ਈਰਾਨ ਦੇ ਸਾਬਕਾ ਸੁਪਰੀਮ ਲੀਡਰ ਆਯਤੁੱਲਾਹ ਅਲੀ ਖਾਮੇਨੇਈ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਅੰਤਿਮ ਵਿਦਾਈ ਦੇਣ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ। ਖਾਮੇਨੇਈ ਦੇ ਨਾਲ ਉਨ੍ਹਾਂ ਦੀ 14 ਮਹੀਨੇ ਦੀ ਪੋਤੀ, ਪਤਨੀ, ਧੀ ਅਤੇ ਜਵਾਈ ਨੂੰ ਵੀ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਸਮਾਗਮ ਦੌਰਾਨ ਉਨ੍ਹਾਂ ਦੀ ਨਿੱਕੀ ਪੋਤੀ ਦੇ ਛੋਟੇ ਤਾਬੂਤ ਕੋਲ ਉਸ ਦੀ ਤਸਵੀਰ ਵੀ ਰੱਖੀ ਗਈ, ਜਿਸ ਨੇ ਮੌਜੂਦ ਲੋਕਾਂ ਨੂੰ ਭਾਵੁਕ ਕਰ ਦਿੱਤਾ।ਤੇਹਰਾਨ ਦੇ ਗ੍ਰੈਂਡ ਮੋਸੱਲਾ ਕੰਪਲੈਕਸ ਵਿੱਚ ਅਲੀ ਖਾਮੇਨੇਈ ਅਤੇ ਉਨ੍ਹਾਂ ਦੇ ਪਰਿਵਾਰ ਦੇ ਕਈ ਮੈਂਬਰਾਂ ਦੇ ਤਾਬੂਤ ਰੱਖੇ ਗਏ ਹਨ। ਇੱਥੇ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕਿਆਨ ਸਮੇਤ ਦੇਸ਼ ਦੇ ਉੱਚ ਅਧਿਕਾਰੀਆਂ ਨੇ ਸ਼ਰਧਾਂਜਲੀ ਭੇਟ ਕੀਤੀ।
Real Estate


















