ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਦੇ ਸ਼ਿਕਾਰਪੁਰ ਤੋਂ ਭਾਜਪਾ ਵਿਧਾਇਕ ਅਨਿਲ ਸ਼ਰਮਾ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਬੁੱਧਵਾਰ ਦੁਪਹਿਰ 12 ਵਜੇ ਦਿੱਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਆਖ਼ਰੀ ਸਾਹ ਲਏ। 63 ਸਾਲਾ ਅਨਿਲ ਸ਼ਰਮਾ 2023 ਤੋਂ ਕੈਂਸਰ ਨਾਲ ਜੂਝ ਰਹੇ ਸਨ। ਉਹ ਚਾਰ ਵਾਰ ਵਿਧਾਇਕ ਰਹੇ ਅਤੇ ਯੋਗੀ ਸਰਕਾਰ ਦੇ ਪਹਿਲੇ ਕਾਰਜਕਾਲ ਦੌਰਾਨ ਰਾਜ ਮੰਤਰੀ (ਜੰਗਲਾਤ ਅਤੇ ਵਾਤਾਵਰਣ) ਵਜੋਂ ਸੇਵਾ ਨਿਭਾਈ।2012 ਵਿਚ, ਬੀ.ਐਸ.ਪੀ. (BSP) ਦੀ ਟਿਕਟ ‘ਤੇ ਚੋਣ ਲੜਦਿਆਂ ਉਹ ਸ਼ਿਕਾਰਪੁਰ ਹਲਕੇ ਤੋਂ ਚੋਣ ਹਾਰ ਗਏ ਸਨ। ਇਸ ਤੋਂ ਬਾਅਦ ਉਹ ਭਾਜਪਾ (BJP) ਵਿੱਚ ਸ਼ਾਮਲ ਹੋ ਗਏ। 2017 ਵਿੱਚ, ਉਹ ਭਾਜਪਾ ਦੀ ਟਿਕਟ ‘ਤੇ ਸ਼ਿਕਾਰਪੁਰ ਵਿਧਾਨ ਸਭਾ ਸੀਟ ਤੋਂ ਵਿਧਾਇਕ ਚੁਣੇ ਗਏ ਅਤੇ ਯੋਗੀ ਸਰਕਾਰ ਵਿੱਚ ਵਾਤਾਵਰਣ ਰਾਜ ਮੰਤਰੀ ਬਣੇ। 2022 ਵਿਚ ਉਹ ਦੁਬਾਰਾ ਭਾਜਪਾ ਦੀ ਟਿਕਟ ‘ਤੇ ਸ਼ਿਕਾਰਪੁਰ ਤੋਂ ਜਿੱਤੇ।
Total Views: 4 ,
Real Estate



















