ਐਤਵਾਰ ਵੱਡੇ ਤੜਕੇ ਕਰੀਬ 2 ਵਜੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਵਿੱਚ ਇਕ ਵਿਦਿਆਰਥਣ ਨਾਲ ਕਥਿਤ ਜਬਰ-ਜਨਾਹ ਦੀ ਅਪੁਸ਼ਟ ਖ਼ਬਰ ਵਾਇਰਲ ਹੋਣ ਮਗਰੋਂ ਤਣਾਅ ਪੈਦਾ ਹੋ ਗਿਆ।ਰੋਸ ਪ੍ਰਦਰਸ਼ਨ ਲੜਕੀਆਂ ਦੇ ਹੋਸਟਲ ਨੇੜੇ ਤੋਂ ਸ਼ੁਰੂ ਹੋਇਆ, ਜਿਸ ਤੋਂ ਬਾਅਦ ਵਿਦਿਆਰਥੀਆਂ ਨੇ ਯੂਨੀਵਰਸਿਟੀ ਕੈਂਪਸ ਵਿੱਚ ਭੰਨਤੋੜ ਕਰਦਿਆਂ ਖਿੜਕੀਆਂ ਦੇ ਸ਼ੀਸ਼ੇ ਤੋੜੇ ਅਤੇ ਇੱਟਾਂ ਤੇ ਗਮਲੇ ਸੁੱਟੇ। ਇਸ ਦੌਰਾਨ ਕੈਂਪਸ ਦੀਆਂ ਕੁਝ ਥਾਵਾਂ ’ਤੇ ਅੱਗ ਲਗਾਏ ਜਾਣ ਦੀ ਵੀ ਸੂਚਨਾ ਹੈ। ਸਥਿਤੀ ਵਿਗੜਨ ਮਗਰੋਂ ਯੂਨੀਵਰਸਿਟੀ ਦੀ ਨਿੱਜੀ ਸੁਰੱਖਿਆ ਵੀ ਵਿਦਿਆਰਥੀਆਂ ਨੂੰ ਕਾਬੂ ਕਰਨ ਵਿੱਚ ਬੇਬੱਸ ਨਜ਼ਰ ਆਈ।
Real Estate





















