ਸਾੜੀ ਪਹਿਨਣ ਵਾਲੀਆਂ ਔਰਤਾਂ ਸਾਵਧਾਨ : ਕੈਂਸਰ ਹੋ ਸਕਦਾ

ਬੰਬੇ  ਹਾਸਪੀਟਲ ਜਨਰਲ ਮੁਤਾਬਿਕ ਸਾੜੀ ਪਹਿਨਣ ਵਾਲੀਆਂ ਔਰਤਾਂ  ਉਪਰ ਕੈਂਸਰ ਦਾ ਖਤਰਾ ਮੰਡਰਾ ਰਿਹਾ ਹੈ।

ਕਿਉਂਕਿ ਸਾੜੀ ਨਾਲ ਪਹਿਨੇ ਜਾਣ ਵਾਲੇ ਪੇਟੀਕੋਟ  ਦੇ ਨਾਲੇ ਨਾਲ ਕਮਰ ਤੇ ਗੰਢਾਂ ਬਣ  ਜਾਂਦੀਆਂ  ਜੋਂ  ਬਾਅਦ ਵਿੱਚ ਕੈਂਸਰ ਵਿੱਚ ਤਬਦੀਲ ਹੋ  ਜਾਂਦੀਆਂ ਹਨ । ਇਸ ਮੈਗਜ਼ੀਨ ਵਿੱਚ ਛਪੇ ਖੋਜ ਪੱਤਰ ਮੁਤਾਬਿਕ ਡਾ ਅਰੁਣ ਐਸ ਪਾਟਿਲ ,  ਡਾ ਗਿਰੀਸ ਡੀ ਬਖਸ਼ੀ ,  ਡਾ ਯੋਗੇਸ ਪੁਰੀ , ਡਾ: ਮਾਨਿਕ , ਅਮਜੀਨ ਅਤੇ ਰਿਤੀ ਨੇ   ਪੇਪਰ ਵਿੱਚ ‘ਸਾੜੀ ਕੈਂਸਰ’ ਦੇ ਮਰੀਜ਼ਾਂ ਦਾ ਜਿ਼ਕਰ ਕੀਤਾ ਹੈ।

ਇਹ ਖੋਜ ਪੱਤਰ ਤਿਆਰ ਕਰਨ ਵਾਲੇ ਡਾਕਟਰਾਂ ਦੀ ਟੀਮ ਨੇ 40 ਸਾਲ ਦੀ ਇੱਕ ਔਰਤ ਉਪਰ ਅਧਿਐਨ ਕੀਤਾ  ਤਾਂ ਸਾਹਮਣੇ ਆਇਆ ਕਿ ਉਹ ਆਪਣਾ ਪੇਟੀਕੋਟ ਹਮੇਸ਼ਾ ਇੱਕ  ਥਾਂ ਦੇ ਬੰਨੀ ਰੱਖਦੀ ਸੀ  । ਇੱਕ  ਨਿਸਚਿਤ ਸਥਾਨ ਤੇ   ਨਾਲਾ ਬੰਨਣ ਨਾਲ  ਜਲਣ ਹੋ ਸਕਦੀ ਹੈ ਪਰ ਔਰਤਾਂ ਸੁਰੂ ਵਿੱਚ ਇਸ ਤੇ ਕੋਈ ਧਿਆਨ ਨਹੀਂ ਦਿੰਦੀਆਂ ਅਤੇ ਬਾਅਦ ਵਿੱਚ  ਸਮੱਸਿਆ ਗੰਭੀਰ ਹੋ ਜਾਂਦੀ ਹੈ।

ਟੀਮ ਦੀ ਸਲਾਹ ਹੈ ਕਿ   ਔਰਤਾਂ ਆਪਣੇ  ਪੇਟੀਕੋਟ ਵਿੱਚ  ਚੌੜੇ ਨਾਲੇ ਦਾ ਇਸਤੇਮਾਲ ਕਰਨਾ ਅਤੇ ਨਾਲਾ  ਬੰਨਣ ਦੀ  ਥਾਂ ਵੀ  ਥੋੜੀ ਬਹੁਤ ਤਬਦੀਲ ਕਰਦੀਆਂ ਰਹਿਣ ।

Total Views: 714 ,
Real Estate