ਸੰਤ ਸਿੰਘ ਬਰਲਿੰਗਟਨ
ਕੈਂਸਰ ਦੀ ਬਿਮਾਰੀ ਸਾਰੇ ਸੰਸਾਰ ਵਿੱਚ ਬੜੀ ਤੇਜੀ ਨਾਲ ਫੈਲ ਰਹੀ ਹੈ।ਇਹ ਕਿਉਂ ਹੁੰਦੀ ਹੈ ਖੋਜੀਆਂ ਨੂੰ ਪੱਕਾ ਪਤਾ ਨਹੀ।ਇਸ ਦੀਆਂ ਦੋ ਸੰਭਾਵਨਾਵਾਂ ਸਮਝੀਆਂ ਜਾਂਦੀਆਂ ਹਨ;
- ਮਨੁੱਖੀ ਸਰੀਰ ਜੋ ਛੋਟੇ ਛੋਟੇ ਸੈਲਾਂ ਦਾ ਬਣਿਆ ਹੋਇਆ ਹੈ ਉਸ ਨੂੰ ਹਰ ਵਕਤ ਆਕਸੀਜਨ ਮਿਲਣੀ ਚਾਹੀਦੀ ਹੈ।ਇੱਕ ਖੰਡ ਰੂਪੀ ਪਦਾਰਥ ਇਸ ਸੈਲ ਨੂੰ ਇਸ ਤਰਾਂ ਲਪੇਟ ਲੈਂਦਾ ਹੈ ਜੋ ਉਸ ਸੈਲ ਨੂੰ ਆਕਸੀਜਨ ਨਾ ਮਿਲੇ।
- ਦੂਜੀ ਸੰਭਾਵਨਾ ਸਰੀਰ ਵਿੱਚ ਤੇਜਾਬੀ ਮਾਦਾ ਵਧ ਜਾਣਾ ਅਤੇ ਖਾਰਾ (alkali) ਦਾ ਘਟ ਜਾਣਾ।
ਪਹਿਲੀ ਸੰਭਾਵਨਾ ਨੂੰ ਮੁੱਖ ਰੱਖਕੇ ਲੰਬੇ ਲੰਬੇ ਸਾਹ ਲੈਣਾ ਜਾਂ ਡਾਕਟਰ ਬਡਵਿਗ ਦੇ ਫਾਰਮੂਲੇ ਨਾਲ ਖੂਨ ਰਾਹੀਂ ਉਹਨਾ ਸੱੈਲਾਂ ਤੱਕ ਆਕਸੀਜਨ ਪਹੁੰਚਾ ਕੇ ਇਲਾਜ ਕੀਤਾ ਜਾਂਦਾ ਹੈ।
ਦੂਜੀ ਸੰਭਾਵਨਾ ਨੂੰ ਮੁੱਖ ਰੱਖ ਕੇ ਇਹੋ ਜਿਹੀ ਖੁਰਾਕ ਖਾਣੀ ਤਾਂ ਜੋ ਸਰੀਰ ਵਿੱਚ ਖਾਰਾਪਨ ਵੱਧ ਸਕੇ।ਇਸੇ ਸੋਚ ਅਧੀਨ ਅਮਰੀਕਾ ਵਿੱਚ ਖਾਰਾਪਣੀ (ionized water) ਤਿਆਰ ਕਰਕੇ ਮਹਿੰਗੇ ਮੁੱਲ ਵੇਚਿਆ ਜਾਂਦਾ ਹੈ।ਇਸ ਵਾਸਤੇ ਇੱਕ ਹੋਰ ਖੋਜ ਹੋਈ ਦੱਸੀ ਜਾ ਰਹੀ ਹੈ ਜੋ ਹੁਣ ਲਕੋਈ ਜਾ ਰਹੀ ਹੈ।ਇਹ ਦੁਆਈ ਨਿੰਬੂ ਦੇ ਰਸ ਤੋਂ ਤਿਆਰ ਕੀਤੀ ਜਾ ਰਹੀ ਹੈ।ਦੱਸਿਆ ਇਹ ਜਾ ਰਿਹਾ ਹੈ ਕਿ ਨਿੰਬੂ ਰਾਹੀ ਇਲਾਜ ਕੀਮੋਥੈਰੇਪੀ ਨਾਲੋ 10000 ਗੁਣਾ ਜ਼ਿਆਦਾ ਤਾਕਤਵਰ ਹੈ।ਇਸ ਨਾਲ ਲੋਕਾਂ ਨੇ ਨਿੰਬੂ ਵਰਤਣਾ ਸ਼ੁਰੂ ਕਰ ਦਿੱਤਾ ਹੈ।ਜੋ ਲੋਕ ਹਰ ਰੋਜ ਨਿੰਬੂ ਨਹੀ ਵਰਤ ਸਕਦੇ ਉਹਨਾਂ ਵਾਸਤੇ ਇਸ ਤੋਂ ਵੀ ਸਸਤਾ ਸੌਦਾ ਸਰੀਰ ਵਿੱਚ ਖਾਰਾਪਨ ਵਧਾਉਣ ਦਾ ਹੈ ਮਿੱਠਾਸੋਡਾ।ਇਸ ਵਿੱਚ ਕੋਈ ਕੈਮੀਕਲ ਨਹੀ ਹੁੰਦਾ।ਜਿਵੇ ਕੁਝ ਸਮਾਂ ਪਹਿਲਾਂ ਪਿੰਡਾਂ ਵਿੱਚ ਛਟੀਆਂ ਦੀ ਸੁਆਹ ਨੂੰ ਕੁਝ ਦਿਨ ਪਾਣੀ ਵਿੱਚ ਭਿਉਂ ਕੇ ਖਾਰ ਬਣਾ ਲਈ ਜਾਂਦੀ ਸੀ ਇਹ ਉਹੋ ਹੀ ਚੀਜ ਹੈ।ਜੇ ਇੱਕ ਗਲਾਸ ਪਾਣੀ ਵਿੱਚ ਇੱਕ ਚੂੰਡੀ ਮਿੱਠੇ ਸੋਡੇ ਦੀ ਪਾ ਲਈ ਜਾਵੇ ਤਾਂ ਇਸਦਾ ਖਾਰਾਪਣ ਵੱਧ ਸਕਦਾ ਹੈ।ਪਰ ਹਾਈ ਬਲੱਡ ਪ੍ਰੈਸ਼ਰ ਵਾਲੇ ਇਸ ਨੂੰ ਨਾ ਵਰਤਣ।ਇਸ ਵਿੱਚ ਸੋਡੀਅਮ ਹੁੰਦਾ ਹੈ ਪਰ ਕਲੋਰਾਈਡ ਨਹੀ ਹੁੰਦਾ।ਕੁਝ ਮਾਹਿਰ ਕਹਿ ਰਹੇ ਹਨ ਕਿ ਬਲੱਡ ਪ੍ਰੈਸ਼ਰ ਨੂੰ ਕਲੋਰਾਈਡ ਹੀ ਵਧਾਉਂਦਾ ਹੈ ਸੋਡੀਅਮ ਨਹੀ।ਇਸ ਦੀ ਚਰਚਾ ਇੰਟਰਨੈਟ ਉਪਰ ਹੋ ਰਹੀ ਹੈ। ਆਪਣੀ ਤਸੱਲੀ ਕਰਨ ਲਈ ਤੁਸੀਂ ਗੂਗਲ ਸਰਚ ਕਰ ਸਕਦੇ ਹੋ 🙁 ) ਲਭ ਕੇ ਪੜ੍ਹ ਸਕਦੇ ਹੋ।ਇਹ ਪਾਣੀ ਵਿੱਚ ਮਿਲਾਉਣ ਨਾਲ ਪਾਣੀ ਵਿੱਚ ਖਾਰਾਪਨ ਆ ਜਾਵੇਗਾ।ਇਸ ਨੂੰ ਵਰਤਣ ਨਾਲ ਨੁਕਸਾਨ ਵੀ ਕੋਈ ਨਹੀ।ਇਸ ਤੋਂ ਬਿਨਾ ਕੁਝ ਹੋਰ ਵਸਤੂਆਂ ਵਰਤਣ ਨਾਲ ਵੀ ਫਾਇਦਾ ਹੁੰਦਾ ਹੈ ਜਿਵੇਂ ;
- ਕੱਚਾ ਲਸਣ ਕੁਟ ਕੇ ਜਾਂ ਚਿਥ ਕੇ ਖਾਣਾ ਜ਼ਿਆਦਾ ਫਾਇਦੇਮੰਦ ਹੈ।
- ਹਲਦੀ ਵਿੱਚ ¼ ਹਿੱਸਾ ਕਾਲੀ ਮਿਰਚ ਮਿਲਾ ਕੇ ਲੈਣ ਨਾਲ ਹਲਦੀ ਦਾ ਅਸਰ ਕਈ ਗੁਣਾਂ ਵਧ ਜਾਂਦਾ ਹੈ।
- ਕੌੜੀ ਲਾਲ ਮਿਰਚ
- ਲਾਲ ਰੰਗ ਦੇ ਫਲ, ਸਬਜੀਆਂ ਅਤੇ ਲਾਲ ਬੇਰ।
- ਟਮਾਟਰ ਕੱਚੇ ਨਾਲੋਂ ਰਿੰਨ ਕੇ ਜਿਆਦਾ ਫਾਇਦੇਮੰਦ ਹਨ।
- ਕੁਝ ਲੋਕਾਂ ਨੇ ਗਾਜਰਾਂ ਦੇ ਹਰ ਰੋਜ ਇੱਕ ਲਿਟਰ ਜੂਸ ਨਾਲ ਵੀ ਫਾਇਦਾ ਦੱਸਿਆ ਹੈ।
- ਆਖਰੀ ਤੇ ਸਭ ਤੋਂ ਜਿਆਦਾ ਵਰਤੀ ਜਾਂਦੀ ਹੈ ਹਰੀ ਪੁੰਗਰੀ ਕਣਕ (WHEAT GRASS ) ਇਹ ਤਾਜੀ ਮੁੱਠੀ ਭਰ ਘੋਟ ਕੇ ਪੀਤੀ ਜਾ ਸਕਦੀ ਹੈ।ਇਸ ਨੂੰ ਕੱਟ ਕੇ ਛਾਂਵੇਂ ਸੁੱਕਾ ਕੇ ਸਾਰਾ ਸਾਲ ਵਰਤੀ ਜਾ ਸਕਦੀ ਹੈ।ਇਹ ਪੱਛਮੀ ਮੁਲਕਾਂ ਵਿੱਚ ਬੜੇ ਮਹਿੰਗੇ ਮੁੱਲ ਵਿੱਕ ਰਹੀ ਹੈ।ਇਹ ਸਰੀਰ ਦੇ ਲਗਭਗ ਸਾਰੇ ਰੋਗਾਂ ਵਿੱਚ ਹੀ ਸਹਾਈ ਹੁੰਦੀ ਹੈ।