FIFA World Cup 2026: ਮੋਰੱਕੋ ਨੇ ਕੈਨੇਡਾ ਨੂੰ 3-0 ਨਾਲ ਹਰਾਇਆ

ਫੀਫਾ ਵਿਸ਼ਵ ਕੱਪ 2026 ਦੇ ਰਾਊਂਡ ਆਫ਼ 16 ਦੇ ਮੁਕਾਬਲੇ ਵਿੱਚ ਮੋਰੱਕੋ ਨੇ ਕੈਨੇਡਾ ਨੂੰ 3-0 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਸ਼ਾਨਦਾਰ ਢੰਗ ਨਾਲ ਥਾਂ ਬਣਾ ਲਈ। ਮੋਰੱਕੋ ਲਈ ਮਿਡਫੀਲਡਰ ਅਜ਼ਦੀਨ ਓਨਾਹੀ ਨੇ ਦੋ ਗੋਲ ਕੀਤੇ।ਮੈਚ ਦੇ ਪਹਿਲੇ ਹਾਫ਼ ਵਿੱਚ ਦੋਵੇਂ ਟੀਮਾਂ ਨੂੰ ਕਈ ਮੌਕੇ ਮਿਲੇ ਪਰ ਕੋਈ ਵੀ ਗੋਲ ਨਹੀਂ ਹੋ ਸਕਿਆ। ਕੈਨੇਡਾ ਨੇ ਸ਼ੁਰੂਆਤੀ ਮਿੰਟਾਂ ਵਿੱਚ ਹਮਲਾਵਰ ਖੇਡ ਦਿਖਾਈ, ਪਰ ਮੋਰੱਕੋ ਦੀ ਮਜ਼ਬੂਤ ਰੱਖਿਆ ਅਤੇ ਵਧੀਆ ਗੋਲਕੀਪਰ ਨੇ ਹਰ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ।ਦੂਜੇ ਹਾਫ਼ ਦੀ ਸ਼ੁਰੂਆਤ ਵਿੱਚ ਮੋਰੱਕੋ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। 50ਵੇਂ ਮਿੰਟ ਵਿੱਚ ਅਜ਼ਦੀਨ ਓਨਾਹੀ ਨੇ ਸ਼ਾਨਦਾਰ ਗੋਲ ਕਰਕੇ ਟੀਮ ਨੂੰ 1-0 ਦੀ ਲੀਡ ਦਿਵਾਈ। ਇਸ ਤੋਂ ਬਾਅਦ ਕੈਨੇਡਾ ਨੇ ਬਰਾਬਰੀ ਲਈ ਪੂਰਾ ਜ਼ੋਰ ਲਾਇਆ ਪਰ ਉਸ ਦੇ ਹਮਲਾਵਰ ਖਿਡਾਰੀ ਮੌਕਿਆਂ ਨੂੰ ਗੋਲ ਵਿੱਚ ਨਹੀਂ ਬਦਲ ਸਕੇ। ਮੈਚ ਦੇ 82ਵੇਂ ਮਿੰਟ ਵਿੱਚ ਓਨਾਹੀ ਨੇ ਆਪਣਾ ਦੂਜਾ ਗੋਲ ਕਰਕੇ ਸਕੋਰ 2-0 ਕਰ ਦਿੱਤਾ ਅਤੇ ਮੋਰੱਕੋ ਦੀ ਜਿੱਤ ਲਗਪਗ ਪੱਕੀ ਕਰ ਦਿੱਤੀ। ਇਸ ਤੋਂ ਬਾਅਦ ਆਖਰੀ ਸਮੇਂ ਵਿਚ ਮੋਰੱਕੋ ਨੇ ਇਕ ਹੋਰ ਗੋਲ ਕਰ ਦਿੱਤਾ।

Total Views: 38 ,
Real Estate