ਬਿਹਾਰ, ਮੱਧ ਪ੍ਰਦੇਸ਼ ਅਤੇ ਗੁਜਰਾਤ ਦੀਆਂ ਤਿੰਨ ਵਿਧਾਨ ਸਭਾ ਸੀਟਾਂ ਉੱਤੇ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜੇ ਆ ਗਏ ਹਨ। ਬਿਹਾਰ ਦੇ ਬਾਂਕੀਪੁਰ ਵਿੱਚ ਜਨਸੁਰਾਜ ਪਾਰਟੀ ਦੇ ਸੰਸਥਾਪਕ ਪ੍ਰਸ਼ਾਂਤ ਕਿਸ਼ੋਰ ਜਿੱਤ ਗਏ ਹਨ। ਇਹ ਬਾਂਕੀਪੁਰ ਸੀਟ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਦੀ ਰਵਾਇਤੀ ਸੀਟ ਮੰਨੀ ਜਾਂਦੀ ਹੈ, ਜਿੱਥੇ ਉਹ ਲਗਾਤਾਰ ਪੰਜ ਵਾਰ ਵਿਧਾਇਕ ਰਹੇ ਸਨ। ਉਨ੍ਹਾਂ ਦੇ ਰਾਜ ਸਭਾ ਚਲੇ ਜਾਣ ਕਾਰਨ ਇਸ ਖਾਲੀ ਹੋਈ ਸੀਟ ਉੱਤੇ ਉਪ-ਚੋਣ ਕਰਵਾਈ ਗਈ ਸੀ,।ਬਿਹਾਰ ਦੇ ਬਾਂਕੀਪੁਰ ਵਿੱਚ ਨਿਤਿਨ ਨਬੀਨ ਦੀ ਸੀਟ ਉੱਤੇ ਪ੍ਰਸ਼ਾਂਤ ਕਿਸ਼ੋਰ ਜਿੱਤ ਗਏ ਹਨ। ਜਨ ਸੁਰਾਜ ਪਾਰਟੀ ਦੇ ਸੰਸਥਾਪਕ ਪ੍ਰਸ਼ਾਂਤ ਕਿਸ਼ੋਰ 19,324 ਵੋਟਾਂ ਨਾਲ ਜਿੱਤੇ ਹਨ। ਪ੍ਰਸ਼ਾਂਤ ਕਿਸ਼ੋਰ ਨੂੰ 64,151 ਵੋਟ ਮਿਲੇ, ਜਦਕਿ ਭਾਜਪਾ ਉਮੀਦਵਾਰ ਨੀਰਜ ਕੁਮਾਰ ਨੂੰ 44,827 ਵੋਟ ਮਿਲੇ ਹਨ।
Total Views: 1 ,
Real Estate





















