ਕਬੱਡੀ ਮੈਚ ਦੌਰਾਨ ਹਾਦਸਾ

ਐਤਵਾਰ ਸ਼ਾਮ ਨੂੰ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਵਿਚ ਇਕ ਵੱਡਾ ਹਾਦਸਾ ਵਾਪਰਿਆ, ਜਦੋਂ ਇੱਕ ਸਕੂਲ ਦੀ ਬਾਲਕੋਨੀ/ਛੱਜਾ ਡਿੱਗਣ ਕਾਰਨ ਲਗਭਗ 150 ਲੋਕ ਹੇਠਾਂ ਡਿੱਗ ਪਏ। ਇਸ ਘਟਨਾ ਵਿਚ 23 ਲੋਕ ਜ਼ਖ਼ਮੀ ਹੋ ਗਏ, ਜਦਕਿ ਬਾਕੀਆਂ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸਕੂਲ ਦੇ ਮੈਦਾਨ ਵਿੱਚ ਕਬੱਡੀ ਲੀਗ ਦਾ ਮੈਚ ਚੱਲ ਰਿਹਾ ਸੀ।
ਰਿਪੋਰਟਾਂ ਅਨੁਸਾਰ ਜ਼ਮਾਨਾਬਾਦ (ਕਾਂਗੜਾ) ਦੇ ਸੀਨੀਅਰ ਸੈਕੰਡਰੀ ਸਕੂਲ ਵਿਚ ‘ਅਬਦੁੱਲਾਪੁਰ ਪੰਚਾਇਤ ਕਬੱਡੀ ਲੀਗ’ ਦੇ ਮੈਚ ਕਰਵਾਏ ਜਾ ਰਹੇ ਹਨ। ਐਤਵਾਰ ਨੂੰ ਦਰਸ਼ਕ ਸਕੂਲ ਦੀ ਇਮਾਰਤ ਤੋਂ ਹੀ ਮੈਚ ਦੇਖ ਰਹੇ ਸਨ ਜਦੋਂ ਛੱਜਾ ਟੁੱਟ ਕੇ ਡਿੱਗ ਪਿਆ, ਜਿਸ ਨਾਲ ਲਗਭਗ 150 ਲੋਕ ਹੇਠਾਂ ਡਿੱਗ ਗਏ। ਖੁਸ਼ਕਿਸਮਤੀ ਨਾਲ, ਇਸ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸਿਰਫ਼ ਦੋ ਵਿਅਕਤੀਆਂ ਨੂੰ ਗੰਭੀਰ ਸੱਟਾਂ ਲੱਗੀਆਂ, ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਨ੍ਹਾਂ ਨੂੰ ਟਾਂਡਾ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ।
Real Estate