ਸਪੈਨਿਸ਼ ਪ੍ਰਸ਼ਾਸਨ ਦੇ ਸਖ਼ਤ ਰੁਖ਼ ਕਾਰਨ, 48,000 ਲੋਕ ਮੋਰੋਕੋ ਵਾਪਸ ਗਏ,90 ਪ੍ਰਵਾਸੀਆਂ ਦੀ ਮੌਤ

ਮੋਰੱਕੋ ਤੋਂ ਸਪੇਨ ਦੇ ਖੇਤਰ ਸੇਉਟਾ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਪ੍ਰਵਾਸੀਆਂ ਵਿਚ ਮਰਨ ਵਾਲਿਆਂ ਦੀ ਗਿਣਤੀ 90 ਹੋ ਗਈ ਹੈ।  ਸਪੈਨਿਸ਼ ਅਧਿਕਾਰੀਆਂ ਨੇ 74 ਲਾਸ਼ਾਂ ਬਰਾਮਦ ਕੀਤੀਆਂ ਹਨ, ਜਦੋਂ ਕਿ ਮੋਰੱਕੋ ਦੇ ਅਧਿਕਾਰੀਆਂ ਨੇ 16 ਹੋਰ ਲਾਸ਼ਾਂ ਬਰਾਮਦ ਕੀਤੀਆਂ ਹਨ।ਇਹ ਸੰਕਟ ਜੁਲਾਈ ਦੇ ਆਖ਼ਰੀ ਹਫ਼ਤੇ ਵਿਚ ਸ਼ੁਰੂ ਹੋਇਆ ਸੀ, ਜਦੋਂ ਮੋਰੱਕੋ ਤੋਂ ਵੱਡੀ ਗਿਣਤੀ ਵਿਚ ਪ੍ਰਵਾਸੀ ਸੇਉਟਾ ਵਿਚ ਦਾਖ਼ਲ ਹੋਣੇ ਸ਼ੁਰੂ ਹੋਏ ਸਨ। ਸੇਉਟਾ ਦੇ ਮੇਅਰ-ਰਾਸ਼ਟਰਪਤੀ ਜੁਆਨ ਜੀਸਸ ਵਿਵਾਸ ਨੇ ਕਿਹਾ ਕਿ ਇਕ ਦਿਨ ਵਿਚ ਲਗਭਗ 60,000 ਲੋਕ ਇਸ ਖੇਤਰ ਵਿਚ ਪਹੁੰਚੇ। ਪ੍ਰਵਾਸੀਆਂ ਦੀ ਆਮਦ ਕਾਰਨ ਹਿੰਸਕ ਝੜਪਾਂ ਹੋਈਆਂ ਹਨ, ਜਿਸ ਕਾਰਨ ਅਧਿਕਾਰੀਆਂ ਨੂੰ ਵਾਧੂ ਪੁਲਿਸ, ਸਿਵਲ ਗਾਰਡ ਅਤੇ ਫ਼ੌਜੀ ਯੂਨਿਟ ਤਾਇਨਾਤ ਕਰਨੇ ਪਏ ਹਨ।

Total Views: 4 ,
Real Estate