ਸੈਨਾ ਦੇ ਅੱਡੇ ‘ਤੇ ਹਮਲਾ ਕਰਨ ਜਾਂਦੇ 5 ਬ੍ਰਿਟਿਸ਼ ਨਾਗਰਿਕ ਗ੍ਰਿਫਤਾਰ

ਬ੍ਰਿਟੇਨ ਦੀ ਅਤਿਵਾਦ ਵਿਰੋਧੀ ਪੁਲੀਸ (ਸੀ ਟੀ ਪੀ) ਨੇ ਸੋਮਵਾਰ ਨੂੰ ਕਿਹਾ ਕਿ ਰਾਇਲ ਏਅਰ ਫੋਰਸ (ਆਰ ਏ ਐੱਫ) ਦੇ ਅੱਡੇ ‘ਤੇ ਵਿਸਫੋਟਕ ਨਾਲ ਹਮਲੇ ਦੀ ਸਾਜ਼ਿਸ਼ ਦੇ ਮਾਮਲੇ ਵਿੱਚ ਅਤਿਵਾਦ ਨਾਲ ਜੁੜੇ ਦੋਸ਼ਾਂ ਨੂੰ ਲੈ ਕੇ ਗ੍ਰਿਫਤਾਰ ਕੀਤੇ ਗਏ ਸਾਰੇ ਪੰਜ ਵਿਅਕਤੀ 20 ਤੋਂ 30 ਸਾਲ ਦੀ ਉਮਰ ਦੇ ਬ੍ਰਿਟਿਸ਼ ਨਾਗਰਿਕ ਹਨ।ਦੱਖਣ-ਪੱਛਮੀ ਇੰਗਲੈਂਡ ਵਿੱਚ ਆਰ ਏ ਐੱਫ ਫੇਅਰਫੋਰਡ ਵੱਲ ਜਾ ਰਹੀਆਂ ਤਿੰਨ ਸ਼ੱਕੀ ਗੱਡੀਆਂ ਨੂੰ ਐਤਵਾਰ ਨੂੰ ਅਧਿਕਾਰੀਆਂ ਨੇ ਰੋਕਿਆ, ਜਿਸ ਤੋਂ ਬਾਅਦ ਸੀ ਟੀ ਪੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।ਮਾਮਲੇ ਵਿੱਚ, ਗਲੂਸੈਸਟਰਸ਼ਾਇਰ ਦੇ ਵੇਲਫੋਰਡ ਇਲਾਕੇ ਵਿੱਚ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ‘ਤੇ ਬ੍ਰਿਟਿਸ਼ ਵਿਸਫੋਟਕ ਪਦਾਰਥ ਐਕਟ ਦੇ ਤਹਿਤ ਅਪਰਾਧ ਕਰਨ ਅਤੇ ਅਤਿਵਾਦ ਵਿਰੋਧੀ ਐਕਟ ਦੀ ਧਾਰਾ 5 ਦੇ ਤਹਿਤ, ਅਤਿਵਾਦੀ ਘਟਨਾ ਨੂੰ ਅੰਜਾਮ ਦੇਣ ਦੀ ਤਿਆਰੀ ਕਰਨ ਦਾ ਸ਼ੱਕ ਹੈ।ਸੀ ਟੀ ਪੀ ਨੇ ਇੱਕ ਬਿਆਨ ਵਿੱਚ ਕਿਹਾ, “ਲੰਡਨ ਵਿੱਚ ਰਹਿਣ ਵਾਲੇ ਇਨ੍ਹਾਂ ਲੋਕਾਂ ਨੂੰ ਪੁਲੀਸ ਅਤੇ ਅਪਰਾਧ ਸਬੂਤ ਐਕਟ ਦੇ ਤਹਿਤ ਹਿਰਾਸਤ ਵਿੱਚ ਰੱਖਿਆ ਗਿਆ ਹੈ ਅਤੇ ਉਨ੍ਹਾਂ ਦੀ ਹਿਰਾਸਤ ਦੀ ਮਿਆਦ ਵਧਾ ਦਿੱਤੀ ਗਈ ਹੈ।”
ਵੇਲਫੋਰਡ ਦੀ ਇੱਕ ਸਥਾਨਕ ਮਹਿਲਾ ਕਿਸਾਨ ਨੇ ਸੋਮਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਦਰੱਖਤਾਂ ਦੇ ਕੋਲ “ਹੁੱਡ ਅਤੇ ਮਾਸਕ ਪਹਿਨੇ ਹੋਏ ਲੋਕਾਂ ਦਾ ਇੱਕ ਵੱਡਾ ਸਮੂਹ” ਦੇਖ ਕੇ ਉਨ੍ਹਾਂ ਨੇ ਅਧਿਕਾਰੀਆਂ ਨੂੰ ਇਸਦੀ ਸੂਚਨਾ ਦਿੱਤੀ । ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, “ਮੇਰਾ ਮੰਨਣਾ ਹੈ ਕਿ ਮੇਰੇ 999 ‘ਤੇ ਕੀਤੇ ਗਏ ਫੋਨ ਨੇ ਉਨ੍ਹਾਂ ਦੇ ਮਨਸੂਬਿਆਂ ‘ਤੇ ਪਾਣੀ ਫੇਰ ਦਿੱਤਾ।” ਉੱਥੇ ਹੀ ਬ੍ਰਿਟੇਨ ਦੇ ਰੱਖਿਆ ਮੰਤਰੀ ਵੇਸ ਸਟ੍ਰੀਟਿੰਗ ਨੇ ਉਨ੍ਹਾਂ ਦਾ ਧੰਨਵਾਦ ਕੀਤਾ ਪਰ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕਿਸਾਨ ਨੂੰ ਸ਼ਾਇਦ ਮਾਮਲੇ ਦੀ ਗੰਭੀਰਤਾ ਦਾ ਪੂਰਾ ਅੰਦਾਜ਼ਾ ਨਹੀਂ ਸੀ।

ਪੱਛਮੀ ਏਸ਼ੀਆ ਵਿੱਚ ਚੱਲ ਰਹੇ ਸੰਘਰਸ਼ ਦੌਰਾਨ ਇਰਾਨ ਵਿਰੁੱਧ ਅਮਰੀਕੀ ਹਮਲਿਆਂ ਲਈ ਆਰ ਏ ਐੱਫ ਫੇਅਰਫੋਰਡ ਨੂੰ ਇੱਕ ਬੇਸ ਵਜੋਂ ਵਰਤਿਆ ਗਿਆ ਹੈ। ਉੱਥੇ ਹੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਐਤਵਾਰ ਨੂੰ ਆਰ ਏ ਐੱਫ ਫੇਅਰਫੋਰਡ ਦੇ ਨੇੜੇ ਗ੍ਰਿਫ਼ਤਾਰ ਕੀਤੇ ਗਏ ਲੋਕ “ਵੱਡਾ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਸਨ।” ਟਰੰਪ ਨੇ ਕਿਹਾ, “ਉਹ ਸਾਡੇ (ਹਵਾਈ ਸੈਨਾ) ਬੇਸ ਨੂੰ ਵੱਡਾ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਸਨ।

S
Real Estate