ਧਰਮਕੋਟ ਦੇ ਇੱਕ ਨਾਮੀ ਰੈਡੀਮੈਡ ਸਟੋਰ (ਗੈਰੀ ਕੁਲੈਕਸ਼ਨ) ਦੇ ਮਾਲਕ ਦੀ ਸਿਖਰ ਦੁਪਹਿਰੇ ਵੇਲੇ ਗੋਲੀ ਮਾਰਕੇ ਹੱਤਿਆ ਕਰ ਦਿੱਤੀ ਗਈ। ਜਾਣਕਾਰੀ ਮੁਤਾਬਕ ਉਕਤ ਸਟੋਰ ਮਾਲਕ ਨੂੰ ਲੰਬੇ ਸਮੇਂ ਤੋਂ ਗੈਂਗਸਟਰ ਨਰੂਆਣਾ ਗਰੁੱਪ ਵਲੋਂ ਧਮਕੀਆਂ ਮਿਲ ਰਹੀਆਂ ਸਨ ਅਤੇ ਉਸ ਤੋਂ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਸੀ।ਧਮਕੀਆਂ ਦੇ ਮੱਦੇਨਜ਼ਰ ਪੁਲੀਸ ਵਲੋਂ ਉਸ ਨੂੰ ਸੁਰੱਖਿਆ ਵੀ ਮੁੱਹਈਆ ਕਰਵਾਈ ਗਈ ਸੀ ਪਰ ਉਸ ਦਾ ਸੁਰੱਖਿਆ ਕਰਮੀ ਛੁੱਟੀ ਉੱਤੇ ਸੀ। ਮ੍ਰਿਤਕ ਨੌਜਵਾਨ ਰਜਿੰਦਰਾ ਰੋਡ ਉੱਤੇ ਗੈਰੀ ਕੁਲੈਕਸ਼ਨ ਨਾਮੀ ਰੈਡੀਮੈਂਡ ਸਟੋਰ ਚਲਾਉਂਦਾ ਸੀ।
ਮਿਲੀ ਜਾਣਕਾਰੀ ਮੁਤਾਬਕ ਗੁਰਪ੍ਰੀਤ ਸਿੰਘ ਗੈਰੀ ਨਾਮੀ ਨੌਜਵਾਨ ਉਪਰ ਹਮਲਾਵਰਾਂ ਨੇ ਪੰਡੋਰੀ ਪਿੰਡ ਨੂੰ ਜਾਣ ਵਾਲੇ ਪੁਲ ਨਜ਼ਦੀਕ ਹਮਲਾ ਕੀਤਾ ਜਿਸ ਦੌਰਾਨ ਉਸ ਦੇ ਸਿਰ ਉੱਤੇ ਗੋਲੀ ਲੱਗੀ। ਇਸ ਤੋਂ ਬਾਅਦ ਹਮਲਾ ਕਰਨ ਵਾਲੇ ਫਰਾਰ ਹੋ ਗਏ। ਪਰਿਵਾਰ ਨੇ ਉਸ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਮੋਗਾ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਸੂਚਨਾ ਮਿਲਦਿਆਂ ਜ਼ਿਲ੍ਹਾ ਪੁਲੀਸ ਦੇ ਉੱਚ ਅਧਿਕਾਰੀ ਘਟਨਾ ਸਥਾਨ ਉੱਤੇ ਪੁੱਜੇ ਹੋਏ ਸਨ।
ਪੁਲੀਸ ਸੁਰੱਖਿਆ ਦੇ ਬਾਵਜੂਦ ਧਰਮਕੋਟ ’ਚ ਰੈਡੀਮੇਡ ਸਟੋਰ ਦੇ ਮਾਲਕ ਦੀ ਗੋਲੀ ਮਾਰ ਕੇ ਹੱਤਿਆ
Total Views: 5 ,
Real Estate



















