42 ਸਾਲ ਪੁਰਾਣਾ ਪੀ.ਟੀ. ਉਸ਼ਾ ਦਾ ਰਿਕਾਰਡ ਵਿਥਿਆ ਰਾਮਰਾਜ ਨੇ ਤੋੜ ਕੇ ਰਚਿਆ ਇਤਿਹਾਸ

ਵਿਥਿਆ ਰਾਮਰਾਜ ਨੇ ਏਸ਼ੀਆਈ ਖੇਡਾਂ 2026 ਦੀ ਮਹਿਲਾ 400 ਮੀਟਰ ਹਰਡਲਜ਼ ਵਿੱਚ ਕਾਂਸੀ ਦਾ ਤਮਗਾ ਜਿੱਤਣ ਦੇ ਨਾਲ 42 ਸਾਲ ਪੁਰਾਣਾ ਭਾਰਤੀ ਰਾਸ਼ਟਰੀ ਰਿਕਾਰਡ ਵੀ ਆਪਣੇ ਨਾਮ ਕਰ ਲਿਆ। ਵਿਥਿਆ ਨੇ ਫਾਈਨਲ ਵਿੱਚ 54.75 ਸਕਿੰਟ ਦਾ ਨਿੱਜੀ ਸਰਵੋਤਮ ਸਮਾਂ ਕੱਢਿਆ।ਇਸ ਦੌੜ ਨਾਲ ਉਸਨੇ ਮਹਾਨ ਭਾਰਤੀ ਦੌੜਾਕ ਪੀ.ਟੀ. ਉਸ਼ਾ ਦਾ 55.42 ਸਕਿੰਟ ਦਾ ਰਾਸ਼ਟਰੀ ਰਿਕਾਰਡ ਤੋੜ ਦਿੱਤਾ। ਉਸ਼ਾ ਨੇ ਇਹ ਸਮਾਂ 1984 ਲਾਸ ਐਂਜਲਸ ਓਲੰਪਿਕ ਵਿੱਚ ਬਣਾਇਆ ਸੀ। ਵਿਥਿਆ ਨੇ ਪੁਰਾਣੇ ਰਿਕਾਰਡ ਵਿੱਚ 0.67 ਸਕਿੰਟ ਦਾ ਸੁਧਾਰ ਕੀਤਾ।ਵਿਥਿਆ ਤਿੰਨ ਸਾਲ ਪਹਿਲਾਂ ਹਾਂਗਝੂ ਏਸ਼ੀਆਈ ਖੇਡਾਂ ਵਿੱਚ ਵੀ 400 ਮੀਟਰ ਹਰਡਲਜ਼ ਦਾ ਕਾਂਸੀ ਜਿੱਤ ਚੁੱਕੀ ਸੀ ਅਤੇ ਉਸ ਵੇਲੇ ਉਸਨੇ 55.42 ਸਕਿੰਟ ਦਾ ਸਮਾਂ ਕੱਢ ਕੇ ਪੀ.ਟੀ. ਉਸ਼ਾ ਦੇ ਰਿਕਾਰਡ ਦੀ ਬਰਾਬਰੀ ਕੀਤੀ ਸੀ।

Total Views: 2 ,
Real Estate