ਝੀਲ ਵਿੱਚ ਕਿਸ਼ਤੀ ਪਲਟਣ ਕਾਰਨ 41 ਵਿਅਕਤੀਆਂ ਦੀ ਮੌਤ

ਤਨਜ਼ਾਨੀਆ ਤੋਂ ਕਾਂਗੋ ਜਾ ਰਹੀ ਇੱਕ ਕਿਸ਼ਤੀ ਵੀਰਵਾਰ ਨੂੰ ਟੰਗਾਨਿਕਾ ਝੀਲ ਵਿੱਚ ਪਲਟ ਗਈ, ਜਿਸ ਕਾਰਨ 41 ਜਣਿਆਂ ਦੀ ਮੌਤ ਹੋ ਗਈ। ਤਾਂਗਾਨਿਕਾ ਸੂਬੇ ਦੇ ਸੂਬਾਈ ਟਰਾਂਸਪੋਰਟ ਮੰਤਰੀ ਨੌਰਿਸ ਮੁਲੋਂਗੋਈ ਨੇ ਦੱਸਿਆ ਕਿ ਕਿਸ਼ਤੀ ਵਿੱਚ ਕਰੀਬ 100 ਲੋਕ ਸਵਾਰ ਸਨ ਅਤੇ ਇਸ ਵਿੱਚ ਸਾਮਾਨ ਵੀ ਲੱਦਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ 49 ਲੋਕਾਂ ਨੂੰ ਬਚਾ ਲਿਆ ਗਿਆ ਹੈ, ਜਦਕਿ ਬਾਕੀ ਯਾਤਰੀਆਂ ਦੀ ਭਾਲ ਜਾਰੀ ਹੈ।

Total Views: 2 ,
Real Estate