ਗਰਮੀਆਂ ‘ਚ ਸਿਹਤ ਲਈ ਫਾਇਦੇਮੰਦ ਹੈ ਚੀਕੂ

ਚੀਕੂ ਦਿਖਣ ਵਿਚ ਆਲੂ ਵਰਗਾ ਹੁੰਦਾ ਹੈ ਪਰ ਗਰਮੀ ਦੇ ਮੌਸਮ ਵਿਚ ਸਿਹਤ ਲਈ ਕਿਸੇ ਵੀ ਦਵਾਈ ਤੋਂ ਘੱਟ ਨਹੀਂ ਹੈ। ਆਯੁਰਵੇਦ ਤੇ ਨਿਊਟ੍ਰੀਸ਼ੀਅਨ ਮਾਹਿਰਾਂ ਮੁਤਾਬਕ ਚੀਕੂ ਵਿਚ ਇੰਨੇ ਸਾਰੇ ਪੌਸ਼ਕ ਤੱਤ ਮੌਜੂਦ ਹੁੰਦੇ ਹਨ ਕਿ ਇਹ ਸਰੀਰ ਦੀਆਂ ਕਈ ਸਮੱਸਿਆਵਾਂ ਦਾ ਹੱਲ ਬਣ ਸਕਦਾ ਹੈ।ਚੀਕੂ ਵਿਚ ਵਿਟਾਮਿਨ ਏ, ਬੀ, ਸੀ, ਈ ਦੇ ਨਾਲ-ਨਾਲ ਕੈਲਸ਼ੀਅਮ, ਮੈਗਨੀਸ਼ੀਅਮ, ਮੈਂਗਨੀਜ, ਪੌਟਾਸ਼ੀਅਮ, ਫਾਈਬਰ ਤੇ ਐਂਟੀ ਆਕਸੀਡੈਂਟ ਭਰਪੂਰ ਮਾਤਰਾ ਵਿਚ ਪਾਏ ਜਾਂਦੇ ਹਨ।ਡਾਇਬਟੀਜ਼ ਦੇ ਮਰੀਜ਼ਾਂ ਨੂੰ ਇਸ ਦਾ ਸੇਵਨ ਡਾਕਟਰ ਦੀ ਸਲਾਹ ਦੇ ਬਿਨਾਂ ਨਹੀਂ ਕਰਨਾ ਚਾਹੀਦਾ ਕਿਉਂਕਿ ਵਿਚ ਇਸ ਲੇਟੇਕਸ ਤੇ ਟੈਨਿਕ ਨਾਂ ਦੇ ਤੱਤ ਪਾਏ ਜਾਂਦੇ ਹਨ ਜੋ ਸ਼ੂਗਰ ਲੈਵਲ ਨੂੰ ਪ੍ਰਭਾਵਿਤ ਕਰ ਸਕਦੇ ਹਨ। ਇਸ ਤੋੰ ਇਲਾਵਾ ਜੇਕਰ ਕਿਸੇ ਨੂੰ ਕਿਸੇ ਫਲ ਤੋਂ ਐਲਰਜੀ ਹੈ ਤਾਂ ਵੀ ਚੀਕੂ ਦਾ ਸੇਵਨ ਕਰਨ ਤੋਂ ਪਹਿਲਾਂ ਸਲਾਹ ਲੈਣਾ ਜ਼ਰੂਰੀ ਹੈ।

Total Views: 87 ,
Real Estate