2027 ‘ਚ ਆਪਣਾ ਆਖਰੀ ਵਿਸ਼ਵ ਕੱਪ ਖੇਡੇਗਾ ਵਿਰਾਟ ਕੋਹਲੀ

ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਕਿਹਾ ਹੈ ਕਿ 2027 ਦਾ ਵਰਲਡ ਕੱਪ ਭਾਰਤ ਲਈ ਉਨ੍ਹਾਂ ਦਾ ਆਖਰੀ ਵਰਲਡ ਕੱਪ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਟਰਾਫੀ ਜਿੱਤਣ ਲਈ ਆਪਣਾ ਸਭ ਕੁਝ ਦਾਅ ‘ਤੇ ਲਗਾਉਣ ਲਈ ਤਿਆਰ ਹਨ। ਕੋਹਲੀ ਨੇ ਕਿਹਾ ਕਿ ਮੈਂ ਮੈਦਾਨ ‘ਤੇ ਆਪਣਾ 100% ਦੇਣਾ ਚਾਹੁੰਦਾ ਹਾਂ ਅਤੇ ਮੇਰਾ ਨਿਸ਼ਾਨਾ ਵਿਸ਼ਵ ਕੱਪ ਜਿੱਤਣਾ ਹੈ। 37 ਸਾਲਾ ਕੋਹਲੀ ਹੁਣ ਸਿਰਫ਼ ਵਨਡੇ ਕ੍ਰਿਕਟ ਖੇਡ ਰਹੇ ਹਨ। ਉਨ੍ਹਾਂ ਨੇ 2024 ਵਿੱਚ ਟੀ-20 ਇੰਟਰਨੈਸ਼ਨਲ ਅਤੇ 2025 ਵਿੱਚ ਟੈਸਟ ਕ੍ਰਿਕਟ ਤੋਂ ਸੰਨਿਆਸ ਲਿਆ ਸੀ।

Real Estate