ਆਸਟ੍ਰੇਲੀਆ ‘ਚ ਪੰਜਾਬੀ ਇਮੀਗ੍ਰੇਸ਼ਨ ਏਜੰਟ ‘ਤੇ ਵੱਡੀ ਕਾਰਵਾਈ, 5 ਸਾਲ ਲਈ ਬੈਨ

ਆਸਟ੍ਰੇਲੀਆ ਵਿੱਚ ਪੰਜਾਬੀ ਮੂਲ ਦੀ ਇਮਿਗ੍ਰੇਸ਼ਨ ਏਜੰਟ ਵਨੀਤ ਕੌਰ ਚੱਢਾ ‘ਤੇ ਵੱਡੀ ਕਾਰਵਾਈ ਕਰਦਿਆਂ ਉਸਦਾ ਰਜਿਸਟ੍ਰੇਸ਼ਨ ਰੱਦ ਕਰ ਦਿੱਤਾ ਗਿਆ ਹੈ ਅਤੇ ਉਸ ਨੂੰ ਅਗਲੇ ਪੰਜ ਸਾਲਾਂ ਲਈ ਇਮੀਗ੍ਰੇਸ਼ਨ ਸਲਾਹਕਾਰ ਵਜੋਂ ਕੰਮ ਕਰਨ ਤੋਂ ਰੋਕ ਦਿੱਤਾ ਗਿਆ ਹੈ।

ਇਹ ਕਾਰਵਾਈ ਆਫਿਸ ਆਫ ਮਾਈਗ੍ਰੇਸ਼ਨ ਏਜੰਟਸ ਰਜਿਸਟ੍ਰੇਸ਼ਨ ਅਥਾਰਟੀ (OMARA) ਵੱਲੋਂ ਕੀਤੀ ਗਈ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਵਨੀਤ ਕੌਰ ਚੱਢਾ ਵੱਲੋਂ ਵੀਜ਼ਾ ਅਰਜ਼ੀਆਂ ਵਿੱਚ ਫਰਜ਼ੀ ਦਸਤਾਵੇਜ਼ ਲਗਾਏ ਗਏ ਅਤੇ ਗਲਤ ਜਾਣਕਾਰੀ ਦਿੱਤੀ ਗਈ।

ਅਥਾਰਟੀ ਨੇ ਇਹ ਵੀ ਪਾਇਆ ਕਿ ਉਹ ਕਈ ਕੇਸਾਂ ਵਿੱਚ ਪਿੱਛੇ ਰਹਿ ਕੇ ਇਮੀਗ੍ਰੇਸ਼ਨ ਮਦਦ ਕਰ ਰਹੀ ਸੀ ਪਰ ਇਸਦੀ ਜਾਣਕਾਰੀ ਸਰਕਾਰੀ ਤੌਰ ‘ਤੇ ਨਹੀਂ ਦਿੱਤੀ ਗਈ। ਇਸ ਤੋਂ ਇਲਾਵਾ, ਉਸਦੇ ਵਿਗਿਆਪਨਾਂ ਵਿੱਚ ਆਸਟ੍ਰੇਲੀਆਈ ਸਰਕਾਰ ਨਾਲ ਨੇੜਤਾ ਦੇ ਭਰਮਿਤ ਦਾਅਵੇ ਕੀਤੇ ਗਏ।

ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਉਸਦੇ ਦਫ਼ਤਰ ਵਿੱਚ ਗੈਰ-ਰਜਿਸਟਰਡ ਲੋਕਾਂ ਤੋਂ ਵੀ ਕਾਨੂੰਨੀ ਸਲਾਹ ਦਿਵਾਈ ਜਾ ਰਹੀ ਸੀ, ਜੋ ਕਿ ਕਾਨੂੰਨ ਦੇ ਖ਼ਿਲਾਫ ਹੈ।

ਅਥਾਰਟੀ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਵਨੀਤ ਕੌਰ ਚੱਢਾ ਇੱਕ ਇਮਾਨਦਾਰ ਅਤੇ ਯੋਗ ਇਮੀਗ੍ਰੇਸ਼ਨ ਏਜੰਟ ਦੇ ਮਾਪਦੰਡਾਂ ‘ਤੇ ਖਰੀ ਨਹੀਂ ਉਤਰੀ।

ਹੁਣ ਇਸ ਮਾਮਲੇ ਤੋਂ ਬਾਅਦ ਉਹਨਾਂ ਹਜ਼ਾਰਾਂ ਲੋਕਾਂ ‘ਚ ਚਿੰਤਾ ਵੱਧ ਗਈ ਹੈ, ਜਿਨ੍ਹਾਂ ਨੇ ਉਸਦੇ ਰਾਹੀਂ ਆਸਟ੍ਰੇਲੀਆ ਦਾ ਵੀਜ਼ਾ ਲਿਆ ਸੀ। ਅਥਾਰਟੀ ਵੱਲੋਂ ਇਹ ਵੀ ਸੰਕੇਤ ਦਿੱਤੇ ਗਏ ਹਨ ਕਿ ਪੁਰਾਣੇ ਕੇਸਾਂ ਦੀ ਮੁੜ ਜਾਂਚ ਕੀਤੀ ਜਾ ਸਕਦੀ ਹੈ।

ਜੇ ਕਿਸੇ ਦੇ ਦਸਤਾਵੇਜ਼ ਫਰਜ਼ੀ ਪਾਏ ਗਏ ਤਾਂ ਉਸਦਾ ਵੀਜ਼ਾ ਰੱਦ ਕਰਕੇ ਉਸਨੂੰ ਵਾਪਸ ਭੇਜਿਆ ਜਾ ਸਕਦਾ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਵਿਦੇਸ਼ ਜਾਣ ਲਈ ਹਮੇਸ਼ਾ ਕਾਨੂੰਨੀ ਅਤੇ ਰਜਿਸਟਰਡ ਏਜੰਟ ਦੀ ਸਹਾਇਤਾ ਹੀ ਲੈਣੀ ਚਾਹੀਦੀ ਹੈ।

Total Views: 1 ,
Real Estate