Commonwealth Games 2026: ਭਾਰਤ 39 ਤਗ਼ਮਿਆਂ ਨਾਲ ਚੌਥੇ ਸਥਾਨ ’ਤੇ

2026 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਨੇ ਕੁੱਲ 39 ਤਗ਼ਮੇ ਹਾਸਲ ਕਰਕੇ ਚੌਥੇ ਸਥਾਨ ’ਤੇ ਰਿਹਾ, ਭਾਵੇਂ ਕਿ ਇਸ ਵਾਰ ਖੇਡਾਂ ਦਾ ਪ੍ਰੋਗਰਾਮ ਕਾਫ਼ੀ ਸੀਮਤ ਰੱਖਿਆ ਗਿਆ ਸੀ ਅਤੇ ਇਸ ਵਿੱਚ ਭਾਰਤ ਦੀਆਂ ਕਈ ਰਵਾਇਤੀ ਖੇਡਾਂ ਸ਼ਾਮਲ ਨਹੀਂ ਸਨ, ਇਸ ਦੇ ਬਾਵਜੂਦ ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।ਭਾਰਤ ਨੇ ਇਨ੍ਹਾਂ ਖੇਡਾਂ ਵਿੱਚ 13 ਸੋਨੇ ਦੇ, 17 ਚਾਂਦੀ ਦੇ ਅਤੇ 9 ਕਾਂਸੀ ਦੇ ਤਗ਼ਮੇ ਜਿੱਤੇ। ਆਸਟਰੇਲੀਆ 70 ਸੋਨੇ ਦੇ ਤਗ਼ਮਿਆਂ ਸਮੇਤ ਕੁੱਲ 171 ਤਗ਼ਮੇ ਜਿੱਤ ਕੇ ਸੂਚੀ ਵਿੱਚ ਪਹਿਲੇ ਸਥਾਨ ‘ਤੇ ਰਿਹਾ, ਜਦਕਿ ਇੰਗਲੈਂਡ (110 ਤਗ਼ਮੇ) ਅਤੇ ਕੈਨੇਡਾ (62 ਤਗ਼ਮੇ) ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ‘ਤੇ ਰਹੇ। ਮੇਜ਼ਬਾਨ ਸਕਾਟਲੈਂਡ ਨੇ ਵੀ ਭਾਰਤ ਵਾਂਗ ਕੁੱਲ 39 ਤਗ਼ਮੇ ਜਿੱਤੇ ਪਰ ਚਾਂਦੀ ਦੇ ਤਗ਼ਮੇ ਘੱਟ ਹੋਣ ਕਾਰਨ ਉਹ ਪੰਜਵੇਂ ਸਥਾਨ ’ਤੇ ਰਿਹਾ।

Total Views: 3 ,
Real Estate