾ ਇਸਨੂੰ ਕੰਢਿਆਲੀ ਤਾਰ ਨਾਲ ਲਪੇਟ ਕੇ ਆਪਣੀ ਜਦ ‘ਚ ਲੈਂਦੇ ਹਨ। ਰਾਜਨੀਤਕ ਲਿਹਾਜ਼ ਤੋਂ ਇਹ ਕਸ਼ਮੀਰ ਵਿੱਚ ਖਾਸ ਅਹਿਮੀਅਤ ਰੱਖਦਾ ਹੈ।
ਉਸ ਦੌਰ ਵਿੱਚ ਸਾਡਾ ਜਿ਼ਆਦਾਤਰ ਸਮਾਂ ਕਿਤਾਬਾਂ ਨਾਲ ਬੀਤਦਾ ਹੈ। ਮੈਂ ਸਵੇਰੇ ਘਰ ਦੇ ਕਿਚਨ ਗਾਰਡਨ ਵਿੱਚੋਂ ਬਾਬਾ ਦੀ ਮੱਦਦ ਕਰਦੀ ਕਰਦੀ ਫਿਰ ਕਾਹਵਾ ਪੀਂਦੇ ਹੋਏ ਟੀਵੀ ‘ਤੇ ਖ਼ਬਰਾਂ ਸੁਣਦੀ । ਸੜਕਾਂ ਸੁੰਨੀਆ ਸੀ ਅਤੇ ਬਾਜ਼ਾਰ ਬੇਜਾਨ । ਸ਼ਾਮ ਨੂੰ ਕੁਝ ਸਮਾਂ ਸਕਿਊਰਿਟੀ ਡਿਪਲਾਏਮੈਂਟ ਹੱਟਣ ਤੋਂ ਬਾਅਦ ਗੁਆਂਢ ਦੇ ਕਰਿਆਨੇ ਵਾਲੇ ਤੋਂ ਜਰੂਰੀ ਸਮਾਨ ਖਰੀਦਣ ਦਾ ਮੌਕਾ ਮਿਲਦਾ ਸੀ।
ਬੇਪਨਾਹ ਬਰਫ਼ ਇਸ ਵਾਰ ਇਸ ਬੇਜ਼ਾਰੀ ਤੋਂ ਰਾਹਤ ਲੈ ਕੇ ਆਈ । ਹਾਲਾਂਕਿ ਇਸ ਨਾਲ ਮੇਰੇ ਬਗੀਚੇ ਦੇ ਸਾਰੇ ਫੁੱਲ ਅਤੇ ਰੁੱਖ ਟੁੱਟ ਗਏ ਅਤੇ ਮੈਨੂੰ ਘਰ ਵਿੱਚ ਹਫ਼ਤੇ ਭਰ ਦੀ ਕੈਦ ਵੀ ਮਿਲੀ ਸੀ ਅਤੇ ਬਿਜਲੀ ਵੀ ਲੁਕਣਮੀਟੀ ਖੇਡਦੀ ਰਹੀ ਸੀ ।
ਲੌਕਡਾਊਨ ਵਿੱਚ ਸਭ ਤੋਂ ਜਿ਼ਆਦਾ ਦਿੱਕਤਾਂ ਮਰੀਜਾਂ ਅਤੇ ਉਸਦੇ ਪਰਿਵਾਰ ਵਾਲਿਆਂ ਨੂੰ ਹੁੰਦੀਆਂ ਹਨ। ਸਾਡੇ ਹਮਸਾਏ ਦੇ ਅੱਬਾ ਕੈਂਸਰ ਦੇ ਮਰੀਜ਼ ਹਨ। ਉਹਨਾਂ ਨੂੰ ਜਦੋਂ ਹੀ ਪਤਾ ਲੱਗਦਾ ਕਿ ਹਾਲਾਤ ਖਰਾਬ ਹੋਣ ਵਾਲੇ ਹਨ ਤਾਂ ਉਹ ਗਲੀ ਦੇ ਕੋਨੇ ‘ਤੇ ਰਹਿਣ ਵਾਲੇ ਐਬੂਲੈਂਸ ਡਰਾਈਵਰ ਨੂੰ ਫੋਨ ਕਰਕੇ ਪੁੱਛਦੇ ਹਨ ‘ਘਰ ਹੀ ਹੋ ਨਾ ? ਇਹ ਹੀ ਨਹੀਂ ਉਹ ਸਭ ਤੋਂ ਪਹਿਲਾਂ ਡੀਸੀ ਦਫ਼ਤਰ ਜਾ ਕੇ ਇੱਕ ਕਰਫਿਊ ਪਾਸ ਲੈ ਕੇ ਆਉਂਦੇ ਹਨ ਅਤੇ ਆਉਂਦੇ ਸਮੇਂ ਡਾਕਟਰ ਨੂੰ ਮਿਲਦੇ ਹਨ। ਇਹ ਉਹ ਪਿਛਲੇ ਦੋ ਸਾਲਾਂ ਤੋਂ ਹਰੇਕ ਲੌਕਡਾਊਨ ਦੌਰਾਨ ਕਰ ਰਹੇ ਹਨ।

ਮੈਂ ਇਹ ਮਹਿਸੂਸ ਕੀਤਾ ਕਿ ਮੁਸ਼ਕਿਲ ਘਟੀ ਆਉਂਦੀ ਹੈ ਤਾਂ ਉਸਦੇ ਹੱਲ ਵੀ ਨਿਕਲਣ ਲੱਗਦੇ ਹ। ਅਸੀਂ ਆਪਣੇ ਤਰੀਕਿਆਂ ਨਾਲ ਰਸਤਾ ਕੱਢ ਲੈਂਦੇ ਹਾਂ। ਜਿੰਦਗੀ ਦੀ ਇਸ ਬੇਹੱਦ ਕਠਿਨਾਈ ਵਿੱਚ ਅਸੀਂ ਪਾਸ ਹੋਵਾਂਗੇ। ਫਿਰ ਚਾੇਹੇ ਇਹ ਲੌਕਡਾਊਨ ਕਿੰਨਾ ਵੀ ਵੱਡਾ ਹੋਵੇ। ਅਸੀਂ ਆਪਣੇ ਤਰੀਕਿਆਂ ਨਾਲ ਇਸਨੂੰ ਪਾਰ ਕਰਨਾ ਪਵੇਗਾ।

Total Views: 106 ,
Real Estate