‘ਕਰੋਨਾ’ ‘ਕੋਵਿਡ’ ਮਗਰੋਂ ਹੁਣ ਮੱਧ ਪ੍ਰਦੇਸ ‘ਚ ਜੰਮਿਆ ‘ਲੌਕ ਡਾਊਨ’

 ਮੱਧ ਪ੍ਰਦੇਸ ਦੇ ਸ਼ਯੋਪੁਰ ਜਿਲ੍ਹੇ ਦੇ ਇੱਕ ਕਿਸਾਨ ਨੇ ਆਪਣੇ ਬੱਚੇ ਦਾ ਨਾਮ ‘ਲੌਕ ਡਾਊਨ’ ਰੱਖਿਆ । ਰਘੂਨਾਥ ਮਾਲੀ ਅਤੇ ਉਸਦੀ ਪਤਨੀ ਮੰਜੂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦੀ ਲੌਕ ਡਾਊਨ ਵਾਲੀ ਅਪੀਲ ਤੋਂ ਪ੍ਰਭਾਵਿਤ ਹਾਂ ਜਿਸ ਰਾਹੀ ਦੇਸ ਇਕਜੁੱਟ ਹੋਇਆ ਹੈ।
ਰਘੂਨਾਥ ਨੇ ਕਿਹਾ , ‘ ਅਸੀਂ ਤਿੰਨ ਹਫ਼ਤਿਆਂ ਦੀ ਪਾਬੰਦੀਆਂ ਦੇਖ ਰਹੇ ਹਾਂ।ਪ੍ਰੇਸ਼ਾਨੀਆਂ ਵੀ ਹਨ। ਬੱਚੇ ਦਾ ਨਾਂਮ ਲੌਕਡਾਊਨ ਇਸ ਲਈ ਰੱਖਿਆ ਤਾਂਕਿ ਸਾਨੂੰ ਜੀਵਨ ਭਰ ਯਾਦ ਰਹੇ । ਮੰਜੂ ਨੇ ਸੋਮਵਾਰ 6 ਅਪਰੈਲ ਨੂੰ ਬੱਚੇ ਨੂੰ ਜਨਮ ਦਿੱਤਾ ।
ਇਸ ਤੋਂ 4 ਦਿਨ ਪਹਿਲਾਂ – ਛੱਤੀਸਗੜ੍ਹ ਦੀ ਰਾਜਧਾਨੀ ਰਾਇਪੁਰ ਵਿੱਚ ਇੱਕ ਜੋੜੇ ਨੇ ਆਪਣੇ ਜੌੜੇ ਬੱਚਿਆਂ ਦੇ ਨਾਂਮ ਕਰੋਨਾ ਅਤੇ ਕੋਵਿਡ ਰੱਖੇ ਸਨ। ਇਸ ਜੋੜੇ ਦਾ ਕਹਿਣਾ ਹੈ ਕਿ ਲੌਕਡਾਊਨ ਦੇ ਚੱਲਦੇ ਡਿਲੀਵਰੀ ਵਿੱਚ ਸਮੱਸਿਆਵਾਂ ਆਈਆਂ ਸਨ। ਇਹਨਾਂ ਨੂੰ ਯਾਦਗਾਰੀ ਬਣਾਉਣ ਲਈ ਬੱਚਿਆਂ ਦੇ ਨਾਂਮ ਕੋਵਿਡ ਅਤੇ ਕਰੋਨਾ ਰੱਖੇ ਹਨ। 26 ਮਾਰਚ ਨੂੰ ਜਨਮੇਂ ਇਹ ਬੱਚਿਆਂ ਵਿੱਚੋਂ ਕੁੜੀ ਦਾ ਨਾਂਮ ਕਰੋਨਾ ਅਤੇ ਮੁੰਡਾ ਦਾ ਕੋਵਿਡ ਰੱਖਿਆ ।

Total Views: 574 ,
Real Estate