ਮੁਕਤਸਰ ਸਾਹਿਬ ਦੇ ਪਿੰਡ ਮੱਲਣ ਦਾ ਬਲਵਿੰਦਰ ਸਿੰਘ ਨਾਮਕ ਇੱਕ ਨੌਜਵਾਨ 12 ਸਾਲ ਪਹਿਲਾਂ ਸਾਊਦੀ ਅਰਬ ‘ਚ ਰੁਜ਼ਗਾਰ ਦੀ ਭਾਲ ਲਈ ਗਿਆ ਸੀ ਪਰ ਹੁਣ ਪਤਾ ਲੱਗਾ ਹੈ ਕਿ ਉਹ ਪਿਛਲੇ ਪੰਜ ਸਾਲ ਤੋਂ ਉੱਥੇ ਜੇਲ੍ਹ ‘ਚ ਬੰਦ ਹੈ। ਕੁਝ ਦਿਨ ਪਹਿਲਾਂ ਬਲਵਿੰਦਰ ਸਿੰਘ ਦੀ ਮਾਂ ਨੂੰ ਇਸ ਸਬੰਧੀ ਫੋਨ ਆਇਆ ਸੀ। ਪਤਾ ਲੱਗਾ ਹੈ ਕਿ ਉਸਦੀ ਰਿਹਾਈ ਬਦਲੇ ਪਰਿਵਾਰ ਤੋਂ ਬਲੱਡ ਮਨੀ ਦੇ ਤੌਰ ‘ਤੇ ਇੱਕ ਕਰੋੜ (ਭਾਰਤੀ ਕਾਰੰਸੀ) ਰੁਪਏ ਮੰਗੇ ਗਏ ਹਨ। ਇੱਥੇ ਹੀ ਬੱਸ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਇਹ ਪੈਸੇ ਨਹੀਂ ਮਿਲਦੇ ਤਾਂ ਬਲਵਿੰਦਰ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ ਜਾਵੇਗਾ। ਬਲਵਿੰਦਰ ਸਿੰਘ ਦੇ ਪਰਿਵਾਰ ਕੋਲ ਕੋਈ ਵੀ ਜ਼ਮੀਨ ਜਾਇਦਾਦ ਨਹੀਂ ਹੈ ਜਿਸ ਨੂੰ ਵੇਚ ਕੇ ਉਹ ਇਹ ਪੈਸੇ ਇਕੱਠੇ ਕਰ ਸਕਣ।
Total Views: 184 ,
Real Estate



















