ਅਮਰੀਕਾ-ਇਰਾਨ ਟਕਰਾਅ ਫਿਰ ਵਧਿਆ:ਈਰਾਨ ਦਾ ਅਮਰੀਕੀ ਫੌਜੀ ਅੱਡਿਆਂ ‘ਤੇ ਜਵਾਬੀ ਮਿਜ਼ਾਈਲ ਹਮਲਾ

ਹੋਰਮੁਜ਼ ਜਲਡਮਰੂ ‘ਤੇ ਨਿਯੰਤਰਣ ਨੂੰ ਲੈ ਕੇ ਅਮਰੀਕਾ ਅਤੇ ਈਰਾਨ ਵਿਚਾਲੇ ਟਕਰਾਅ ਭਿਆਨਕ ਰੂਪ ਧਾਰਨ ਕਰ ਗਿਆ ਹੈ। ਲਗਾਤਾਰ ਦੂਜੇ ਦਿਨ ਹੋਈਆਂ ਹਿੰਸਕ ਝੜਪਾਂ ਦੌਰਾਨ, ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (IRGC) ਨੇ ਜਾਰਡਨ ਦੇ ਪ੍ਰਿੰਸ ਹਸਨ ਏਅਰ ਬੇਸ ਅਤੇ ਬਹਿਰੀਨ ਵਿੱਚ ਅਮਰੀਕੀ ਫੌਜੀ ਠਿਕਾਣਿਆਂ ‘ਤੇ ਬੈਲਿਸਟਿਕ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਜਵਾਬੀ ਹਮਲਾ ਕੀਤਾ ਹੈ। ਜਾਰਡਨ ਵਿੱਚ ਹੋਏ ਹਮਲੇ ‘ਚ RQ-4 ਅਤੇ MQ-9 ਡਰੋਨਾਂ ਦੇ ਹੈਂਗਰ ਤਬਾਹ ਹੋ ਗਏ ਅਤੇ ਕਈ ਅਮਰੀਕੀ ਕਰਮਚਾਰੀਆਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਗਿਆ ਹੈ।ਇਹ ਜਵਾਬੀ ਕਾਰਵਾਈ ਅਮਰੀਕੀ ਕੇਂਦਰੀ ਕਮਾਂਡ (CENTCOM) ਵੱਲੋਂ ਈਰਾਨ ਦੇ ਕਿਸ਼ਮ ਟਾਪੂ, ਸਿਰਿਕ, ਚਾਬਹਾਰ, ਬੰਦਰ ਅੱਬਾਸ ਅਤੇ ਜੀਰੋਫਟ ਹਵਾਈ ਅੱਡੇ ‘ਤੇ ਕੀਤੀ ਬੰਬਾਰੀ ਤੋਂ ਬਾਅਦ ਹੋਈ ਹੈ।

Total Views: 5 ,
Real Estate