ਕਬੱਡੀ ਖਿਡਾਰਣਾਂ ਨੇ ਏਸ਼ਿਆਈ ਖੇਡਾਂ ’ਚ ਜਿੱਤਿਆ ਸੋਨ ਤਮਗਾ

ਭਾਰਤੀ ਮਹਿਲਾ ਕਬੱਡੀ ਟੀਮ ਨੇ ਏਸ਼ਿਆਈ ਖੇਡਾਂ ਵਿੱਚ ਇੱਕ ਵਾਰ ਫਿਰ ਆਪਣੀ ਤਾਕਤ ਦਾ ਲੋਹਾ ਮਨਵਾਉਂਦਿਆਂ ਫਾਈਨਲ ਵਿੱਚ ਇਰਾਨ ਨੂੰ 37–31 ਨਾਲ ਮਾਤ ਦੇ ਕੇ ਸੋਨ ਤਮਗਾ ਆਪਣੇ ਨਾਮ ਕਰ ਲਿਆ। ਇਸ ਜਿੱਤ ਨਾਲ ਭਾਰਤ ਨੇ ਮਹਿਲਾ ਕਬੱਡੀ ਵਿੱਚ ਆਪਣਾ ਖਿਤਾਬ ਬਰਕਰਾਰ ਰੱਖਿਆ ਅਤੇ ਏਸ਼ਿਆਈ ਖੇਡਾਂ 2026 ਵਿੱਚ ਆਪਣਾ ਤੀਜਾ ਸੋਨ ਤਮਗਾ ਜਿੱਤ ਲਿਆ।ਇਰਾਨ ਨੇ ਕਈ ਮੌਕਿਆਂ ’ਤੇ ਭਾਰਤੀ ਰੱਖਿਆ ਨੂੰ ਚੁਣੌਤੀ ਦਿੱਤੀ, ਪਰ ਭਾਰਤੀ ਰੇਡਰਾਂ ਅਤੇ ਡਿਫੈਂਡਰਾਂ ਨੇ ਦਬਾਅ ਹੇਠ ਸੰਤੁਲਨ ਬਣਾਈ ਰੱਖਿਆ। ਆਖਰੀ ਪੜਾਅ ਵਿੱਚ ਭਾਰਤ ਨੇ ਖੇਡ ’ਤੇ ਕਾਬੂ ਮਜ਼ਬੂਤ ਕਰਦਿਆਂ 6 ਅੰਕਾਂ ਦੇ ਫਰਕ ਨਾਲ ਸੋਨਾ ਪੱਕਾ ਕੀਤਾ।

Real Estate