ਔਨਲਾਈਨ ਨੈੱਟਵਰਕ ਰਾਹੀਂ ਨਾਬਾਲਗ ਕੁੜੀਆਂ ਦਾ ਸਰੀਰਕ ਤੇ ਮਾਨਸਿਕ ਸ਼ੋਸ਼ਣ ਕਰਨ ਅਤੇ ਉਨ੍ਹਾਂ ਨੂੰ ਜਿਨਸੀ ਅਪਰਾਧਾਂ ਤੇ Self-harm ਲਈ ਮਜ਼ਬੂਰ ਕਰਨ ਦੇ ਗੰਭੀਰ ਦੋਸ਼ਾਂ ਹੇਠ ਇੱਕ ਭਾਰਤੀ ਨਾਗਰਿਕ ਖ਼ਿਲਾਫ਼ ਸੋਮਵਾਰ ਨੂੰ ਪੈਰਿਸ ਦੀ ਇੱਕ ਅਦਾਲਤ ਵਿੱਚ ਬੰਦ ਕਮਰੇ ਅੰਦਰ ਸੁਣਵਾਈ ਸ਼ੁਰੂ ਹੋ ਗਈ ਹੈ।ਮੁਲਜ਼ਮ ਦੀ ਪਛਾਣ 29 ਸਾਲਾ ਰੋਹਨ ਰਾਨੇ ਵਜੋਂ ਹੋਈ ਹੈ। ਜਾਂਚ ਅਧਿਕਾਰੀਆਂ ਮੁਤਾਬਕ ਉਹ ਫਰਾਂਸ ਦੇ ਐਂਟੀਬਜ਼ ਸ਼ਹਿਰ ਵਿੱਚ ਇੱਕ ਬਿਜ਼ਨਸ ਸਕੂਲ ਵਿੱਚ ਪੜ੍ਹਾਈ ਕਰਨ ਗਿਆ ਸੀ ਅਤੇ ਬਾਅਦ ਵਿੱਚ ਉੱਥੇ ਫਿਟਨੈਸ ਕੋਚ ਵਜੋਂ ਕੰਮ ਕਰਨ ਲੱਗ ਪਿਆ। ਫਰਾਂਸੀਸੀ ਅਧਿਕਾਰੀਆਂ ਅਨੁਸਾਰ ਰਾਨੇ ਕੌਮਾਂਤਰੀ ਨਿਓ-ਨਾਜ਼ੀ ਅਤੇ ਨਿਹਿਲਿਸਟਿਕ ਔਨਲਾਈਨ ਗਰੁੱਪ CVLT ਦੇ ਪ੍ਰਮੁੱਖ ਸਰਗਨਿਆਂ ਵਿੱਚੋਂ ਇੱਕ ਹੈ। ਉਹ ਮੈਸੇਜਿੰਗ ਐਪ Discord ’ਤੇ ਗਰੁੱਪ ਦਾ ਸੰਚਾਲਨ ਕਰਦਾ ਸੀ, ਜਿਸ ਦੇ ਮੈਂਬਰ ਦੁਨੀਆ ਦੇ ਕਈ ਦੇਸ਼ਾਂ ਵਿੱਚ ਫੈਲੇ ਹੋਏ ਸਨ।
Total Views: 2 ,
Real Estate





















